Health Tips: ਭੋਜਨ ਨੂੰ ਵਾਰ-ਵਾਰ ਗਰਮ ਕਰਨਾ ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਇਹ ਐਸੀਡਿਟੀ ਦਾ ਕਾਰਨ ਬਣ ਸਕਦਾ ਹੈ। ਇਹ ਤੁਹਾਡੇ ਸਲੀਪਿੰਗ ਸਾਈਕਲ ਨੂੰ ਵਿਗਾੜ ਸਕਦਾ ਹੈ। ਦਰਅਸਲ, ਜਦੋਂ ਵੀ ਅਸੀਂ ਖਾਣਾ ਪਕਾਉਂਦੇ ਹਾਂ ਤਾਂ ਬਚਿਆ ਖਾਣਾ ਫਰਿੱਜ ਵਿਚ ਰੱਖਦੇ ਹਾਂ। ਫਿਰ ਜਦੋਂ ਵੀ ਸਾਨੂੰ ਖਾਣਾ ਹੁੰਦਾ ਹੈ, ਅਸੀਂ ਇਸ ਨੂੰ ਦੁਬਾਰਾ ਬਾਹਰ ਕੱਢ ਕੇ ਗਰਮ ਕਰਦੇ ਹਾਂ। ਪਰ ਅਜਿਹਾ ਕਰਨਾ ਖਤਰਨਾਕ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਦੁਬਾਰਾ ਗਰਮ ਕਰਨ ‘ਤੇ ਕਿਹੜੇ 3 ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ…


ਚਾਹ ਨੂੰ ਵਾਰ-ਵਾਰ ਗਰਮ ਕਰਨ ਦੇ ਨੁਕਸਾਨ


ਡਾਇਟੀਸ਼ੀਅਨ ਅਕਦਾਸ ਹਯਾਤ ਮੁਤਾਬਕ ਚਾਹ ਨੂੰ ਇੱਕ ਤੋਂ ਵੱਧ ਵਾਰ ਗਰਮ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਵਧ ਸਕਦੀ ਹੈ, ਕਿਉਂਕਿ ਦੁਬਾਰਾ ਗਰਮ ਕਰਨ ਉੱਤੇ ਕੁਝ ਮਿਸ਼ਰਣ ਬਦਲ ਜਾਂਦੇ ਹਨ, ਜਿਸ ਕਾਰਨ ਇਸ ਦਾ ਪੀਐੱਚ ਲੈਵਲ ਬਦਲ ਜਾਂਦਾ ਹੈ। ਇਸ ਤੋਂ ਇਲਾਵਾ ਚਾਹ ‘ਚ ਕੈਫੀਨ ਵੀ ਪਾਈ ਜਾਂਦੀ ਹੈ ਅਤੇ ਜੇਕਰ ਇਸ ਨੂੰ ਦੁਬਾਰਾ ਗਰਮ ਕੀਤਾ ਜਾਵੇ ਤਾਂ ਇਹ ਹੋਰ ਵਧ ਜਾਂਦੀ ਹੈ। ਜਦੋਂ ਕੈਫੀਨ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਤੁਹਾਡਾ ਸਲੀਪਿੰਗ ਸਾਈਕਲ ਵੀ ਖਰਾਬ ਹੋ ਜਾਂਦਾ ਹੈ।


ਇਹ ਵੀ ਹੈ ਨੁਕਸਾਨਦੇਹ...
ਕਿਸੇ ਵੀ ਚੀਜ਼ ਨੂੰ ਤਲਣ ਜਾਂ ਪਕਾਉਣ ਲਈ ਤੇਲ ਨੂੰ ਵਾਰ-ਵਾਰ ਗਰਮ ਕਰਨ ਤੋਂ ਬਚੋ, ਕਿਉਂਕਿ ਇਹ ਕਈ ਤਰ੍ਹਾਂ ਦੇ ਮਿਸ਼ਰਣ ਬਣਾਉਂਦੇ ਹਨ। ਇਸ ਵਿੱਚ ਪੌਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ ਵੀ ਸ਼ਾਮਲ ਹੁੰਦੇ ਹਨ। ਜੇਕਰ ਅਜਿਹਾ ਪਦਾਰਥ ਸਾਡੇ ਸਰੀਰ ‘ਚ ਦਾਖਲ ਹੋ ਜਾਂਦਾ ਹੈ ਤਾਂ ਕੈਂਸਰ ਦਾ ਖਤਰਾ ਵੱਧ ਸਕਦਾ ਹੈ। ਇਸ ਲਈ ਤੇਲ ਨੂੰ ਵਾਰ ਵਾਰ ਗਰਮ ਕਰਕੇ ਨਹੀਂ ਵਰਤਨਾ ਚਾਹੀਦਾ।



ਹਰੀਆਂ ਸਬਜ਼ੀਆਂ ਨੂੰ ਵਾਰ-ਵਾਰ ਗਰਮ ਕਰਨਾ ਵੀ ਖਤਰਨਾਕ ਹੋ ਸਕਦਾ ਹੈ। ਉਦਾਹਰਣ ਲਈ ਪਾਲਕ, ਪਾਲਕ ਦੀਆਂ ਪੱਤੀਆਂ ਨੂੰ ਨਾਈਟ੍ਰੇਟ ਅਤੇ ਆਇਰਨ ਨਾਲ ਭਰਪੂਰ ਮੰਨਿਆ ਜਾਂਦਾ ਹੈ। ਪਰ ਇਸ ਨੂੰ ਵਾਰ-ਵਾਰ ਗਰਮ ਕਰਨ ‘ਤੇ ਇਹ ਨਾਈਟ੍ਰਾਈਟਸ ਵਿੱਚ ਬਦਲ ਜਾਂਦਾ ਹੈ। ਇਹ ਸਰੀਰ ਲਈ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਇਸ ਲਈ ਸਿਹਤ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਲਈ  ਇਸ ਨੂੰ ਵਾਰ ਵਾਰ ਗਰਮ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।