ਚੰਡੀਗੜ੍ਹ: ਭਾਰਤ ਦੇ ਨਾਲ ਹੀ ਦੁਨੀਆ ਦੇ ਕਈ ਮੁਲਕਾਂ 'ਚ ਡਾਇਬਟੀਜ਼ ਮਹਾਮਾਰੀ ਦਾ ਰੂਪ ਲੈ ਚੁੱਕੀ ਹੈ। ਇਸ ਨੂੰ ਕੰਟਰੋਲ ਕਰਨ ਦੇ ਤਰੀਕੇ ਵੀ ਮੌਜੂਦ ਹਨ। ਅਮਰੀਕੀ ਖੋਜਕਰਤਾਵਾਂ ਨੇ ਇਸ ਦਿਸ਼ਾ ਵਿਚ ਸ਼ਾਨਦਾਰ ਕਾਮਯਾਬੀ ਹਾਸਿਲ ਕੀਤੀ ਹੈ ਜਿਸ ਨਾਲ ਭਵਿੱਖ ਵਿਚ ਇਸ ਬਿਮਾਰੀ ਨਾਲ ਸਹੀ ਤਰੀਕੇ ਨਾਲ ਅਤੇ ਬਿਨਾਂ ਜ਼ਿਆਦਾ ਖ਼ਰਚ ਦੇ ਨਿਪਟਿਆ ਜਾ ਸਕੇਗਾ।
ਮਾਹਿਰਾਂ ਦੀ ਤਾਜ਼ਾ ਖੋਜ ਮੁਤਾਬਿਕ ਜੈਤੂਨ ਦਾ ਤੇਲ ਡਾਇਬਟੀਜ਼ ਨਾਲ ਨਿਪਟਣ ਵਿਚ ਕਾਰਗਰ ਹੈ। ਵਰਜੀਨੀਆ ਪਾਲੀਟੈਕਨੀਕ ਇੰਸਟੀਚਿਊਟ ਐਂਡ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਜੈਤੂਨ 'ਚ ਪਾਇਆ ਜਾਣ ਵਾਲਾ ਆਲਿਊਰੋਪਿਨ ਇੰਸੁੂਲਿਨ ਦੇ ਖੁਰਨ ਨੂੰ ਵਧਾਉਂਦਾ ਹੈ। ਇਸ ਨਾਲ ਸਰੀਰ ਵਿਚ ਇਸ ਹਾਰਮੋਨ ਦੀ ਮਾਤਰਾ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਇਹ ਮੇਲ ਟਾਈਪ-2 ਡਾਇਬਟੀਜ਼ ਦੀ ਸਥਿਤੀ 'ਚ ਪੈਦਾ ਹੋਣ ਵਾਲੇ ਨੁਕਸਾਨਦਾਇਕ ਐਮੀਲਿਨ ਨਾਂ ਦੇ ਮੋਲੇੇਕਿਊਲ ਨੂੰ ਵੀ ਖ਼ਤਮ ਕਰਨ 'ਚ ਸਮਰੱਥ ਹੈ। ਖੋਜਕਰਤਾਵਾਂ ਨੂੰ ਉਮੀਦ ਹੈ ਕਿ ਇਸ ਦੀ ਮਦਦ ਨਾਲ ਡਾਇਬਟੀਜ਼ ਨਾਲ ਨਿਪਟਣਾ ਆਸਾਨ ਹੋਵੇਗਾ।