ਨਵੀਂ ਦਿੱਲੀ: ਸਿਗਰਟਨੋਸ਼ੀ ਦੇ ਮਨੁੱਖ ਦੀ ਸਿਹਤ ਨੂੰ ਹੋਣ ਵਾਲੇ ਖ਼ਤਰੇ ਸਬੰਧੀ ਵੱਡਾ ਖੁਲਾਸਾ ਹੋਇਆ ਹੈ। ਇੱਕ ਖੋਜ ‘ਚ ਸਾਹਮਣੇ ਆਇਆ ਹੈ ਕਿ ਜੋ ਲੋਕ ਸਮੋਕਿੰਗ ਕਰਦੇ ਹਨ, ਇਸ ਦਾ ਉਨ੍ਹਾਂ ਦੀ ਉਮਰ ‘ਤੇ ਅਸਰ ਦੁਗਣੀ ਤੇਜ਼ੀ ਨਾਲ ਹੁੰਦਾ ਹੈ। ਰਿਸਰਚ ‘ਚ ਇਹ ਵੀ ਕਿਹਾ ਗਿਆ ਹੈ ਕਿ ਸਿਗਰਟਨੋਸ਼ੀ ਕਰਨ ਵਾਲੇ ਆਪਣੀ ਅਸਲ ਉਮਰ ਤੋਂ 20 ਸਾਲ ਵੱਡੇ ਨਜ਼ਰ ਆਉਂਦੇ ਹਨ।

ਮਨੁੱਖ ‘ਚ ਦੋ ਤਰ੍ਹਾਂ ਦੀ ਉਮਰ ਹੁੰਦੀ ਹੈ। ਇੱਕ ਜਿਸ ਨੂੰ ਕਰੋਨੋਲੌਜਿਕਲ ਕਹਿੰਦੇ ਹਨ ਅਤੇ ਦੂਜੀ ਨੁੰ ਬਾਇਓਲੌਜਿਕਲ ਕਹਿੰਦੇ ਹਨ। ਬਾਇਓਲੌਜਿਕਲ ਉਮਰ ਨਾਲ ਪਤਾ ਲੱਗਦਾ ਹੈ ਕਿ ਵਿਅਕਤੀ ਕਿਵੇਂ ਦਾ ਦਿੱਸਦਾ ਹੈ ਅਤੇ ਕਰੋਨੋਲੌਜਿਕਲ ਉਮਰ ਨਾਲ ਪਤਾ ਲੱਗਦਾ ਹੈ ਕਿ ਵਿਅਕਤੀ ਕਿੰਨੇ ਸਾਲ ਹੋਰ ਜਿਉਂਦਾ ਰਹੇਗਾ।

ਇਹ ਖੋਜ 1.5 ਲੱਖ ਲੋਕਾਂ ‘ਤੇ ਕੀਤਾ ਗਿਆ ਹੈ। ਜਿਸ ‘ਚ ਪਾਇਆ ਗਿਆ ਕਿ 10 ਤੋਂ ਸੱਤ ਸਿਗਰੇਟ ਪੀਣ ਵਾਲੇ ਲੋਕ 30 ਦੀ ਉਮਰ ‘ਚ ਹੀ 40 ਤੋਂ 50 ਸਾਲ ਦੇ ਦਿਖਣੇ ਸ਼ੁਰੂ ਹੋ ਜਾਂਦੇ ਹਨ। ਜਦਕਿ ਦੂਜੇ ਪਾਸੇ ਸਿਗਰੇਟ ਨਾ ਪੀਣ ਵਾਲੇ ਅਜਿਹੇ 62% ਲੋਕਾਂ ਦੀ ਉਮਰ ਚ’ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਦੇ। ਇਸ ਸਰਵੇਖਣ ਨੂੰ ‘ਸਾਇੰਟੀਫਿਕ ਰਿਪੋਰਟਸ’ ਮੈਗਜ਼ੀਨ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ ‘ਚ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਦਾ ਕਾਰਨ ਸਿਗਰੇਟਨੋਸ਼ੀ ਨੂੰ ਕਿਹਾ ਗਿਆ ਹੈ।

ਬ੍ਰਿਟੇਨ ‘ਚ ਸਮੋਕਿੰਗ ਨਾਲ ਹਰ ਸਾਲ ਕਰੀਬ 1.20 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਅਮਰੀਕਾ ‘ਚ ਤਾਂ ਹਾਲਾਤ ਹੋਰ ਵੀ ਬੁਰੇ ਹਨ, ਕਿਉਂਕਿ ਇਹ ਅੰਕੜਾ ਅਮਰੀਕਾ ‘ਚ 4.80 ਲੱਖ ਲੋਕਾਂ ਦੀ ਮੌਤ ‘ਤੇ ਪਹੁੰਚ ਚੁੱਕਿਆ ਹੈ।