Why should almonds be eaten soaked and peeled: ਬਹੁਤ ਸਾਰੇ ਲੋਕ ਬਦਾਮ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਭਿਉਣਾ ਪਸੰਦ ਕਰਦੇ ਹਨ ਤੇ ਕਈ ਲੋਕ ਇਸ ਦੇ ਛਿਲਕੇ ਦੇ ਥੋੜ੍ਹੇ ਕੌੜੇ ਸੁਆਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਆਏ ਜਾਣਦੇ ਹਾਂ ਕਿ ਕੀ ਭਿੱਜੇ ਹੋਏ ਬਦਾਮ ਅਸਲ ਵਿੱਚ ਕੱਚੇ ਜਾਂ ਭੁੰਨ੍ਹੇ ਬਦਾਮਾਂ ਨਾਲੋਂ ਬਿਹਤਰ ਹਨ?


ਬਦਾਮ ਵਿੱਚ ਬੇਹੱਦ ਪੌਸ਼ਟਿਕ ਤੱਤ ਹੁੰਦੇ ਹਨ। ਬਦਾਮ ਫਾਈਬਰ, ਪ੍ਰੋਟੀਨ, ਵਿਟਾਮਿਨ ਈ, ਮੈਗਨੀਸ਼ੀਅਮ, ਤਾਂਬਾ, ਫਾਸਫੋਰਸ ਦਾ ਵੱਡਾ ਸ੍ਰੋਤ ਹੁੰਦੇ ਹਨ। ਬਹੁਤ ਸਾਰੀਆਂ ਖੋਜਾਂ ਵਿੱਚ ਇਨ੍ਹਾਂ ਦਾ ਨਿਯਮਤ ਸੇਵਨ ਬਹੁਤ ਸਾਰੇ ਲਾਭਾਂ ਨੂੰ ਸਾਬਤ ਕਰਦਾ ਹੈ। ਬਦਾਮ ਭਾਰ ਘਟਾਉਣ, ਹੱਡੀਆਂ ਮਜ਼ਬਤ, ਮੂਡ ਵਿੱਚ ਸੁਧਾਰ, ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ, ਕੈਂਸਰ ਤੋਂ ਸ਼ੂਗਰ ਦੇ ਰੋਗਾਂ ਤੱਕ ਲਾਭਦਾਇਕ ਮੰਨਿਆ ਗਿਆ ਹੈ। 


ਇੱਕ ਰਿਸਰਚ ਅਨੁਸਾਰ ਜ਼ਿਆਦਾ ਮਾਤਰਾ ਵਿੱਚ ਮੂੰਗਫਲੀ, ਅਖਰੋਟ ਤੇ ਬਦਾਮ ਖਾ ਕੇ ਛਾਤੀ ਦੇ ਕੈਂਸਰ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। ਹੋਰ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਬਦਾਮ ਖੂਨ ਵਿੱਚ ਐਂਟੀਆਕਸੀਡੈਂਟ ਦੇ ਪੱਧਰ ਨੂੰ ਵਧਾਉਂਦੇ ਹਨ, ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ ਤੇ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਕਰਦੇ ਹਨ। ਟਾਈਪ 2 ਸ਼ੂਗਰ ਦੇ ਮਰੀਜ਼ਾਂ ਨੂੰ ਵੀ ਬਦਾਮ ਦੀ ਵਰਤੋਂ ਨਾਲ ਲਾਭ ਹੁੰਦਾ ਹੈ ਕਿਉਂਕਿ ਮੈਗਨੀਸ਼ੀਅਮ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਨਿਯੰਤਰਿਤ ਕਰਨ ਵਿੱਚ ਸਹਾਇਤਾ ਕਰਦਾ ਹੈ।


ਬਹੁਤ ਸਾਰੇ ਲਾਭਾਂ ਨੂੰ ਜਾਣ ਕੇ ਜੇ ਤੁਸੀਂ ਮੁੱਠੀ ਭਰ ਬਦਾਮ ਖਾਣ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਇਸ ਨੂੰ ਰਾਤ ਭਰ ਭਿਉਂ ਕੇ ਰੱਖਣ ਬਾਰੇ ਸੋਚੋ। ਡਾਕਟਰ ਦੱਸਦੇ ਹਨ ਕਿ ਜਦੋਂ ਤੁਸੀਂ ਬਦਾਮਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਭਿਉਂਦੇ ਹੋ ਤਾਂ ਕੀ ਹੁੰਦਾ ਹੈ।


ਇਹ ਵੀ ਪੜ੍ਹੋ: ਇੱਥੇ ਜਾ ਕੇ ਤੁਹਾਡੇ 1500 ਰੁਪਏ ਬਣ ਜਾਣਗੇ 4 ਲੱਖ ਤੋਂ ਵੱਧ! ਘੱਟ ਖਰਚ 'ਚ ਇਸ ਦੇਸ਼ 'ਚ ਅਮੀਰਾਂ ਵਾਂਗ ਘੁੰਮ ਸਕੋਗੇ


ਭਿੱਜੇ ਹੋਏ ਬਦਾਮ ਖਾਣ ਦੇ ਲਾਭ


ਪਾਚਨ ਸ਼ਕਤੀ ਵਿੱਚ ਸੁਧਾਰ ਕਰਦਾ- ਭਿੱਜੇ ਹੋਏ ਬਦਾਮ ਪਾਚਨ ਦੇ ਸਬੰਧ ਵਿੱਚ ਕੱਚੇ ਤੇ ਭੁੰਨ੍ਹੇ ਹੋਏ ਪਦਾਰਥਾਂ ਨਾਲੋਂ ਬਿਹਤਰ ਹੁੰਦੇ ਹਨ। ਜਿਹੜੀ ਵੀ ਚੀਜ਼ ਅਸੀਂ ਭਿਉਂਦੇ ਹਾਂ, ਭਾਵੇਂ ਉਹ ਬਦਾਮ ਹੋਵੇ ਜਾਂ ਕੁਝ ਹੋਰ, ਚਬਾਉਣਾ ਸੌਖਾ ਹੁੰਦਾ ਹੈ ਤੇ ਪਾਚਨ ਪ੍ਰਣਾਲੀ ਲਈ ਚੰਗਾ ਹੁੰਦਾ ਹੈ। ਬਦਾਮ ਐਂਟੀਆਕਸੀਡੈਂਟਸ ਦਾ ਇੱਕ ਉੱਤਮ ਸਰੋਤ ਹਨ ਤੇ ਜਦੋਂ ਅਸੀਂ ਉਨ੍ਹਾਂ ਨੂੰ ਭਿਉਂਦੇ ਹਾਂ, ਤਾਂ ਲਾਭ ਕਈ ਗੁਣਾ ਵੱਧ ਜਾਂਦੇ ਹਨ।


ਬਦਾਮ ਤੋਂ ਵਧੇਰੇ ਪੋਸ਼ਣ ਮਿਲਦਾ- ਜਦੋਂ ਅਸੀਂ ਬਦਾਮ ਨੂੰ ਭਿਓਂਦੇ ਹਾਂ, ਇਸ ਦੀ ਪੋਸ਼ਣ ਦੀ ਉਪਲਬਧਤਾ ਬਿਹਤਰ ਹੁੰਦੀ ਹੈ ਤੇ ਜਦੋਂ ਅਸੀਂ ਉਨ੍ਹਾਂ ਨੂੰ ਖਾਂਦੇ ਹਾਂ ਤਾਂ ਐਂਟੀਆਕਸੀਡੈਂਟਸ ਤੇ ਫਾਈਬਰ ਦੇ ਲਾਭ ਵਧਦੇ ਹਨ। ਭਿਉਂਣ ਦੀ ਪ੍ਰਕਿਰਿਆ ਅਸ਼ੁੱਧੀਆਂ ਨੂੰ ਵੀ ਘਟਾਉਂਦੀ ਹੈ ਤੇ ਕੁਝ ਪੌਸ਼ਟਿਕ ਤੱਤਾਂ ਨੁਕਸਾਨ ਨੂੰ ਰੋਕ ਸਕਦੀ ਹੈ।


ਭਿੱਜੇ ਹੋਏ ਬਦਾਮ ਖਾਣਾ ਖਾਸ ਕਰਕੇ ਬੁਢਾਪੇ ਵਿੱਚ ਬਿਹਤਰ ਹੁੰਦਾ ਹੈ ਕਿਉਂਕਿ ਉਸ ਸਮੇਂ ਪਾਚਨ ਸਬੰਧੀ ਸਮੱਸਿਆਵਾਂ ਅਤੇ ਦੰਦਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਭਿੱਜਣ ਦੀ ਪ੍ਰਕਿਰਿਆ ਇਸਨੂੰ ਨਰਮ ਤੇ ਪਚਣ ਵਿੱਚ ਅਸਾਨ ਬਣਾਉਣ ਵਿੱਚ ਸਹਾਇਤਾ ਕਰਦੀ ਹੈ।


ਇਹ ਵੀ ਪੜ੍ਹੋ: ਸਾਵਧਾਨ! ਲੰਮੇ ਸਮੇਂ ਤੱਕ ਇਕ ਹੀ ਪੋਜੀਸ਼ਨ ‘ਚ ਬੈਠਣ ਨਾਲ ਵੱਧ ਸਕਦਾ ਮੌਤ ਦਾ ਖਤਰਾ, ਜਾਣੋ ਕਿਵੇਂ?