ਚੰਡੀਗੜ੍ਹ: ਬਿਹਾਰ ਵਿੱਚ ਚਮਕੀ ਬੁਖਾਰ (ਐਕਿਊਟ ਇੰਸੇਫਲਾਈਟਿਸ ਸਿਨਡਰੋਮ) ਨਾਲ ਹੁਣ ਤਕ 129 ਬੱਚਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ 108 ਬੱਚੇ ਸਿਰਫ ਮੁਜ਼ੱਫਰਨਗਰ ਦੇ ਸਨ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕੇਂਦਰੀ ਸਿਹਤ ਮੰਤਰੀ, ਸਿਹਤ ਰਾਜ ਮੰਤਰੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁਜ਼ੱਫਰਨਗਰ ਦੇ ਹਸਪਤਾਲਾਂ ਦਾ ਦੌਰਾ ਕੀਤਾ। ਅੱਜ ਤੁਹਾਨੂੰ ਇਸ ਚਮਕੀ ਬੁਖ਼ਾਰ ਤੇ ਇਸ ਦੇ ਲੱਛਣਾਂ ਬਾਰੇ ਜਾਣਕਾਰੀ ਦੇਵਾਂਗੇ।
1995 ਵਿੱਚ ਚਮਕੀ ਬੁਖ਼ਾਰ ਦਾ ਪਹਿਲਾ ਮਾਮਲਾ ਬਿਹਾਰ ਦੇ ਮੁਜ਼ੱਫ਼ਰਪੁਰ ਵਿੱਚ ਸਾਹਮਣੇ ਆਇਆ ਸੀ। ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਅਸਰ ਘੱਟ ਉਮਰ ਦੇ ਬੱਚਿਆਂ 'ਤੇ ਹੁੰਦਾ ਹੈ। ਐਕਿਊਟ ਇੰਸੇਫਲਾਈਟਿਸ ਸਿਨਡਰੋਮ ਸਰੀਰ ਦੇ ਨਰਵਸ ਸਿਸਟਮ 'ਤੇ ਸਿੱਧਾ ਅਸਰ ਕਰਦਾ ਹੈ। ਇਸ ਦੀ ਸ਼ੁਰੂਆਤ ਤੇਜ਼ ਬੁਖ਼ਾਰ ਨਾਲ ਹੁੰਦੀ ਹੈ।
ਇਸ ਤੋਂ ਬਾਅਦ ਇਹ ਬੁਖ਼ਾਰ ਸਰੀਰ ਦੇ ਨਿਊਰੋਲਾਜੀਕਲ ਸਿਸਟਮ 'ਤੇ ਅਸਰ ਕਰਦਾ ਹੈ ਜਿਸ ਨਾਲ ਸਰੀਰ ਵਿੱਚ ਛਟਪਟਾਹਟ ਤੇ ਮਾਨਸਿਕ ਅਸੰਤੁਲਨ ਦੀ ਸਥਿਤੀ ਬਣ ਜਾਂਦੀ ਹੈ। ਇਹ ਬਿਮਾਰੀ ਮਾਨਸੂਨ ਦੌਰਾਨ (ਜੂਨ ਤੋਂ ਅਕਤੂਬਰ) ਦੇ ਮਹੀਨੇ ਵਿੱਚ ਹੁੰਦੀ ਹੈ। ਹਾਲਾਂਕਿ ਇਸ ਨੂੰ ਅਪਰੈਲ ਤੇ ਜੂਨ ਦੇ ਮਹੀਨੇ ਵਿੱਚ ਵੀ ਵੇਖਿਆ ਗਿਆ ਹੈ।
ਐਕਿਊਟ ਇੰਸੇਫਲਾਈਟਿਸ ਸਿਨਡਰੋਮ ਵਾਇਰਸ, ਬੈਕਟੀਰੀਆ ਤੇ ਫੰਗੀ ਵਰਗੀਆਂ ਚੀਜ਼ਾਂ ਨਾਲ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਡੇਂਗੂ, ਨਿਪਾਹ ਵਾਇਰਸ, ਜ਼ੀਕਾ ਵਾਇਰਸ ਤੇ ਸਕਰਬ ਟਾਈਮਜ਼ ਵਰਗੇ ਵਾਇਰਸ ਨਾਲ ਵੀ ਹੋ ਸਕਦਾ ਹੈ। ਨੈਸ਼ਨਲ ਵੈਕਟਰ ਬਾਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਮੁਤਾਬਕ ਸਾਲ 2018 ਵਿੱਚ ਪੂਰੇ ਦੇਸ਼ ਵਿੱਚ ਐਕਿਊਟ ਇੰਸੇਫਲਾਈਟਿਸ ਸਿਨਡਰੋਮ ਦੇ 10,485 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 632 ਮਾਮਲਿਆਂ ਵਿੱਚ ਪੀੜਤਾਂ ਦੀ ਮੌਤ ਹੋ ਗਈ। ਇਹ ਮੌਤਾਂ ਦੇਸ਼ ਦੇ 17 ਸੂਬਿਆਂ ਵਿੱਚ ਹੋਈਆਂ।
ਚਮਕੀ ਬੁਖ਼ਾਰ ਨੇ ਲਈ 129 ਬੱਚਿਆਂ ਦੀ ਜਾਨ, ਜਾਣੋ ਆਖਰ ਕੀ ਹੈ ਬੁਖਾਰ
ਏਬੀਪੀ ਸਾਂਝਾ
Updated at:
18 Jun 2019 03:37 PM (IST)
ਐਕਿਊਟ ਇੰਸੇਫਲਾਈਟਿਸ ਸਿਨਡਰੋਮ ਵਾਇਰਸ, ਬੈਕਟੀਰੀਆ ਤੇ ਫੰਗੀ ਵਰਗੀਆਂ ਚੀਜ਼ਾਂ ਨਾਲ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਡੇਂਗੂ, ਨਿਪਾਹ ਵਾਇਰਸ, ਜ਼ੀਕਾ ਵਾਇਰਸ ਤੇ ਸਕਰਬ ਟਾਈਮਜ਼ ਵਰਗੇ ਵਾਇਰਸ ਨਾਲ ਵੀ ਹੋ ਸਕਦਾ ਹੈ।
- - - - - - - - - Advertisement - - - - - - - - -