Health Tips: ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਤੇ ਮਾੜੀ ਜੀਵਨ ਸ਼ੈਲੀ ਕਾਰਨ ਅੱਜ-ਕੱਲ੍ਹ ਲੋਕ ਕਿਡਨੀ ਦੀ ਸਮੱਸਿਆ ਨਾਲ ਵੀ ਜੂਝ ਰਹੇ ਹਨ। ਇਸ ਵਿੱਚ ਗੁਰਦੇ ਅੰਦਰ ਛੋਟੀਆਂ-ਛੋਟੀਆਂ ਪੱਥਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਰਕੇ ਦਰਦ ਇੰਨਾ ਤੇਜ਼ ਮਹਿਸੂਸ ਹੁੰਦਾ ਹੈ ਕਿ ਵਿਅਕਤੀ ਲਈ ਇਸ ਨੂੰ ਸਹਿਣਾ ਮੁਸ਼ਕਲ ਹੋ ਜਾਂਦਾ ਹੈ।
ਦਰਅਸਲ ਗੁਰਦੇ ਦੀ ਪੱਥਰੀ ਬਣਨ ਦੇ ਕਈ ਕਾਰਨ ਹਨ ਜਿਵੇਂ ਕਿ ਅੱਜ ਕੱਲ੍ਹ ਅਸੀਂ ਪਾਣੀ ਘੱਟ ਪੀਂਦੇ ਹਾਂ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਭੋਜਨਾਂ ਦਾ ਸੇਵਨ ਕਰਦੇ ਹਨ ਜਿਸ ਵਿੱਚ ਕੈਲਸ਼ੀਅਮ ਆਕਸਾਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਹੌਲੀ-ਹੌਲੀ ਇਸ ਵਿੱਚ ਕ੍ਰਿਸਟਲ ਬਣਨੇ ਸ਼ੁਰੂ ਹੋ ਜਾਂਦੇ ਹਨ। ਹੁਣ ਅਜਿਹੇ 'ਚ ਕੁਝ ਲੋਕਾਂ ਦੇ ਦਿਮਾਗ 'ਚ ਸਵਾਲ ਉੱਠ ਰਿਹਾ ਹੈ ਕਿ ਕੀ ਗ੍ਰੀਨ ਟੀ ਤੇ ਲੈਮਨ ਟੀ ਪੀਣ ਨਾਲ ਕਿਡਨੀ ਸਟੋਨ ਦਾ ਖਤਰਾ ਵਧ ਜਾਂਦਾ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ-
ਕੀ ਗਰੀਨ ਤੇ ਲੈਮਨ ਟੀ ਪੱਥਰੀ ਦਾ ਕਾਰਨ ਬਣ ਸਕਦੀ?- ਦਰਅਸਲ ਅੱਜ ਕੱਲ੍ਹ ਲੋਕ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਗ੍ਰੀਨ ਟੀ ਤੇ ਲੈਮਨ ਟੀ ਪੀਂਦੇ ਹਨ। ਇਹ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ। ਇਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ 'ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਇਹੀ ਕਾਰਨ ਹੈ ਕਿ ਲੋਕ ਦੁੱਧ ਦੀ ਚਾਹ ਦੀ ਬਜਾਏ ਲੈਮਨ ਤੇ ਗ੍ਰੀਨ ਟੀ ਪੀਣ ਨੂੰ ਤਰਜੀਹ ਦਿੰਦੇ ਹਨ।
ਹਾਲਾਂਕਿ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਹ ਕਈ ਪ੍ਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ। ਇਨ੍ਹਾਂ ਸਮੱਸਿਆਵਾਂ ਵਿੱਚ ਗੁਰਦੇ ਵਿੱਚ ਪੱਥਰੀ ਵੀ ਸ਼ਾਮਲ ਹੈ। ਗ੍ਰੀਨ ਟੀ ਜਾਂ ਬਲੈਕ ਟੀ ਦੇ ਸ਼ੌਕੀਨ ਦਿਨ 'ਚ ਕਈ ਵਾਰ ਇਸ ਦਾ ਸੇਵਨ ਕਰਦੇ ਹਨ। ਇਸ ਕਾਰਨ ਸਰੀਰ ਵਿੱਚ ਆਕਸੀਲੇਟ ਦਾ ਪੱਧਰ ਵਧ ਸਕਦਾ ਹੈ। ਗ੍ਰੀਨ ਟੀ ਵਿੱਚ ਆਕਸਲੇਟ ਨਾਮਕ ਇੱਕ ਐਨਜ਼ਾਈਮ ਹੁੰਦਾ ਹੈ ਜੋ ਗੁਰਦੇ ਦੀ ਪੱਥਰੀ ਲਈ ਜ਼ਿੰਮੇਵਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ: Shocking Video: ਕੁੜੀ ਦੇ ਉਪਰੋਂ ਲੰਘਿਆ ਪੂਰਾ ਟਰੱਕ, ਫਿਰ ਮਿਲੀ ਇਸ ਹਾਲਤ 'ਚ! ਵਾਇਰਲ ਵੀਡੀਓ ਦੇਖ ਕੇ ਹੋ ਜਾਵੋਗੇ ਹੈਰਾਨ...
ਦੂਜੇ ਪਾਸੇ ਜੇਕਰ ਲੈਮਨ ਟੀ ਦੀ ਗੱਲ ਕਰੀਏ ਤਾਂ ਇਸ 'ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ, ਜੋ ਟੁੱਟ ਕੇ ਆਕਸਲੇਟ ਬਣ ਜਾਂਦਾ ਹੈ। ਇਸ ਕਾਰਨ ਕੈਲਸ਼ੀਅਮ ਵਧਣ ਲੱਗਦਾ ਹੈ। ਕੈਲਸ਼ੀਅਮ ਦੀ ਮਾਤਰਾ ਵਧਣ ਨਾਲ ਸਰੀਰ ਵਿੱਚ ਗੁਰਦੇ ਦੀ ਪੱਥਰੀ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਕਾਰਨ ਲੀਵਰ, ਗਠੀਆ ਵਰਗੀਆਂ ਬਿਮਾਰੀਆਂ ਦਾ ਵੀ ਖਤਰਾ ਰਹਿੰਦਾ ਹੈ। ਜੇਕਰ ਤੁਹਾਨੂੰ ਪਹਿਲਾਂ ਹੀ ਕਿਡਨੀ ਸਟੋਨ ਦੀ ਸਮੱਸਿਆ ਹੈ ਤਾਂ ਤੁਹਾਨੂੰ ਇਸ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਜੇ ਤੁਸੀਂ ਬੇਅਰਾਮੀ ਜਾਂ ਦਰਦ ਮਹਿਸੂਸ ਕਰਦੇ ਹੋ, ਤਾਂ ਤੁਰੰਤ ਕਿਸੇ ਮਾਹਰ ਨਾਲ ਸੰਪਰਕ ਕਰੋ
ਇਹ ਵੀ ਪੜ੍ਹੋ: Viral News: ਜਿੰਨੇ ਜ਼ਿਆਦਾ ਲਟਕਦੇ ਬੁੱਲ੍ਹ, ਓਨੀ ਹੀ ਖੂਬਸੂਰਤ, ਵਿਆਹ ਲਈ ਲਗ ਜਾਂਦੀ ਹੈ ਲਾਈਨ