ਤਿਉਹਾਰਾਂ ਦੇ ਮੌਸਮ 'ਚ ਇੰਜ ਰੱਖੋ ਆਪਣੀ ਸਕਿਨ ਦਾ ਖ਼ਿਆਲ
ਏਬੀਪੀ ਸਾਂਝਾ | 17 Oct 2016 06:56 PM (IST)
ਨਵੀਂ ਦਿੱਲੀ : ਤਿਉਹਾਰਾਂ ਦੇ ਮੌਸਮ ਵਿੱਚ ਚਿਹਰੇ ਨੂੰ ਹੈਲਦੀ ਰੱਖਣ ਦੇ ਲਈ ਇਸ ਨੂੰ ਹਾਈਡਰੇਟੇਡ ਤੇ ਮਾਈਸਚਰਾਈਜ ਰੱਖਣ ਦੀ ਜ਼ਰੂਰਤ ਹੈ। ਇਸ ਦੇ ਲਈ ਸਭ ਤੋਂ ਪਹਿਲਾ ਗਰਮ ਪਾਣੀ ਨਾਲ ਨਹਾਉਣਾ ਬੰਦ ਕਰ ਦੇਣਾ ਚਾਹੀਦਾ ਹੈ । ਇਸ ਦੇ ਲਈ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। ਇਸ ਮੌਸਮ ਦੌਰਾਨ ਚਾਹੇ ਖ਼ਰੀਦਦਾਰੀ ਜ਼ਿਆਦਾ ਕਰਨੀ ਹੁੰਦੀ ਹੈ, ਪਰ ਫਿਰ ਵੀ ਸੂਰਜ ਦੀਆਂ ਸਿੱਧਿਆਂ ਕਿਰਨਾਂ ਤੋਂ ਬਚਣਾ ਚਾਹੀਦਾ ਹੈ। ਯੂ.ਵੀ. ਕਿਰਨਾਂ ਤੁਹਾਡੀ ਸਕਿਨ ਨੂੰ ਸੁਸਤ ਬਣਾਉਂਦਿਆਂ ਹਨ। ਧੁੱਪ ਤੋਂ ਬਚਣ ਦੇ ਲਈ ਛੱਤਰੀ ਦੀ ਵਰਤੋ ਕਰੋ। ਸਨ ਸਕਰੀਨ ਲਗਾਓ, ਧੁੱਪ ਵਾਲਾ ਚਸ਼ਮਾ ਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ। ਆਪਣੇ ਚਿਹਰੇ ਨੂੰ ਦਿਨ ਵਿੱਚ ਦੋ ਵਾਰ ਧੋਵੋ। ਚਿਹਰੇ ਦੀ ਨਮੀ ਬਣਾਏ ਰੱਖਣ ਤੇ ਹਾਈਡਰੇਟੇਡ ਰੱਖਣ ਦੇ ਲਈ ਚੰਗੇ ਹਰਬਲ ਦਾ ਇਸਤੇਮਾਲ ਕਰੋਂ। ਦਿਨ ਵਿੱਚ ਇੱਕ ਵਾਰ ਸਫ਼ਾਈ, ਟੋਨਿੰਗ ਤੇ ਮਾਈਸਚਰਾਇਜਿੰਗ ਜ਼ਰੂਰੀ ਹੈ। ਨਹਾਉਣ ਦੇ ਲਈ ਗਰਮ ਪਾਣੀ ਦੀ ਤੁਲਨਾ ਵਿੱਚ ਗੁਣਗੁਣੇ ਪਾਣੀ ਦਾ ਇਸਤੇਮਾਲ ਕਰੋਂ। ਕਿਉਂਕਿ ਗਰਮ ਪਾਣੀ ਸਕਿਨ ਨੂੰ ਖ਼ੁਸ਼ਕ ਬਣਾ ਦਿੰਦਾ ਹੈ।