Seaweed Benefits: ਸੀਵੀਡ ਘਾਹ ਦੀ ਇੱਕ ਕਿਸਮ ਹੈ ਜੋ ਤੁਹਾਨੂੰ ਸਮੁੰਦਰਾਂ ਜਾਂ ਨਦੀਆਂ ਦੇ ਕੰਢਿਆਂ ‘ਤੇ ਦਿਖਾਈ ਦੇਵੇਗੀ। ਇਹ ਮੂਲ ਰੂਪ ਵਿੱਚ ਜਲਜੀ ਐਲਗੀ ਹੈ। ਬੇਸ਼ੱਕ ਇਹ ਤੁਹਾਨੂੰ ਘਾਹ ਵਰਗਾ ਲੱਗੇ ਪਰ ਇਸ ਵਿੱਚ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਛੁਪਿਆ ਹੋਇਆ ਹੈ। ਇੰਨਾ ਹੀ ਨਹੀਂ ਸੀਵੀਡ (Seaweed) ਕਈ ਬਿਮਾਰੀਆਂ ਨੂੰ ਠੀਕ ਕਰਨ ਦੀ ਵੀ ਸਮਰੱਥਾ ਰੱਖਦੀ ਹੈ।
ਤੁਸੀਂ ਇਸ ਨੂੰ ਸਲਾਦ ਜਾਂ ਸਬਜ਼ੀ ਦੇ ਰੂਪ ਵਿੱਚ ਬਣਾ ਸਕਦੇ ਹੋ। ਸੀਵੀਡ (Seaweed) ਆਇਰਨ, ਜ਼ਿੰਕ, ਮੈਗਨੀਸ਼ੀਅਮ, ਰਿਬੋਫਲੇਵਿਨ, ਥਿਆਮਿਨ, ਵਿਟਾਮਿਨ ਏ, ਬੀ, ਸੀ ਅਤੇ ਕੇ ਦਾ ਇੱਕ ਪਾਵਰ ਹਾਊਸ ਹੈ। ਇਸ ‘ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਥਾਇਰਾਇਡ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਦਾ ਇਲਾਜ ਵੀ ਕਰ ਸਕਦੇ ਹਨ।
ਬੀਬੀਸੀ ਦੀ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪੋਸ਼ਣ ਵਿਗਿਆਨੀ ਕੈਰੀ ਟੋਰੇਨ ਅਨੁਸਾਰ ਥਾਇਰਾਇਡ ਸਰੀਰ ਦੇ ਵਿਕਾਸ, ਊਰਜਾ ਉਤਪਾਦਨ, ਪ੍ਰਜਨਨ ਅਤੇ ਸੈੱਲਾਂ ਦੀ ਮੁਰੰਮਤ ਲਈ ਜ਼ਿੰਮੇਵਾਰ ਹੈ। ਥਾਇਰਾਇਡ ਹਾਰਮੋਨ ਬਣਾਉਣ ਲਈ ਆਇਓਡੀਨ, ਅਮੀਨੋ ਐਸਿਡ ਅਤੇ ਟਾਈਰੋਸਿਨ ਦੀ ਲੋੜ ਹੁੰਦੀ ਹੈ। ਇਹ ਤਿੰਨੇ ਚੀਜ਼ਾਂ ਸੀਵੀਡ (Seaweed) ਵਿੱਚ ਮੌਜੂਦ ਹਨ। ਮਤਲਬ ਕਿ ਸੀਵੀਡ (Seaweed) ਦਾ ਸੇਵਨ ਥਾਇਰਾਇਡ ਦੀਆਂ ਸਮੱਸਿਆਵਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ।
ਸੀਵੀਡ (Seaweed) ਪੇਟ ਦੇ ਬੈਕਟੀਰੀਆ ਲਈ ਬਹੁਤ ਵਧੀਆ ਹੈ। ਖਰਬਾਂ ਦੀ ਗਿਣਤੀ ਵਿੱਚ ਬੈਕਟੀਰੀਆ ਦਾ ਬਣਨਾ ਪਾਚਨ ਪ੍ਰਣਾਲੀ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਨਾਲ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਸਕਦੀਆਂ ਹਨ।
ਸੀਵੀਡ (Seaweed) ਦਾ ਸੇਵਨ ਕਰਕੇ ਆਪਣੀ ਇਮਿਊਨਿਟੀ ਨੂੰ ਵਧਾ ਸਕਦੇ ਹੋ। ਸੀਵੀਡ (Seaweed) ਵਿੱਚ ਕਈ ਤਰ੍ਹਾਂ ਦੇ ਫਾਈਟੋਕੈਮੀਕਲਸ, ਵਿਟਾਮਿਨ ਸੀ, ਵਿਟਾਮਿਨ ਕੇ ਹੁੰਦੇ ਹਨ ਜੋ ਇਮਿਊਨਿਟੀ ਵਧਾਉਣ ਵਿੱਚ ਬਹੁਤ ਮਦਦਗਾਰ ਹੁੰਦੇ ਹਨ।
ਜੋ ਲੋਕ ਸ਼ੂਗਰ ਤੋਂ ਪੀੜਤ ਹਨ, ਉਨ੍ਹਾਂ ਲਈ ਸੀਵੀਡ (Seaweed) ਦਾ ਸੇਵਨ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਅਧਿਐਨਾਂ ਨੇ ਸਾਬਤ ਕੀਤਾ ਹੈ ਕਿ ਸੀਵੀਡ (Seaweed) ਦਾ ਸੇਵਨ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦਾ ਹੈ ।
ਸੀਵੀਡ (Seaweed) ਵਿੱਚ ਓਮੇਗਾ 3 ਫੈਟੀ ਐਸਿਡ ਵੀ ਹੁੰਦਾ ਹੈ ਜੋ ਦਿਲ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ। ਅਧਿਐਨਾਂ ਨੇ ਇਹ ਵੀ ਪਾਇਆ ਹੈ ਕਿ ਸੀਵੀਡ (Seaweed) ਕੋਲੈਸਟ੍ਰੋਲ ਨੂੰ ਸੰਤੁਲਿਤ ਕਰਦਾ ਹੈ। ਸੀਵੀਡ (Seaweed) ਖੂਨ ਨੂੰ ਇਸ ਤਰੀਕੇ ਨਾਲ ਪਤਲਾ ਰੱਖਦਾ ਹੈ ਜਿਸ ਵਿੱਚ ਕੋਲੈਸਟ੍ਰੋਲ ਚਿਪਕਦਾ ਨਹੀਂ ਹੈ। ਇਸ ਲਈ ਇਹ ਦਿਲ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।
Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।