Signs of Water Accumulation in Liver: ਜੇਕਰ ਬਿਮਾਰੀ ਦੇ ਸ਼ੁਰੂਆਤੀ ਲੱਛਣ ਸਮਝ ਲਏ ਜਾਣ ਤਾਂ ਗੰਭੀਰ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਪਰ ਅਕਸਰ ਲੋਕ ਸ਼ੁਰੂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਨਾਲ ਹਾਲਤ ਹੋਰ ਵਿਗੜ ਜਾਂਦੀ ਹੈ। ਜਿਗਰ (Liver ) ਸਾਡੀ ਸਰੀਰ ਦੀ ਸਭ ਤੋਂ ਜ਼ਰੂਰੀ ਅੰਗਾਂ ਵਿੱਚੋਂ ਇੱਕ ਹੈ। ਇਹ ਖੂਨ ਨੂੰ ਸਾਫ਼ ਕਰਦਾ ਹੈ ਅਤੇ ਪਾਚਣ ਤੰਤਰ ਨੂੰ ਠੀਕ ਰੱਖਣ ਵਿੱਚ ਮਦਦਗਾਰ ਹੈ। ਜੇਕਰ ਜਿਗਰ 'ਚ ਕੋਈ ਗੜਬੜ ਹੋ ਜਾਏ ਤਾਂ ਸਰੀਰ ਦਾ ਪੂਰਾ ਸਿਸਟਮ ਹੀ ਖਰਾਬ ਹੋ ਸਕਦਾ ਹੈ।
ਅੱਜਕੱਲ ਬਹੁਤ ਸਾਰੇ ਲੋਕ ਜਿਗਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਅਣਡਿੱਠਾ ਕਰਦੇ ਹਨ। ਭਾਰਤ ਵਿੱਚ ਜ਼ਿਆਦਾਤਰ ਲੋਕ ਫੈਟੀ ਲਿਵਰ ਦੀ ਸਮੱਸਿਆ ਨਾਲ ਜੂਝ ਰਹੇ ਹਨ। ਕਿਉਂਕਿ ਹੁਣ ਇਹ ਸਮੱਸਿਆ ਆਮ ਹੋ ਗਈ ਹੈ, ਇਸ ਲਈ ਕਈ ਲੋਕ ਇਸਨੂੰ ਮਾਮੂਲੀ ਸਮਝਦੇ ਹਨ। ਪਰ ਇਹ ਛੋਟੀ ਲੱਗਣ ਵਾਲੀ ਸਮੱਸਿਆ ਵੀ ਗੰਭੀਰ ਰੂਪ ਲੈ ਸਕਦੀ ਹੈ। ਕੁਝ ਲੋਕਾਂ ਨੂੰ ਤਾਂ ਜਿਗਰ 'ਚ ਪਾਣੀ ਭਰਨ ਦੀ ਸਮੱਸਿਆ ਵੀ ਹੋ ਜਾਂਦੀ ਹੈ। ਅਜਿਹੇ ਹਾਲਾਤ 'ਚ ਜਦੋਂ ਜਿਗਰ 'ਚ ਪਾਣੀ ਭਰਦਾ ਹੈ ਤਾਂ ਸਰੀਰ 'ਚ ਕੁਝ ਲੱਛਣ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਕਦੇ ਵੀ ਅਣਡਿੱਠਾ ਨਹੀਂ ਕਰਨਾ ਚਾਹੀਦਾ।
ਜਿਗਰ 'ਚ ਪਾਣੀ ਭਰਨ ਦੇ ਲੱਛਣ
1) ਪੇਟ 'ਚ ਸੋਜ ਜਾਂ ਆਕਾਰ 'ਚ ਬਦਲਾਅ
ਜਦੋਂ ਜਿਗਰ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ, ਤਾਂ ਸਭ ਤੋਂ ਪਹਿਲਾ ਲੱਛਣ ਪੇਟ ਵਿੱਚ ਨਜ਼ਰ ਆਉਂਦਾ ਹੈ। ਪੇਟ ਦਾ ਆਕਾਰ ਵੱਧ ਜਾਂਦਾ ਹੈ ਜਾਂ ਉਹ ਫੁਲਿਆ ਹੋਇਆ ਦਿਸਦਾ ਹੈ। ਕਈ ਵਾਰੀ ਇਹ ਪੇਟ ਉੱਤੇ ਸੋਜ ਵਾਂਗ ਲੱਗਦਾ ਹੈ ਅਤੇ ਪੇਟ ਖਿੱਚਿਆ ਹੋਇਆ ਜਾਂ ਫੈਲਿਆ ਹੋਇਆ ਦਿਖਾਈ ਦਿੰਦਾ ਹੈ।
ਜਿਗਰ 'ਚ ਪਾਣੀ ਭਰਨ ਦੇ ਹੋਰ ਲੱਛਣ
- ਫਲੂਇਡ ਰਿਟੈਨਸ਼ਨ (fluid retention) ਕਾਰਨ ਵਜ਼ਨ ਤੇਜ਼ੀ ਨਾਲ ਵਧਣ ਲੱਗਦਾ ਹੈ।
- ਜਦੋਂ ਜਿਗਰ ਵਿੱਚ ਪਾਣੀ ਭਰ ਜਾਂਦਾ ਹੈ ਤਾਂ ਪੇਟ 'ਚ ਦਬਾਅ, ਦਰਦ ਜਾਂ ਭਰਾਪਣ ਮਹਿਸੂਸ ਹੁੰਦਾ ਹੈ।
- ਜਿਗਰ 'ਚ ਇਕੱਠਾ ਹੋਇਆ ਪਾਣੀ ਡਾਈਆਫ੍ਰੇਮ ਉੱਤੇ ਦਬਾਅ ਪਾ ਸਕਦਾ ਹੈ, ਜਿਸ ਨਾਲ ਸਾਂਹ ਲੈਣ 'ਚ ਦਿੱਕਤ ਆਉਂਦੀ ਹੈ।
- ਪਾਣੀ ਭਰਨ ਕਾਰਨ ਛੇਤੀ ਪੇਟ ਭਰਿਆ ਹੋਇਆ ਲੱਗਣ ਲੱਗਦਾ ਹੈ ਅਤੇ ਭੁੱਖ ਘੱਟ ਹੋ ਜਾਂਦੀ ਹੈ।
- ਇਸ ਸਮੱਸਿਆ ਕਾਰਨ ਸਰੀਰ ਵਿੱਚ ਥਕਾਵਟ ਮਹਿਸੂਸ ਹੋ ਸਕਦੀ ਹੈ।
- ਜਿਗਰ ਵਿੱਚ ਪਾਣੀ ਭਰਨ ਨਾਲ ਮਤਲੀ ਆਉਣੀ, ਸੀਨੇ ਵਿੱਚ ਜਲਣ ਹੋਣੀ ਅਤੇ ਗਿੱਠਿਆਂ ਜਾਂ ਹੇਠਲੇ ਪੈਰਾਂ ਵਿੱਚ ਸੋਜ ਆ ਸਕਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।