Rice Water Benefits: ਚਾਵਲਾਂ ਨੂੰ ਪਕਾਉਣ ਤੋਂ ਬਾਅਦ ਜ਼ਿਆਦਾਤਰ ਲੋਕ ਬਚਿਆ ਹੋਇਆ ਪਾਣੀ ਸੁੱਟ ਦਿੰਦੇ ਹਨ। ਕਿਉਂਕਿ ਉਹ ਇਸ ਦੇ ਫਾਇਦਿਆਂ ਤੋਂ ਅਣਜਾਣ ਹਨ। ਚਾਵਲਾਂ ਨੂੰ ਉਬਾਲਣ ਤੋਂ ਬਾਅਦ ਬਚੇ ਹੋਏ ਪਾਣੀ ਨੂੰ ਸੁੱਟਣ ਦੀ ਬਜਾਏ ਤੁਸੀਂ ਇਸ ਦੀ ਵਰਤੋਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ ਅਤੇ ਅਜਿਹਾ ਨਹੀਂ ਹੈ ਕਿ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਲਾਭ ਨਹੀਂ ਮਿਲੇਗਾ। ਚਾਵਲਾਂ ਦੇ ਪਾਣੀ ਦੇ ਸਟਾਰਚ ਦੇ ਬਹੁਤ ਸਾਰੇ ਫਾਇਦੇ ਹਨ, ਜਦੋਂ ਤੁਸੀਂ ਇਸ ਦੇ ਫਾਇਦਿਆਂ ਬਾਰੇ ਜਾਣੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਚਾਲਵਾਂ ਦਾ ਪਾਣੀ ਸੁੱਟ ਕੇ ਗਲਤੀ ਕਰਦੇ ਸੀ।


ਦਰਅਸਲ, ਬਾਕੀ ਬਚੇ ਚਾਵਲਾਂ ਦੇ ਪਾਣੀ ਵਿੱਚ ਬਹੁਤ ਸਾਰਾ ਸਟਾਰਚ ਹੁੰਦਾ ਹੈ ਅਤੇ ਇਸ ਨੂੰ ਵੱਖ-ਵੱਖ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਚਾਵਲਾਂ ਦੇ ਇਸ ਗਾੜ੍ਹੇ ਘੋਲ ਨੂੰ ਹਿੰਦੀ ਵਿੱਚ ਮਾਂਡ ਵੀ ਕਿਹਾ ਜਾਂਦਾ ਹੈ। ਮਾਂਡ ਦੇ ਕਈ ਫਾਇਦੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ।


ਬੱਚਿਆਂ ਦਾ ਪੌਸ਼ਟਿਕ ਦਲੀਆ 


ਚਾਵਲਾਂ ਨੂੰ ਪਕਾਉਣ ਤੋਂ ਬਾਅਦ ਬਚੇ ਹੋਏ ਪਾਣੀ ਨੂੰ ਹਮੇਸ਼ਾ ਬਚਾਓ। ਇਸ 'ਚ ਚਾਵਲਾਂ ਦੇ ਕੁਝ ਦਾਣੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਤੋਂ ਬਾਅਦ ਥੋੜ੍ਹਾ ਜਿਹਾ ਘਿਓ ਅਤੇ ਨਮਕ ਮਿਲਾ ਕੇ ਬੱਚੇ ਨੂੰ ਭੋਜਨ ਦੇ ਤੌਰ 'ਤੇ ਖਿਲਾਓ। ਟ੍ਰੇਸ ਮਿਨਰਲਸ ਦੀ ਮੌਜੂਦਗੀ ਦੇ ਕਾਰਨ, ਇਹ ਸਰੀਰ ਵਿੱਚ ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਊਰਜਾ ਦਿੰਦਾ ਹੈ।


ਇਹ ਵੀ ਪੜ੍ਹੋ: Chandigarh News: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਲੱਭ ਰਹੇ ਮੈਟਰੀਮੋਨੀਅਲ ਸਾਈਟਾਂ 'ਤੇ ਜੀਵਨ ਸਾਥੀ, ਚੰਡੀਗੜ੍ਹ ਪੁਲਿਸ ਨੇ ਕੀਤਾ ਵੱਡਾ ਖੁਲਾਸਾ


ਕੜ੍ਹੀ ਨੂੰ ਸੰਘਣਾ ਕਰਨ ਲਈ 


ਜੀ ਹਾਂ, ਬਚੇ ਹੋਏ ਚਾਵਲਾਂ ਦੇ ਪਾਣੀ ਨੂੰ ਤੁਸੀਂ ਇਸ ਤਰੀਕੇ ਨਾਲ ਵੀ ਵਰਤ ਸਕਦੇ ਹੋ। ਇਹ ਪਾਣੀ ਪੌਸ਼ਟਿਕ ਤੱਤਾਂ ਨੂੰ ਵਧਾਉਣ ਅਤੇ ਕੜ੍ਹੀ ਨੂੰ ਗਾੜ੍ਹਾ ਕਰਨ ਦਾ ਕੰਮ ਕਰ ਸਕਦਾ ਹੈ, ਚਾਹੇ ਪਨੀਰ ਹੋਵੇ ਜਾਂ ਚਿਕਨ, ਮੱਛੀ ਜਾਂ ਕੋਈ ਹੋਰ ਕਰੀ, ਬਚੇ ਹੋਏ ਚਾਵਲਾਂ ਦਾ ਪਾਣੀ ਹਰ ਖੁਰਾਕ ਵਿੱਚ ਪੂਰੀ ਤਰ੍ਹਾਂ ਫਿੱਟ ਹੋ ਸਕਦਾ ਹੈ।


ਕੱਪੜੇ ਧੌਣ ਲਈ ਕਰੋ ਵਰਤੋਂ 


ਬਚੇ ਹੋਏ ਚਾਵਲਾਂ ਦੇ ਪਾਣੀ ਨੂੰ ਕੱਪੜੇ ਧੋਣ ਲਈ ਟਫ ਏਜੰਟ ਵਜੋਂ ਵਰਤਿਆ ਜਾ ਸਕਦਾ ਹੈ। ਇਹ ਪਾਣੀ ਸੂਤੀ ਕੱਪੜਿਆਂ ਨੂੰ ਸਖ਼ਤ ਬਣਤਰ ਦੇਣ ਵਿੱਚ ਮਦਦ ਕਰਦਾ ਹੈ।


ਸਫਾਈ 


ਚਾਵਲਾਂ ਦੇ ਬਾਕੀ ਬਚੇ ਹੋਏ ਪਾਣੀ ਵਿੱਚ ਨਮਕ ਅਤੇ ਬੇਕਿੰਗ ਸੋਡਾ ਪਾਓ ਅਤੇ ਫਿਰ ਇਸ ਦੀ ਵਰਤੋਂ ਕਿਸੀ ਵੀ ਤਰ੍ਹਾਂ ਦੇ ਸਰਫੇਸ ਨੂੰ ਸਾਫ਼ ਕਰਨ ਲਈ ਕਰੋ। ਇਹ ਕਾਊਂਟਰ ਟਾਪ ਨੂੰ ਚਮਕਦਾਰ ਬਣਾਉਣ ਦਾ ਕੰਮ ਕਰਦਾ ਹੈ। ਇਸ ਮਿਸ਼ਰਣ ਨੂੰ ਇੱਕ ਸਪਰੇਅ ਬੋਤਲ ਵਿੱਚ ਭਰੋ ਅਤੇ ਫਿਰ ਇਸ ਦੀ ਵਰਤੋਂ ਕਰੋ।


ਊਰਜਾ ਪ੍ਰਦਾਨ ਕਰਨ ਵਿੱਚ ਮਦਦਗਾਰ 


ਚਾਵਲਾਂ ਦੇ ਪਾਣੀ ਵਿੱਚ ਸਟਾਰਚ ਦੀ ਬਹੁਤ ਮਾਤਰਾ ਹੁੰਦੀ ਹੈ। ਇਹੀ ਕਾਰਨ ਹੈ ਕਿ ਇਹ ਪਾਣੀ ਸਰੀਰ ਨੂੰ ਊਰਜਾ ਦੇਣ ਦਾ ਕੰਮ ਕਰਦਾ ਹੈ। ਇਹ ਪਚਣ 'ਚ ਵੀ ਆਸਾਨ ਹੁੰਦਾ ਹੈ, ਇਸ ਲਈ ਕਿਸੇ ਵੀ ਬਿਮਾਰੀ ਤੋਂ ਠੀਕ ਹੋਣ ਲਈ ਇਸ ਨੂੰ ਐਨਰਜੀ ਡਰਿੰਕ ਦੇ ਰੂਪ 'ਚ ਪੀਣਾ ਚਾਹੀਦਾ ਹੈ। ਇਸ ਨੂੰ ਕਾਲੀ ਮਿਰਚ, ਨਮਕ ਅਤੇ ਮੱਖਣ ਮਿਲਾ ਕੇ ਸੂਪ ਦੀ ਤਰ੍ਹਾਂ ਪੀਓ।


ਕਾਸਮੇਟਿਕਸ 


ਚਾਵਲਾਂ ਦੇ ਪਾਣੀ ਨੂੰ ਧੁੱਪ ਵਿਚ ਜਾਂ ਘੱਟ ਅੱਗ 'ਤੇ ਸੁਕਾ ਲਓ। ਅਤੇ ਫਿਰ ਜੋ ਪਾਊਡਰ ਬਚੇਗਾ, ਉਸ ਨੂੰ ਨਾਰੀਅਲ ਦੇ ਤੇਲ ਨਾਲ ਸਕਿਨ ਨੂੰ ਮੁਲਾਇਮ ਬਣਾਉਣ ਵਾਲੇ ਪ੍ਰੋਡਕਟ ਵਜੋਂ ਵਰਤੋ। ਤੁਸੀਂ ਇਸ ਦੇ ਕਈ ਫਾਇਦੇ ਦੇਖ ਸਕਦੇ ਹੋ।