ਨਵੀਂ ਦਿੱਲੀ: ਗਰਮੀਆਂ ‘ਚ ਨਹਾਉਣ ਦਾ ਮਜ਼ਾ ਹੀ ਵੱਖਰਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਨਹਾਉਣ ਸਬੰਧੀ ਕੁਝ ਗਲਤ ਆਦਤਾਂ ਨਾਲ ਤੁਹਾਨੂੰ ਨੁਕਸਾਨ ਵੀ ਹੁੰਦਾ ਹੈ। ਜੇਕਰ ਤੁਸੀਂ ਵੀ ਅਜਿਹਾ ਕੁਝ ਕਰਦੇ ਹੋ ਤਾਂ ਤੁਹਾਨੂੰ ਇਹ ਖ਼ਬਰ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਹੁਣ ਜਾਣੋਂ ਕਿਹੜੀਆਂ ਸਾਵਧਾਨੀਆਂ ਤੁਹਾਨੂੰ ਵਰਤਣੀਆਂ ਚਾਹੀਦੀਆਂ ਹਨ।

1. ਤੌਲੀਏ ਦਾ ਇਸਤੇਮਾਲ: ਨਹਾਉਣ ਤੋਂ ਬਾਅਦ ਸਰੀਰ ਨੂੰ ਸਾਫ਼ ਕਰਨ ਲਈ ਤੌਲੀਏ ਨੂੰ ਸਰੀਰ ‘ਤੇ ਰਗੜਣਾ ਨਹੀਂ ਚਾਹੀਦਾ ਸਗੋਂ ਸਰੀਰ ‘ਤੇ ਤੋਲੀਏ ਨੂੰ ਥਪਥਪਾ ਕੇ ਸਾਫ਼ ਕਰਨਾ ਚਾਹੀਦਾ ਹੈ। ਰਗੜਣ ਨਾਲ ਪੋਰਸ ਸੈਂਸਟਟਿਵ ਹੋ ਜਾਂਦੇ ਹਨ ਤੇ ਬੇਜਾਨ ਹੋ ਕੇ ਨਮੀ ਤੇ ਗਲੋ ਖੋਹਣ ਲੱਗਦੇ ਹਨ।

2. ਸਾਬਣ ਨਹੀਂ ਸਗੋਂ ਦਹੀ-ਵੇਸਨ ਦਾ ਕਰੋ ਇਸਤੇਮਾਲ: ਹਰ ਰੋਜ਼ ਸਾਬਣ ਦਾ ਇਸਤੇਮਾਲ ਤੁਹਾਡੀ ਸਕਿਨ ਦੀ ਨਮੀ ਨੂੰ ਖ਼ਤਮ ਕਰ ਦਿੰਦਾ ਹੈ। ਇਸ ਤੋਂ ਚੰਗਾ ਹੈ ਕਿ ਨਹਾਉਣ ਲਈ ਦਹੀ-ਵੇਸਨ, ਮੁਲਤਾਨੀ ਮਿੱਟੀ ਜਾਂ ਨੈਚੁਰਲ ਸਾਬਣ ਦੀ ਵਰਤੋਂ ਕੀਤੀ ਜਾਵੇ।

3. ਮੌਸਮ ਕਿਵੇਂ ਦਾ ਹੀ ਕਿਉਂ ਨਾ ਹੋਵੇ ਪਰ ਤੁਹਾਨੂੰ ਜ਼ਿਆਦਾ ਦੇਰ ਨਹੀਂ ਨਹਾਉਣਾ ਚਾਹੀਦਾ ਕਿਉਂਕਿ ਇਹ ਸਕਿਨ ਲਈ ਨੁਕਸਾਨਦੇਹ ਹੋ ਸਕਦਾ ਹੈ। 10-15 ਮਿੰਟ ਤਕ ਨਹਾਉਣਾ ਹੀ ਸਹੀ ਹੈ।

4. ਨਹਾਉਣ ਤੋਂ ਬਾਅਦ ਸਰੀਰ ਨੂੰ ਮਾਈਸ਼ਚਰਾਈਜ਼ ਕਰਨਾ ਕਾਫੀ ਜ਼ਰੂਰੀ ਹੁੰਦਾ ਹੈ। ਇਸ ਲਈ ਨਹਾਉਣ ਤੋਂ ਬਾਅਦ ਸਰੀਰ ‘ਤੇ ਮਾਈਸ਼ਚਰਾਇੰਜ਼ਰ ਜ਼ਰੂਰ ਲਾਉਣਾ ਚਾਹੀਦਾ ਹੈ।

5. ਸਕ੍ਰਬਿੰਗ ਨਾਲ ਚਿਹਰੇ ਤੇ ਸਰੀਰ ‘ਤੇ ਜੰਮੀ ਗੰਦਗੀ ਸਾਫ਼ ਹੋ ਜਾਂਦੀ ਹੈ ਪਰ ਸਕਰਬਿੰਗ ਵੀ ਹਫਤੇ ‘ਚ ਦੋ ਵਾਰ ਹੀ ਕਰਨੀ ਚਾਹੀਦੀ ਹੈ ਇਸ ਤੋਂ ਜ਼ਿਆਦਾ ਨਹੀਂ।