ਨਵੀਂ ਦਿੱਲੀ: ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਕੋਈ ਫੰਕਸ਼ਨ ਜਾਂ ਪ੍ਰੋਗਰਾਮ ਹੋਵੇ ਤਾਂ ਔਰਤਾਂ ਇਸ ਦੌਰਾਨ ਪੀਰੀਅਡਸ ਨੂੰ ਟਾਲਣ ਲਈ ਦਵਾਈ ਖਾ ਲੈਂਦੀਆਂ ਹਨ, ਜਿਸ ਨਾਲ ਪੀਰੀਅਡਸ ਕੁੱਝ ਦਿਨਾਂ ਬਾਅਦ ਆਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਅਜਿਹਾ ਕਰਨਾ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।


ਇਸ ਤਰੀਕੇ ਨਾਲ ਪੀਰੀਅਡਸ ਨੂੰ ਟਾਲਣ ਲਈ ਦਵਾਈਆਂ ਦਾ ਸੇਵਨ ਕਰਨਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੋ ਸਕਦਾ। ਇਨ੍ਹਾਂ ਗੋਲੀਆਂ ਨੂੰ ਵਾਰ-ਵਾਰ ਖਾਣਾ ਭੱਵਿਖ ਵਿੱਚ ਮਾਹਵਾਰੀ ਚੱਕਰ ਅਤੇ ਜਣਨ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਪੀਰੀਅਡ ਦੀ ਡੇਟ ਨੂੰ ਅੱਗੇ ਵਧਾਉਣ ਦੇ ਸਾਇਡਇਫੈਕਟ

- ਜ਼ਿਆਦਾ ਬਲੀਡਿੰਗ ਹੋ ਸਕਦੀ ਹੈ।

-ਤੁਸੀਂ ਬਹੁਤ ਥੱਕਿਆ ਹੋਇਆ ਮਹਿਸੂਸ ਕਰ ਸਕਦੇ ਹੋ।

ਤੁਹਾਡਾ ਪੇਟ ਖ਼ਰਾਬ ਹੋ ਸਕਦਾ ਹੈ।

-ਇਸ ਨਾਲ ਤੁਹਾਡੇ ਪੇਟ 'ਚ ਜ਼ਿਆਦਾ ਦਰਦ ਵੀ ਹੋ ਸਕਦਾ ਹੈ।