ਨਵੀਂ ਦਿੱਲੀ: ਆਮ ਤੌਰ 'ਤੇ ਅਸੀਂ ਕਦੇ ਸਲਾਦ ਖਾ ਲੈਂਦੇ ਹਾਂ ਕਦੇ ਨਹੀਂ ਪਰ ਜੇਕਰ ਤੁਸੀਂ ਇਸ ਦੇ ਫਾਇਦੇ ਜਾਣ ਲਵੋਗੇ ਤਾਂ ਜ਼ਰੂਰ ਸਲਾਦ ਖਾਇਆ ਕਰੋਗੇ। ਸਲਾਦ ਵਿੱਚ ਐਂਜਾਇਮਜ਼ ਹੁੰਦੇ ਹਨ ਜੋ ਹਾਜਮਾ ਠੀਕ ਕਰਦੇ ਹਨ। ਖਾਣੇ ਵਿੱਚ ਐਂਜਾਇਮ ਖਤਮ ਹੋ ਜਾਂਦੇ ਹਨ ਕਿਉਂਕਿ 37 ਡਿਗਰੀ 'ਤੇ ਕੋਈ ਵੀ ਐਂਜਾਇਮ ਨਹੀਂ ਬਚਦੇ। ਫਲ ਤੇ ਸਲਾਦ ਵਿੱਚ ਇਹ ਮੌਜੂਦ ਰਹਿੰਦੇ ਹਨ। ਇਸ ਲਈ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ।

ਜਿਵੇਂ ਤੁਸੀਂ ਸਰੀਰ ਦੀ ਐਕਸਰਸਾਈਜ਼ ਕਰਦੇ ਹੋ ਉਸੇ ਤਰ੍ਹਾਂ ਸਲਾਦ ਖਾਣ ਨਾਲ ਮਸੂੜਿਆਂ ਤੇ ਦੰਦਾਂ ਦੀ ਐਕਸਰਸਾਈਜ਼ ਹੁੰਦੀ ਹੈ। ਸਲਾਦ ਵਿੱਚ ਫਾਈਬਰ ਵੀ ਪੂਰਾ ਹੁੰਦਾ ਹੈ। ਜਦੋਂ ਅਸੀਂ ਸਲਾਦ ਖਾਂਦੇ ਹਾਂ ਤਾਂ ਫਾਈਬਰ ਮਿਲਦਾ ਹੈ ਜਿਸ ਨਾਲ ਸਿਹਤ ਵੀ ਠੀਕ ਰਹਿੰਦੀ ਹੈ।

ਖਾਣਾ ਪਚਾਉਣ ਲਈ ਵੀ ਸਲਾਦ ਬੜਾ ਚੰਗਾ ਹੈ। ਭਾਰ ਘਟਾਉਣ ਲਈ ਵੀ ਸਲਾਦ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਵੀ ਸਲਾਦ ਖਾਓ। ਨਾਨਵੈੱਜ ਖਾਣ ਵਾਲਿਆਂ ਲਈ ਤਾਂ ਸਲਾਦ ਬੜਾ ਹੀ ਫਾਇਦੇਮੰਦ ਹੈ। ਦਰਅਸਲ ਨਾਨਵੈੱਜ ਵਿੱਚ ਬਿਲਕੁਲ ਵੀ ਫਾਈਬਰ ਨਹੀਂ ਹੁੰਦਾ। ਸਲਾਦ ਵਿੱਚ ਕੈਲਸ਼ੀਅਮ, ਮਿਨਰਲਜ਼ ਵਰਗੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਰੀਰ ਲਈ ਬੜੀਆਂ ਜ਼ਰੂਰੀ ਹਨ।