ਨਵੀਂ ਦਿੱਲੀ: ਦਿੱਲੀ ਵਿੱਚ 800 ਘਰਾਂ ਦੇ 16 ਫ਼ੀਸਦੀ ਮਰਦ ਤੇ ਔਰਤਾਂ ਸੈਕਸੂਅਲ ਬਿਮਾਰੀ ਨਾਲ ਪੀੜਤ ਹਨ। 21 ਤੋਂ 41 ਸਾਲ ਦੀ ਉਮਰ ਦੇ ਲੋਕਾਂ ਵਿੱਚ 35 ਤਾਂ ਸੈਕਸ ਡਰਾਈਵ ਨੂੰ ਲੈ ਕੇ ਤਣਾਅ ਵਿੱਚ ਹਨ। ਇਹ ਇੱਕ ਛੋਟੇ ਸਰਵੇ ਦੀ ਰਿਪੋਰਟ ਦਾ ਖ਼ੁਲਾਸਾ ਹੈ। ਜੇਕਰ ਪੂਰੀ ਦਿੱਲੀ ਦੇ ਘਰਾਂ ਦਾ ਸਰਵੇ ਹੋਵੇ ਤਾਂ ਅੰਕੜੇ ਹੋਰ ਵੀ ਪ੍ਰੇਸ਼ਾਨ ਕਰ ਸਕਦੇ ਹਨ।
ਪੁਰਸ਼ਾਂ ਦੀ ਸੈਕਸ ਲਾਈਫ਼ ਜ਼ਿਆਦਾ ਪ੍ਰਭਾਵਿਤ:
ਮੈਕਸ ਹਸਪਤਾਲ ਦੇ ਡਾਇਬਟੀਜ਼ ਤੇ ਓਬੈਸਿਟੀ ਦੇ ਮਾਹਿਰ ਡਾ. ਸੁਜੀਤ ਝਾਅ ਦਾ ਕਹਿਣਾ ਹੈ ਕਿ ਯੌਨ ਰੋਗ ਪੁਰਸ਼ਾਂ ਵਿੱਚ ਜ਼ਿਆਦਾ ਦੇਖੇ ਜਾ ਰਹੇ ਹਨ। ਇਸੇ ਕਰਕੇ ਤਾਂ ਮਹਿਲਾਵਾਂ ਦੀ ਤੁਲਨਾ ਵਿੱਚ ਉਨ੍ਹਾਂ ਕੋਲ ਮਰਦ ਜ਼ਿਆਦਾ ਆਉਂਦੇ ਹਨ।
ਲਾਈਫ਼ ਸਟਾਈਲ ਨਾਲ ਪੈਂਦਾ ਫ਼ਰਕ:
ਡਾ. ਝਾਅ ਮੁਤਾਬਕ ਖ਼ਰਾਬ ਲਾਈਫ਼ ਸਟਾਈਲ ਸੈਕਸ ਸਬੰਧੀ ਸਮੱਸਿਆਵਾਂ ਨੂੰ ਵਧਾਉਣ ਲਈ ਜ਼ਿੰਮੇਵਾਰ ਹੈ। ਸੈਕਸ ਸਬੰਧੀ ਸਮੱਸਿਆਵਾਂ ਨਾਲ ਬੀਪੀ, ਹਾਈ ਕੋਲੋਸਟ੍ਰੋਲ, ਡਾਈਬਿਟੀਜ਼ ਤੇ ਮੋਟਾਪੇ ਵਰਗੀ ਸਮੱਸਿਆਵਾਂ ਨੂੰ ਖਤਰਾ ਵਧ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੈਕਸਸੰਬੰਧੀ ਰੋਗਾਂ ਨਾਲ ਪੀੜਤ 50 ਫ਼ੀਸਦੀ ਤੋਂ ਜ਼ਿਆਦਾ ਸ਼ੂਗਰ ਦੇ ਮਰੀਜ਼ ਹਨ।
ਇਰੈਕਟਾਈਲ ਡਿਸਫੰਕਸ਼ਨ ਤੇ ਹਾਰਟ ਅਟੈਕ ਵਿੱਚ ਇੱਕ ਮਜ਼ਬੂਤ ਸਬੰਧ ਹੈ। ਸਟੱਡੀ ਦੌਰਾਨ ਪਤਾ ਚੱਲਿਆ ਹੈ ਕਿ ਇਰੈਕਟਾਈਲ ਡਿਸਫੰਕਸ਼ਨ ਨਾਲ ਗ੍ਰਸਤ ਲੋਕਾਂ ਵਿੱਚ 15-30% ਲੋਕਾਂ ਨੂੰ ਹਾਰਟ ਦੀ ਬਿਮਾਰੀ ਹੈ। ਰਿਸਰਚ ਵਿੱਚ ਇਹ ਵੀ ਪਾਇਆ ਗਿਆ ਹੈ ਕਿ 83.7% ਲੋਕ ਜਿਹੜੇ ਕੰਮ ਲਈ ਸਿਲਸਿਲੇ ਵਿੱਚ ਟਰੈਵਲ ਨਹੀਂ ਕਰਦੇ, ਉਨ੍ਹਾਂ ਦੀ ਸੈਕਸ ਡਰਾਈਵ ਅਜਿਹੇ 76.5% ਲੋਕਾਂ ਤੋਂ ਜ਼ਿਆਦਾ ਬਿਹਤਰ ਹੈ, ਜਿਹੜੇ ਟਰੈਵਲ ਕਰਦੇ ਹਨ।
ਉੱਥੇ ਹੀ 21 ਤੋਂ 30 ਸਾਲ ਦੇ 35% ਲੋਕਾਂ ਦੀ ਸੈਕਸੁਅਲ ਫ੍ਰੀਕਵੈਂਸੀ ਉਨ੍ਹਾਂ 7% ਤੋਂ ਘੱਟ ਹੈ ਜਿਹੜੇ ਟਰੈਵਲ ਦਾ ਸਟ੍ਰੈਸ ਲੈਂਦੇ ਹਨ। ਖੋਜ ਦੌਰਾਨ ਪਤਾ ਲੱਗਿਆ ਹੈ ਕਿ ਜਿਹੜੇ 73% ਚੰਗੀ ਨੀਂਦ ਲੈਂਦੇ ਹਨ, ਉਨ੍ਹਾਂ ਲੋਕਾਂ ਦੀ ਸੈਕਸ ਪਾਵਰ ਉਨ੍ਹਾਂ 29% ਲੋਕਾਂ ਤੋਂ ਬਿਹਤਰ ਹੈ ਜਿਹੜੇ ਠੀਕ ਨਾਲ ਸੌ ਵੀ ਨਹੀਂ ਸਕਦੇ।
ਰਿਸਰਚ ਤੋਂ ਇਹ ਵੀ ਪਤਾ ਲੱਗਾ ਕਿ 19% ਹੈਵੀ ਚੇਨ ਸਮੋਕਰ ਦੀ ਸੈਕਸ ਡਰਾਈਵ ਉਨ੍ਹਾਂ 50% ਲੋਕਾਂ ਨਾਲੋਂ ਜ਼ਿਆਦਾ ਮਜ਼ਬੂਤ ਹੈ, ਜਿਹੜੇ ਸਿਗਰਟ ਨਹੀਂ ਪੀਂਦੇ। ਸਟੱਡੀ ਵਿੱਚ ਦੇਖਿਆ ਗਿਆ ਕਿ ਚੇਨ ਸਮੋਕਿੰਗ ਦਾ ਸੈਕਸ ਲਾਈਫ਼ ਉੱਤੇ ਅਸਰ ਨਹੀਂ ਪੈਂਦਾ। ਹਾਲਾਂਕਿ ਡਾਕਟਰ ਕਹਿੰਦੇ ਹਨ ਕਿ ਸਿਗਰਟਨੋਸ਼ੀ ਕਈ ਸਾਲਾਂ ਬਾਅਦ ਸੈਕਸ ਲਾਈਫ਼ ਉੱਤੇ ਪ੍ਰਭਾਵ ਪਾਉਂਦਾ ਹੈ।
ਸਟੱਡੀ ਮੁਤਾਬਕ ਸਿਗਰਟ ਪੀਣ ਵਾਲੇ 21 ਤੋਂ 30 ਸਾਲਾਂ ਦੇ 46 ਫ਼ੀਸਦੀ ਲੋਕਾਂ ਦੀ, 30 ਤੋਂ 45 ਸਾਲ ਦੇ 49 ਫ਼ੀਸਦੀ ਉਨ੍ਹਾਂ ਲੋਕਾਂ ਨਾਲੋਂ ਸੈਕਸੁਅਲ ਗਤੀਵਿਧੀ ਘੱਟ ਹੈ, ਜਿਹੜੇ ਸਿਗਰਟ ਨਹੀਂ ਪੀਂਦੇ।