Butter or Ghee: ਕੀ ਤੁਸੀਂ ਵੀ ਪਰਾਂਠੇ ਖਾਣ ਦੇ ਸ਼ੌਕੀਨ ਹੋ? ਪਰਾਂਠੇ, ਮੱਖਣ ਜਾਂ ਫਿਰ ਘਿਓ ਨਾਲ ਬਣਾਏ ਜਾਣ, ਇਹ ਸਵਾਲ ਹਮੇਸ਼ਾਂ ਚਰਚਾ ਵਿੱਚ ਰਹਿੰਦਾ ਹੈ? ਸਵਾਲ ਇਹ ਵੀ ਹੈ ਕਿ ਤੁਹਾਨੂੰ ਖਾਣੇ ਵਿੱਚ ਕਿਸ ਚੀਜ਼ ਦੀ ਵੱਧ ਵਰਤੋਂ ਕਰਨੀ ਚਾਹੀਦੀ ਹੈ, ਮੱਖਣ ਜਾਂ ਘਿਓ ? ਸਿਹਤ ਮਾਹਿਰਾਂ ਮੁਤਾਬਕ ਘਿਓ ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਸਾਲਾਂ ਤੋਂ ਘਿਓ ਨੂੰ ਮੋਟਾਪੇ ਦਾ ਕਾਰਨ ਮੰਨਿਆ ਜਾਂਦਾ ਸੀ ਪਰ ਘਿਓ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੁੰਦਾ ਹੈ। 


ਦੂਜੇ ਪਾਸੇ ਮੱਖਣ ਵਿੱਚ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਇਸ ਦਾ ਸੇਵਨ ਕਰਨ ਨਾਲ ਮੋਟਾਪੇ ਦਾ ਖ਼ਤਰਾ ਘਿਓ ਨਾਲੋਂ ਘੱਟ ਮੰਨਿਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਦੋਚਿੱਤੀ ਵਿੱਚ ਹੋ ਕਿ ਕੀ ਖਾਣਾ ਬਿਹਤਰ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਮੱਖਣ ਤੇ ਘਿਓ 'ਚੋਂ ਕੀ ਖਾਣਾ ਚਾਹੀਦਾ ਹੈ।


ਘਿਓ- ਘਿਓ ਵਿੱਚ ਚੰਗੀ ਚਰਬੀ ਹੁੰਦੀ ਹੈ ਜੋ ਚਮੜੀ ਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਘਿਓ ਦਾ ਸੇਵਨ ਪਾਚਨ ਤੰਤਰ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਘਿਓ ਖਾਣ ਨਾਲ ਚੰਗੇ ਕੋਲੈਸਟ੍ਰਾਲ ਦਾ ਪੱਧਰ ਵਧਦਾ ਹੈ। ਘਿਓ ਦਾ ਸੇਵਨ ਸਰੀਰ ਨੂੰ ਸਿਹਤਮੰਦ ਅਤੇ ਸੁੰਦਰ ਬਣਾਉਂਦਾ ਹੈ।


ਇਹ ਵੀ ਪੜ੍ਹੋ: Underwear Washing Rules: ‘ਅੰਡਰਵੀਅਰ’ ਨੂੰ ਬਾਕੀ ਕੱਪੜਿਆਂ ਨਾਲ ਧੋਣਾ ਖਤਰਨਾਕ! ਜਾਣੋ ਇਸ ਨੂੰ ਧੋਣ ਦਾ ਸਹੀ ਤਰੀਕਾ?


ਮੱਖਣ- ਮੱਖਣ ਦੁੱਧ ਮਲਾਈ ਤੋਂ ਬਣਾਇਆ ਜਾਂਦਾ ਹੈ ਤੇ ਇਸ ਵਿਚ ਨਮਕ ਵੀ ਹੁੰਦਾ ਹੈ ਇਸ ਲਈ ਇਸ ਦਾ ਸਵਾਦ ਜ਼ਿਆਦਾ ਹੁੰਦਾ ਹੈ। ਮੱਖਣ ਵਿੱਚ ਸਿਹਤਮੰਦ ਚਰਬੀ ਵੀ ਹੁੰਦੀ ਹੈ, ਜੋ ਕਿ ਬਹੁਤ ਹਲਕਾ ਵੀ ਹੁੰਦੀ ਹੈ, ਪਰ ਬਜ਼ਾਰ ਵਿੱਚ ਉਪਲਬਧ ਮੱਖਣ ਦੁੱਧ ਦੀ ਚਰਬੀ ਤੇ ਦੁੱਧ ਦੀ ਪ੍ਰੋਟੀਨ ਨੂੰ ਪਾਣੀ ਵਿੱਚ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਵਿਚ ਨਮਕ ਦੀ ਵੀ ਕਾਫੀ ਮਾਤਰਾ ਹੁੰਦੀ ਹੈ।


ਘਿਓ ਤੇ ਮੱਖਣ ਤੋਂ ਜ਼ਿਆਦਾ ਹੈਲਦੀ ਕੀ ਹੈ - ਘਿਓ 'ਚ ਅਨਪ੍ਰੋਸੈੱਸਡ ਫੈਟ ਦੇ ਨਾਲ-ਨਾਲ ਓਮੇਗਾ-3 ਫੈਟੀ ਐਸਿਡ ਵੀ ਹੁੰਦਾ ਹੈ। ਘਿਓ 'ਚ ਮੌਜੂਦ ਵਿਟਾਮਿਨ ਏ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ ਤੇ ਇਸ ਲਈ ਘਿਓ ਖਾਣਾ ਸਮੁੱਚੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। 


ਮੱਖਣ ਵਿੱਚ ਟ੍ਰਾਂਸ ਫੈਟ ਹੁੰਦਾ ਹੈ ਤੇ ਘਿਓ ਵਿੱਚ ਟ੍ਰਾਂਸ ਫੈਟ ਨਹੀਂ ਹੁੰਦਾ। ਮੱਖਣ ਵਿੱਚ 717kcl ਪ੍ਰਤੀ 100 ਗ੍ਰਾਮ ਜਦਕਿ ਘਿਓ ਵਿੱਚ 900kcl ਪ੍ਰਤੀ 100 ਗ੍ਰਾਮ ਹੁੰਦਾ ਹੈ। ਘਿਓ 'ਚ ਮੱਖਣ ਨਾਲੋਂ ਜ਼ਿਆਦਾ ਕੈਲੋਰੀ ਹੁੰਦੀ ਹੈ ਪਰ ਪੋਸ਼ਕ ਤੱਤ ਵੀ ਜ਼ਿਆਦਾ ਹੁੰਦੇ ਹਨ, ਇਸ ਲਈ ਘਿਓ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਬੇਸ਼ੱਕ ਤੁਸੀਂ ਇਸ ਨੂੰ ਆਪਣੀ ਲੋੜ ਅਨੁਸਾਰ ਵਰਤ ਸਕਦੇ ਹੋ।


ਇਹ ਵੀ ਪੜ੍ਹੋ: Tips to Overcome Hangover: ਜੇਕਰ ਸ਼ਰਾਬ ਦਾ ਹੈਂਗਓਵਰ ਸਵੇਰ ਤੱਕ ਨਹੀਂ ਉਤਰਦਾ, ਤਾਂ ਅਪਣਾਓ ਇਹ ਘਰੇਲੂ ਨੁਸਖੇ