ਜੇਕਰ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ ਕਮਜ਼ੋਰ ਹੈ ਤਾਂ ਕਈ ਅਜਿਹੇ ਦੇਸ਼ਾਂ ਦੀਆਂ ਕਰੰਸੀਆਂ ਹਨ, ਜਿਨ੍ਹਾਂ ਦੇ ਮੁਕਾਬਲੇ ਭਾਰਤੀ ਰੁਪੱਈਆ ਕਾਫੀ ਮਜ਼ਬੂਤ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਬਾਰੇ ਦੱਸਾਂਗੇ ਜਿੱਥੇ ਜੇਕਰ ਤੁਸੀਂ 1500 ਭਾਰਤੀ ਰੁਪਏ ਲੈ ਕੇ ਜਾਂਦੇ ਹੋ ਤਾਂ ਇਹ 4 ਲੱਖ ਤੋਂ ਪਾਰ ਹੋ ਜਾਣਗੇ। ਇਸ ਦੇਸ਼ ਦਾ ਨਾਮ ਵੀਅਤਨਾਮ ਹੈ। ਵੀਅਤਨਾਮ ਆਪਣੇ ਸਟ੍ਰੀਟ ਫੂਡ, ਸੱਭਿਆਚਾਰ ਅਤੇ ਕੁਦਰਤੀ ਸੁੰਦਰਤਾ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ। ਤੁਸੀਂ ਭਾਰਤ ਤੋਂ ਪੂਰੇ ਵੀਅਤਨਾਮ ਤੱਕ ਸਿਰਫ਼ ਕੁਝ ਹਜ਼ਾਰ ਰੁਪਏ ਲੈ ਕੇ ਇਸ ਦੇਸ਼ 'ਚ ਇੱਕ ਅਮੀਰ ਆਦਮੀ ਵਾਂਗ ਘੁੰਮ ਸਕਦੇ ਹੋ।
ਇੱਕ ਰੁਪਏ ਦੇ ਬਰਾਬਰ ਹੈ 287.13 ਵੀਅਤਨਾਮੀ ਡੋਂਗ
ਵੀਅਤਨਾਮ 'ਚ ਇਸ ਸਮੇਂ 1 ਭਾਰਤੀ ਰੁਪਏ ਦੀ ਕੀਮਤ 287.13 ਵੀਅਤਨਾਮੀ ਡੋਂਗ ਹੈ। ਮਤਲਬ ਜੇਕਰ ਤੁਸੀਂ ਇਸ ਦੇਸ਼ 'ਚ 1500 ਭਾਰਤੀ ਰੁਪਏ ਲੈ ਕੇ ਜਾਓਗੇ ਤਾਂ ਇਹ 4,30,434.22 ਵੀਅਤਨਾਮੀ ਡੋਂਗ ਬਣ ਜਾਵੇਗਾ। ਇੰਨੇ ਪੈਸੇ 'ਚ ਤੁਸੀਂ ਉੱਥੇ ਹੋਟਲ ਤੋਂ ਲੈ ਕੇ ਖਾਣ-ਪੀਣ ਤੱਕ ਸਭ ਕੁਝ ਕਰ ਸਕੋਗੇ। ਇਸ ਨਾਲ ਤੁਸੀਂ ਵੀਅਤਨਾਮ ਦੇ ਹਰ ਕੋਨੇ 'ਚ ਘੁੰਮ ਸਕੋਗੇ।
ਕਦੋਂ ਜਾਈਏ ਵੀਅਤਨਾਮ ਘੁੰਮਣ?
ਵੀਅਤਨਾਮ ਘੁੰਮਣ ਲਈ ਤੁਹਾਨੂੰ ਕਿਸੇ ਖ਼ਾਸ ਸੀਜ਼ਨ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ। ਇੱਥੇ ਤੁਸੀਂ ਕਿਸੇ ਵੀ ਮੌਸਮ 'ਚ ਸੈਰ-ਸਪਾਟੇ ਲਈ ਜਾ ਸਕਦੇ ਹੋ। ਪਰ, ਜ਼ਿਆਦਾਤਰ ਸੈਲਾਨੀ ਦਸੰਬਰ ਅਤੇ ਜਨਵਰੀ ਦੇ ਵਿਚਕਾਰ ਇੱਥੇ ਜਾਣਾ ਪਸੰਦ ਕਰਦੇ ਹਨ। ਇਸ ਦੌਰਾਨ ਲੋਕ ਇੱਥੇ ਨਵਾਂ ਸਾਲ ਮਨਾਉਂਦੇ ਹਨ। ਅਸਲ 'ਚ ਵਿਦੇਸ਼ਾਂ 'ਚ ਨਵੇਂ ਸਾਲ ਦਾ ਜਸ਼ਨ ਓਨਾ ਹੀ ਚੰਗਾ ਹੈ ਜਿੰਨਾ ਇੱਥੇ ਸਸਤੇ 'ਚ ਮਨਾਇਆ ਜਾਂਦਾ ਹੈ।
ਕਿੱਥੇ-ਕਿੱਥੇ ਘੁੰਮ ਸਕਦੇ ਹਾਂ?
ਜੇਕਰ ਤੁਸੀਂ ਵੀਅਤਨਾਮ ਦੀ ਯਾਤਰਾ ਕਰਨ ਜਾ ਰਹੇ ਹੋ ਤਾਂ ਤੁਸੀਂ ਉੱਥੇ ਹਾਲੌਂਗ ਬੇ ਘੁੰਮ ਸਕਦੇ ਹੋ। ਇਹ ਇੱਕ ਸ਼ਾਨਦਾਰ ਸੈਰ ਸਪਾਟਾ ਸਥਾਨ ਹੈ। ਇਸ ਜਗ੍ਹਾ ਨੂੰ ਬੇ ਆਫ਼ ਡਿਕਾਇੰਗ ਡਰੈਗਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 1994 'ਚ ਯੂਨੈਸਕੋ ਨੇ ਵੀ ਇਸ ਸ਼ਹਿਰ ਨੂੰ ਵਿਸ਼ਵ ਵਿਰਾਸਤੀ ਸਥਾਨਾਂ 'ਚ ਸ਼ਾਮਲ ਕੀਤਾ ਸੀ। ਹਨੋਈ ਵੀ ਵੀਅਤਨਾਮ 'ਚ ਘੁੰਮਣ ਲਈ ਇੱਕ ਵਧੀਆ ਜਗ੍ਹਾ ਹੈ। ਹਨੋਈ ਵੀਅਤਨਾਮ ਦੀ ਰਾਜਧਾਨੀ ਹੈ। ਇਹ ਸ਼ਹਿਰ ਇਤਿਹਾਸ ਨਾਲ ਜੁੜਿਆ ਹੋਇਆ ਹੈ। ਇੱਕ ਵਾਰ ਜਦੋਂ ਤੁਸੀਂ ਇਸ ਸ਼ਹਿਰ ਦੀ ਸੈਰ ਕਰੋਗੇ ਤਾਂ ਤੁਹਾਡਾ ਦਿਲ ਕਰੇਗਾ ਕਿ ਇੱਥੇ ਹੀ ਰਹਿ ਜਾਈਏ। ਵਿਅਤਨਾਮ ਦੇ ਉੱਤਰ 'ਚ ਸਥਿੱਤ ਗਿਆਂਗ ਵੀ ਇੱਥੇ ਆਉਣ ਵਾਲੇ ਸੈਲਾਨੀਆਂ 'ਚ ਬਹੁਤ ਮਸ਼ਹੂਰ ਹੈ। ਵੀਅਤਨਾਮ ਜਾਣ ਵਾਲਾ ਹਰ ਵਿਅਕਤੀ ਇਸ ਸ਼ਹਿਰ 'ਚ ਜਾਂਦਾ ਹੈ। ਜੇਕਰ ਤੁਸੀਂ ਵੀਅਤਨਾਮ ਜਾਣ ਦੀ ਯੋਜਨਾ ਬਣਾ ਰਹੇ ਹੋ ਅਤੇ ਉੱਥੋਂ ਦੀ ਕੁਦਰਤੀ ਸੁੰਦਰਤਾ ਦਾ ਫ਼ਾਇਦਾ ਚੁੱਕਣਾ ਚਾਹੁੰਦੇ ਹੋ ਤਾਂ ਇਹ ਜਗ੍ਹਾ ਸਿਰਫ਼ ਤੁਹਾਡੇ ਲਈ ਹੀ ਹੈ।