ਮੈਲਬਾਰਨ : ਦੱਖਣ-ਪੂਰਬੀ ਏਸ਼ੀਆ ਦੇ ਦੁਰਲੱਭ ਅਤੇ ਲੰਬੀ ਗ੍ਰੰਥੀ ਵਾਲੇ ਸਭ ਤੋਂ ਘਾਤਕ ਸੱਪਾਂ 'ਚੋਂ ਇੱਕ ਬਲ਼ੂ ਕੋਰਲ ਦੇ ਜ਼ਹਿਰ ਨਾਲ ਇੱਕ ਬਿਹਤਰ ਦਰਦ ਨਿਵਾਰਕ ਦਵਾਈ ਬਣਾਉਣ 'ਚ ਮਦਦ ਮਿਲ ਸਕਦੀ ਹੈ। ਇਸ ਨਾਲ ਕਿਸੇ ਤਰ੍ਹਾਂ ਦੀ ਬੁਰੀ ਆਦਤ ਦੇ ਸਾਈਡ ਇਫੈਕਟ ਦੇ ਬਗੈਰ ਦਰਦ ਤੋਂ ਛੁਟਕਾਰੇ 'ਚ ਮਦਦ ਮਿਲ ਸਕੇਗੀ।


ਇਸ ਸੱਪ ਦੀਆਂ ਨੀਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਅਤੇ ਗਰਦਨ ਹਲਕੀ ਲਾਲ ਹੁੰਦੀ ਹੈ। ਇਹ ਸੱਪ ਦੋ ਮੀਟਰ ਤੱਕ ਲੰਬਾ ਹੁੰਦਾ ਹੈ। ਇਸ ਦੀ ਜ਼ਹਿਰ ਵਾਲੀ ਗ੍ਰੰਥੀ 60 ਸੈਂਟੀਮੀਟਰ ਤੱਕ ਲੰਬੀ ਹੁੰਦੀ ਹੈ ਜੋ ਕਿ ਇਸ ਦੇ ਸਰੀਰ ਦੀ ਲੰਬਾਈ ਦਾ ਲਗਭਗ ਇੱਕ ਤਿਹਾਈ ਹਿੱਸਾ ਹੁੰਦਾ ਹੈ।

ਆਸਟ੍ਰੇਲੀਆ ਦੇ ਕਵੀਂਸਲੈਂਡ ਯੂਨੀਵਰਸਿਟੀ ਦੇ ਬ੍ਰਾਇਨ ਫ੍ਰਾਏ ਨੇ ਕਿਹਾ, ''ਇਹ ਜ਼ਹਿਰ ਖ਼ਾਸ ਤਰ੍ਹਾਂ ਦੇ ਸੋਡੀਅਮ ਚੈਨਲ ਨੂੰ ਸਾਧਦਾ ਹੈ, ਜੋ ਕਿ ਮਨੁੱਖੀ ਦਰਦ ਦੇ ਇਲਾਜ ਲਈ ਮਹੱਤਵਪੂਰਨ ਹੁੰਦਾ ਹੈ।''