ਨਵੀਂ ਦਿੱਲੀ: ਲਾਲ ਮਿਰਚ ਖਾਣ ਨਾਲ ਬੇਸ਼ੱਕ ਤੁਹਾਡਾ ਮੂੰਹ ਸੜ ਜਾਂਦਾ ਹੋਵੇ ਪਰ ਲਾਲ ਮਿਰਚ ਖਾਣ ਨਾਲ ਸਿਹਤ 'ਚ ਬਹੁਤ ਸਮੱਸਿਆ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਸਿਹਤ ਸਮੱਸਿਆਵਾਂ ਬਾਰੇ ਦੱਸਣ ਜਾ ਰਹੇ ਹਾਂ। ਮੂੰਹ ਨਾਲ ਸਬੰਧਤ ਸਮੱਸਿਆਵਾਂ- ਲਾਲ ਮਿਰਚ ਖਾਣ ਨਾਲ ਮੂੰਹ ਨਾਲ ਸਬੰਧਤ ਸਮੱਸਿਆ ਹੋ ਸਕਦੀ ਹੈ। ਇਹ ਮੂੰਹ ਦੇ ਸੁਆਦ ਨੂੰ ਖਰਾਬ ਕਰ ਸਕਦੀ ਹੈ। ਲਾਲ ਮਿਰਚ ਖਾਨ ਨਾਲ ਤੁਹਾਡੀ ਪਾਚਨ ਪ੍ਰਣਾਲੀ ਤੇ ਬੁਰਾ ਅਸਰ ਪੈਂਦਾ ਹੈ। ਇਹ ਖਾਣ ਨਾਲ ਨਾ ਸਿਰਫ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਬਲਕਿ ਪੇਟ ਵਿੱਚ ਗੈਸ ਵੀ ਹੋ ਸਕਦੀ ਹੈ। ਲਾਲ ਮਿਰਚਾਂ ਨੂੰ ਮਿਤਲੀ ਤਕ ਹੋ ਸਕਦੀ ਹੈ। ਜ਼ਿਆਦਾ ਮਿਰਚ ਖਾਣ ਨਾਲ ਡਾਇਰੀਆ ਵੀ ਹੋ ਸਕਦਾ ਹੈ। ਬਹੁਤ ਜ਼ਿਆਦਾ ਲਾਲ ਮਿਰਚ ਖਾਣ ਨਾਲ ਦਮੇ ਦਾ ਅਟੈਕ ਵੀ ਹੋ ਸਕਦਾ ਹੈ। ਜੇ ਤੁਹਾਨੂੰ ਸਾਹ ਦੀ ਸਮੱਸਿਆ ਹੈ ਤਾਂ ਲਾਲ ਮਿਰਚਾਂ ਤੋਂ ਦੂਰ ਰਹੋ। ਲਾਲ ਮਿਰਚ ਅਲਸਰ ਪੇਪ੍ਰਿਕ ਤੇ ਗੈਸਟ੍ਰਿਕ ਨਹੀਂ ਹੁੰਦਾ ਪਰ ਵੱਧ ਮਾਤਰਾ ਵਿੱਚ ਖਾਣ ਨਾਲ ਦੋਵੇਂ ਬਿਮਾਰੀਆਂ ਹੋ ਦਾ ਖ਼ਤਰਾ ਹੈ। ਲਾਲ ਮਿਰਚ ਦੀ ਵੱਧ ਮਾਤਰਾ ਟਿਸ਼ੂਆਂ ਵਿੱਚ ਸੋਜ਼ਸ਼ ਦਾ ਕਾਰਨ ਬਣ ਸਕਦੀ ਹੈ। ਇੱਕ ਖੋਜ ਵਿੱਚ ਸਾਮਣੇ ਆਇਆ ਕਿ ਤਿੰਨ ਪਾਉਂਡ ਮਿਰਚ ਇਕ ਵਾਰੀ ਖਾਣ ਨਾਲ ਮੌਤ ਵੀ ਹੋ ਸਕਦੀ ਹੈ। ਗਰਭ ਅਵਸਥਾ ਦੇ ਦੌਰਾਨ ਲਾਲ ਮਿਰਚਾਂ ਖਾਣ ਨਾਲ, ਬੱਚੇ ਦੇ ਸਮੇਂ ਤੋਂ ਪਹਿਲਾਂ ਜੰਮਣ ਦਾ ਖ਼ਤਰਾ ਹੁੰਦਾ ਹੈ। ਖਾਣਾ ਬਣਾਉਂਦੇ ਹੋਏ ਜੇਕਰ ਮਿਰਚ ਅੱਖਾਂ ਵਿੱਚ ਚਲੀ ਜਾਵੇ ਤਾ ਬਹੁਤ ਦਰਦ ਹੁੰਦਾ ਹੈ।