ਇੱਕ ਹੀ ਕੰਡੀਸ਼ਨ ਵਿੱਚ 10 ਮਿੰਟ ਤੱਕ ਬੈਠਣ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਸਕਦਾ ਹੈ। ਇੱਕ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ। BMC Geriatrics ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਕੁਝ ਸਮਾਂ ਬੈਠਣ ਤੋਂ ਬਾਅਦ ਕੋਈ ਵੀ 10 ਮਿੰਟ ਦੀ ਸਰੀਰਕ ਗਤੀਵਿਧੀ ਤੁਹਾਨੂੰ ਇਹਨਾਂ ਬਿਮਾਰੀਆਂ ਦੇ ਕਾਰਨ ਮੌਤ ਦੇ ਖ਼ਤਰੇ ਤੋਂ ਬਚਾ ਸਕਦੀ ਹੈ। ਕਈ ਖੋਜਾਂ ਵਿੱਚ ਇਹ ਪਾਇਆ ਗਿਆ ਹੈ ਕਿ ਲੰਬੇ ਸਮੇਂ ਤੱਕ ਇੱਕੋ ਸਥਿਤੀ ਵਿੱਚ ਬੈਠਣ ਨਾਲ ਕਾਰਡੀਓਵੈਸਕੁਲਰ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।


ਇਹ ਅਧਿਐਨ ਫਿਨਲੈਂਡ ਦੇ ਔਲੂ ਯੂਨੀਵਰਸਿਟੀ ਹਸਪਤਾਲ ਅਤੇ ਔਲੂ ਯੂਨੀਵਰਸਿਟੀ ਦੇ ਮੈਡੀਕਲ ਖੋਜ ਕੇਂਦਰ ਦੇ ਖੋਜਕਰਤਾਵਾਂ ਦੁਆਰਾ ਕੀਤਾ ਗਿਆ ਹੈ। ਖੋਜਕਰਤਾਵਾਂ ਨੇ ਸਿੱਟਾ ਕੱਢਿਆ ਹੈ ਕਿ ਰੋਜ਼ਾਨਾ ਸਰੀਰਕ ਗਤੀਵਿਧੀ ਬਜ਼ੁਰਗ ਲੋਕਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾ ਸਕਦੀ ਹੈ। ਇਸ ਅਧਿਐਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਰੀਰਕ ਗਤੀਵਿਧੀਆਂ ਨਾ ਕਰਨ ਨਾਲ ਕਿੰਨਾ ਖ਼ਤਰਾ ਪੈਦਾ ਹੋ ਸਕਦਾ ਹੈ। ਅਧਿਐਨ ਦੇ ਅਨੁਸਾਰ, ਹਰ 10 ਮਿੰਟ ਬਾਅਦ ਹਲਕੀ ਸਰੀਰਕ ਗਤੀਵਿਧੀ 6.5 ਪ੍ਰਤੀਸ਼ਤ ਘੱਟ ਮੌਤ ਦਰ ਨਾਲ ਜੁੜੀ ਹੋਈ ਸੀ। ਜਦੋਂ ਕਿ ਬੈਠਣ ਵਾਲੇ ਵਿਵਹਾਰ ਵਿੱਚ ਹਰ 10-ਮਿੰਟ ਦੇ ਵਾਧੇ ਨੇ ਮੌਤ ਦਰ ਵਿੱਚ 5.6 ਪ੍ਰਤੀਸ਼ਤ ਵਾਧਾ ਕੀਤਾ ਗਿਆ।


ਇਹ ਵੀ ਪੜ੍ਹੋ: ਕਾਲੀ ਚਾਹ ਨੂੰ ਵਾਲਾਂ 'ਤੇ ਇਦਾਂ ਲਾਓ, ਬਣ ਜਾਣਗੇ ਸ਼ਾਈਨਿੰਗ ਤੇ ਸਮੂਥ


ਹਰ ਘੰਟੇ ਤੋਂ ਬਾਅਦ ਮੂਵ ਕਰਨਾ ਜ਼ਰੂਰੀ


ਲੰਬੇ ਸਮੇਂ ਤੱਕ ਬੈਠਣ ਨਾਲ ਦਿਲ ਦੀ ਬਿਮਾਰੀ ਅਤੇ ਡੀਪ ਵੇਨ ਥ੍ਰੋਮੋਬਸਿਸ ਦਾ ਖ਼ਤਰਾ ਵੱਧ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਡੀਆਂ ਲੱਤਾਂ ਦੀਆਂ ਨਾੜੀਆਂ ਵਿੱਚ ਖੂਨ ਦੇ ਗਤਲੇ ਬਣ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਇਹ ਸਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚ ਜਾਂਦੇ ਹਨ ਤਾਂ ਇਹ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੇ ਹਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਇਸ ਅਧਿਐਨ ਦਾ ਸਿਰਲੇਖ ਦੱਸਦਾ ਹੈ ਕਿ ਹਰ ਦਸ ਮਿੰਟ ਬੈਠਣ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਵੱਧਦਾ-ਵੱਧਦਾ ਖਤਰਨਾਕ ਹੋ ਸਕਦਾ ਹੈ।


ਫਿਜ਼ਿਕਲ ਐਕਟੀਵਿਟੀ ‘ਤੇ ਦਿਓ ਧਿਆਨ


ਮਾਹਰਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਤੋਂ ਬਚਣ ਲਈ ਤੁਹਾਨੂੰ ਸੈਰ ਕਰਦੇ ਰਹਿਣਾ ਚਾਹੀਦਾ ਹੈ ਜਾਂ ਵਿਚਕਾਰ ਕੋਈ ਹੋਰ ਸਰੀਰਕ ਗਤੀਵਿਧੀ ਕਰਨੀ ਚਾਹੀਦੀ ਹੈ ਅਤੇ ਬੈਠਣ ਦਾ ਸਮਾਂ ਘੱਟ ਕਰਨਾ ਚਾਹੀਦਾ ਹੈ। ਕਿਉਂਕਿ ਜ਼ਿਆਦਾ ਦੇਰ ਤੱਕ ਬੈਠਣਾ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਦੁਨੀਆ ਦੀ ਲਗਭਗ 30 ਫੀਸਦੀ ਆਬਾਦੀ ਇਸ ਤਰ੍ਹਾਂ ਦੀ ਹੈ, ਉਹ ਸਰੀਰਕ ਗਤੀਵਿਧੀਆਂ ਨੂੰ ਲੈ ਕੇ ਸੀਰੀਅਸ ਨਹੀਂ ਰਹਿੰਦੀ ਹੈ। ਨੌਜਵਾਨਾਂ ਦੇ ਮੁਕਾਬਲੇ ਬੁੱਢੇ ਲੋਕਾਂ ਵਿੱਚ ਸਰੀਰਕ ਗਤੀਵਿਧੀ ਦੀ ਕਮੀ ਜ਼ਿਆਦਾ ਦੇਖੀ ਜਾਂਦੀ ਹੈ। ਅਧਿਐਨ ਮੁਤਾਬਕ ਜੇਕਰ ਸਾਰੇ ਇਨਐਕਟਿਵ ਲੋਕ ਐਕਟਿਵ ਹੋ ਜਾਣ ਤਾਂ ਇਕ ਸਾਲ 'ਚ 50 ਲੱਖ ਮੌਤਾਂ ਤੋਂ ਬਚਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: ਗਰਮ ਪਾਣੀ ਨਾਲ ਨਹਾਉਣ ਦੇ ਫਾਇਦੇ ਤਾਂ ਸੁਣੇ ਹੋਣਗੇ, ਹੁਣ ਜਾਣ ਲਓ ਨੁਕਸਾਨ