ਹੁਣ ਮੋਬਾਈਲ ਐਪਲੀਕੇਸ਼ਨ ਰਾਹੀਂ ਬੁੱਕ ਹੋਏਗੀ ਪੰਜਾਬ ਸਰਕਾਰ ਦੀ ਐਂਬੂਲੈਂਸ
ਏਬੀਪੀ ਸਾਂਝਾ | 19 Jun 2019 06:25 PM (IST)
ਇਸ ਮੋਬਾਈਲ ਐਪਲੀਕੇਸ਼ਨ ਰਾਹੀਂ ਐਂਬੂਲੈਂਸ ਨੂੰ ਟਰੈਕ ਵੀ ਕੀਤਾ ਜਾ ਸਕੇਗਾ। ਐਂਬੂਲੈਂਸ ਦੇ ਅੰਦਰ ਜੀਪੀਐਸ ਸਿਸਟਮ ਲਾਏ ਜਾਣਗੇ ਤਾਂ ਕਿ ਐਪਲੀਕੇਸ਼ਨ ਤੇ ਐਂਬੂਲੈਂਸ ਦਾ ਰਸਤਾ ਦਿਖਾਈ ਦਿੰਦਾ ਰਹੇ।
ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਵੀਂ ਐਪਲੀਕੇਸ਼ਨ ਜਾਰੀ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਨਾਲ ਲੋੜ ਪੈਣ 'ਤੇ ਇੱਕ ਬਟਨ ਦਬਾ ਕੇ ਹੀ ਐਂਬੂਲੈਂਸ ਬੁਲਾਈ ਜਾ ਸਕੇਗੀ। ਬਲਬੀਰ ਸਿੱਧੂ ਨੇ ਕਿਹਾ ਕਿ ਪ੍ਰੋਜੈਕਟ ਅਜੇ ਪਾਈਪਲਾਈਨ ਵਿੱਚ ਹੈ ਪਰ ਆਉਣ ਵਾਲੇ ਚਾਰ-ਪੰਜ ਮਹੀਨਿਆਂ ਵਿੱਚ ਐਪਲੀਕੇਸ਼ਨ ਲੋਕਾਂ ਤੱਕ ਪਹੁੰਚਾ ਦਿੱਤੀ ਜਾਵੇਗੀ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੱਧੂ ਨੇ ਦੱਸਿਆ ਕਿ ਇਸ ਮੋਬਾਈਲ ਐਪਲੀਕੇਸ਼ਨ ਰਾਹੀਂ ਐਂਬੂਲੈਂਸ ਨੂੰ ਟਰੈਕ ਵੀ ਕੀਤਾ ਜਾ ਸਕੇਗਾ। ਐਂਬੂਲੈਂਸ ਦੇ ਅੰਦਰ ਜੀਪੀਐਸ ਸਿਸਟਮ ਲਾਏ ਜਾਣਗੇ ਤਾਂ ਕਿ ਐਪਲੀਕੇਸ਼ਨ ਤੇ ਐਂਬੂਲੈਂਸ ਦਾ ਰਸਤਾ ਦਿਖਾਈ ਦਿੰਦਾ ਰਹੇ। ਹਾਲਾਂਕਿ ਪੰਜਾਬ ਦੇ ਜਿਨ੍ਹਾਂ ਹਿੱਸਿਆਂ ਵਿੱਚ ਨੈੱਟਵਰਕ ਦੀ ਦਿੱਕਤ ਨਹੀਂ ਹੈ, ਸਿਰਫ ਉੱਥੇ ਇਸ ਐਪਲੀਕੇਸ਼ਨ ਨੂੰ ਲਾਂਚ ਕੀਤਾ ਜਾਵੇਗਾ।