ਮੁਹਾਲੀ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 13 ਹੋ ਗਈ ਹੈ।ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਤਿੰਨ ਦਿਨਾਂ ਪਹਿਲਾਂ ਨਵਾਂ ਸ਼ਹਿਰ 'ਚ ਕੋਰੋਨਾ ਨਾਲ ਪੀੜਤ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹੁਣ ਇਹ ਪਤਾ ਲੱਗਾ ਹੈ ਕਿ ਬਲਦੇਵ ਸਿੰਘ ਦੇ ਸੰਕਰਮਣ ਦਾ ਅਸਰ ਉਸਦੇ ਪਰਿਵਾਰ ਤੇ ਵੀ ਪਿਆ ਹੈ। 70 ਸਾਲਾ ਬਜ਼ੁਰਗ ਦੇ ਪਰਿਵਾਰ ਦੇ 6 ਮੈਂਬਰ ਅਤੇ ਇੱਕ ਜਾਨਕਾਰ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ।
ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਦਾ ਬਲਦੇਵ ਸਿੰਘ ਜਰਮਨੀ ਤੋਂ ਇਟਲੀ ਦੇ ਰਸਤੇ ਭਰਤ ਆਇਆ ਸੀ। ਕੋਰੋਨਾ ਨਾਲ ਬਲਦੇਵ ਸਿੰਘ ਦੇ ਤਿੰਨ ਪੁੱਤਰ, ਬੇਟੀ, ਨੂੰਹ, ਪੌਤਰੀ ਅਤੇ ਇੱਕ ਜਾਨਕਾਰ ਵੀ ਪ੍ਰਭਾਵਿਤ ਹੋਏ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਬਲਦੇਵ ਸਿੰਘ ਤਿੰਨ ਦਿਨਾਂ ਚੱਲਣ ਵਾਲੇ ਹੋਲਾ ਮੱਹਲਾ ਸ੍ਰੀ ਅੰਨਦਪੁਰ ਸਾਹਿਬ ਵਿੱਚ ਸ਼ਾਮਲ ਹੋਣ ਵੀ ਗਿਆ ਸੀ।
ਇਸ ਤੋਂ ਬਾਅਦ ਪੁਲਿਸ ਨੇ ਸ੍ਰੀ ਅੰਨਦਪੁਰ ਸਾਹਿਬ ਕਸਬੇ ਨੂੰ ਸੀਲ ਕਰ ਰੱਖਿਆ ਹੈ। ਦਸ ਦਇਏ ਕਿ 27 ਮਰੀਜ਼ਾਂ ਦੀ ਟੈਸਟ ਰਿਪੋਰਟ ਅਜੇ ਆਉਣੀ ਬਾਕੀ ਹੈ।
ਅੰਮ੍ਰਿਤਸਰ 'ਚ ਕੋਰੋਨਾ ਦਾ ਦੂਜਾ ਮਰੀਜ਼ ਅੱਜ ਪੋਜ਼ਟਿਵ ਪਾਇਆ ਗਿਆ। ਦੁਬਈ ਤੋਂ ਪਰਤਿਆ 36 ਸਾਲਾ ਵਿਅਕਤੀ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਸੀ। ਉਸਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੱਖਿਆ ਗਿਆ ਹੈ। ਇਹ ਅੰਮ੍ਰਿਤਸਰ 'ਚ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਇੱਕ ਵਿਅਕਤੀ ਜੋ ਇਟਲੀ ਤੋਂ ਆਇਆ ਸੀ ਇਲਾਜ ਅਧੀਨ ਹੈ।
ਮੁਹਾਲੀ 'ਚ ਕੋਰੋਨਾ ਦੀ ਮਰੀਜ਼ ਗੁਰਦੇਵ ਕੌਰ ਦੀ ਭੈਣ ਦਾ ਟੈਸਟ ਵੀ ਪੋਜ਼ਟਿਵ ਪਾਇਆ ਗਿਆ ਹੈ। ਦੋਨੋਂ ਭੈਣਾਂ ਇੱਕਠੀਆਂ ਇੰਗਲੈਂਡ ਤੋਂ ਭਾਰਤ ਪਰਤੀਆਂ ਸਨ।ਮੁਹਾਲੀ 'ਚ ਕੁੱਲ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ।
ਪੰਜਾਬ 'ਚ ਕੋਰੋਨਾ ਨੇ ਫੜੀ ਰਫ਼ਤਾਰ, ਨਵਾਂ ਸ਼ਹਿਰ ਦੇ ਬਜ਼ੁਰਗ ਨੇ ਕੀਤੇ 7 ਬੰਦੇ ਸੰਕਰਮਿਤ, ਸੂਬੇ 'ਚ 13 ਕੇਸ ਪੋਜ਼ਟਿਵ
ਏਬੀਪੀ ਸਾਂਝਾ
Updated at:
21 Mar 2020 05:28 PM (IST)
ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 13 ਹੋ ਗਈ ਹੈ।ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਤਿੰਨ ਦਿਨਾਂ ਪਹਿਲਾਂ ਨਵਾਂ ਸ਼ਹਿਰ 'ਚ ਕੋਰੋਨਾ ਨਾਲ ਪੀੜਤ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ।
- - - - - - - - - Advertisement - - - - - - - - -