ਚੰਡੀਗੜ੍ਹ: ਹਰ ਰੋਜ਼ ਲੂਣ ਦਾ ਜ਼ਿਆਦਾ ਇਸਤੇਮਾਲ ਕਰਨ ਵਾਲਿਆਂ ਨੂੰ ਸਾਵਧਾਨ ਕਰਨ ਵਾਲੀ ਖ਼ਬਰ ਹੈ। ਫਿਨਲੈਂਡ ਦੇ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ 'ਚ ਹੈਰਾਨ ਵਾਲੇ ਤੱਥ ਸਾਹਮਣੇ ਆਏ ਹਨ। ਮਾਹਿਰਾਂ ਨੇ ਕਿਹਾ ਕਿ ਲੋੜ ਤੋਂ ਵੱਧ ਲੂਣ ਦਾ ਇਸਤੇਮਾਲ ਕਰਨ ਨਾਲ ਹਾਰਟ ਫੇਲ੍ਹ ਹੋਣ ਦਾ ਖ਼ਦਸ਼ਾ ਦੁੱਗਣਾ ਹੋ ਜਾਂਦਾ ਹੈ।

ਜੀਵਨਸ਼ੈਲੀ 'ਚ ਬਦਲਾਅ ਦੇ ਨਾਲ ਖਾਣ ਪੀਣ ਦੇ ਤੌਰ ਤਰੀਕੇ ਵੀ ਬਦਲੇ ਹਨ। ਫਾਸਟਫੂਡ ਦਾ ਪ੍ਰਚਲਨ ਤੇਜ਼ੀ ਨਾਲ ਵਧਿਆ ਹੈ। ਆਮ ਤੌਰ 'ਤੇ ਇਨ੍ਹਾਂ 'ਚ ਲੂਣ ਦੀ ਮਾਤਰਾ ਜ਼ਿਆਦਾ ਹੁੰਦਾ ਹੈ। ਅਧਿਐਨ 'ਚ ਹਰ ਰੋਜ਼ 13.7 ਗ੍ਰਾਮ ਤੋਂ ਜ਼ਿਆਦਾ ਲੂਣ ਦਾ ਇਸਤੇਮਾਲ ਕਰਨ ਵਾਲਿਆਂ 'ਚ 6.8 ਗ੍ਰਾਮ ਲੂਣ ਦਾ ਇਸਤੇਮਾਲ ਕਰਨ ਵਾਲਿਆਂ ਦੇ ਮੁਕਾਬਲੇ ਹਾਰਟ ਫੇਲ੍ਹ ਦਾ ਖ਼ਤਰਾ ਦੁੱਗਣਾ ਪਾਇਆ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਹਰ ਰੋਜ਼ ਪੰਜ ਗ੍ਰਾਮ ਲੂਣ ਦਾ ਇਸਤੇਮਾਲ ਕਰਨ ਦੀ ਸਲਾਹ ਦਿੰਦਾ ਹੈ। ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਵੈਲਫੇਅਰ ਦੀ ਪੇੱਕਾ ਜੌਸਲੇਥੀ ਨੇ ਕਿਹਾ ਕਿ ਲੂਣ ਦੀ ਉੱਚ ਮਾਤਰਾ ਹਾਈ ਬਲੱਡ ਪ੍ਰੈਸ਼ਰ ਲਈ ਜ਼ਿੰਮੇਵਾਰ ਹੁੰਦੀ ਹੈ