ਨਿਊਯਾਰਕ : ਆਧੁਨਿਕ ਸਮਾਜ 'ਚ ਬਰਥ ਕੰਟਰੋਲ ਪਿਲਸ (ਅਣਚਾਹੇ ਗਰਭ ਤੋਂ ਮੁਕਤੀ ਦਿਵਾਉਣ ਵਾਲੀ ਦਵਾਈ) ਦਾ ਇਸਤੇਮਾਲ ਕੋਈ ਨਵੀਂ ਗੱਲ ਨਹੀਂ ਹੈ। ਕਈ ਸਾਈਡ ਇਫੈਕਟ ਸਾਹਮਣੇ ਆਉਣ ਦੇ ਬਾਵਜੂਦ ਇਸ ਨੂੰ ਧੜੱਲੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ। ਸਿਹਤ ਮਾਹਿਰਾਂ ਨੇ ਇਸ ਦੇ ਜ਼ਿਆਦਾ ਇਸਤੇਮਾਲ ਨੂੰ ਲੈ ਕੇ ਸਾਵਧਾਨ ਕੀਤਾ ਹੈ।

ਮਾਹਿਰਾਂ ਮੁਤਾਬਕ ਇਸ ਦੀ ਰੋਜ਼ਾਨਾ ਵਰਤੋਂ ਕਰਨ ਵਾਲਿਆਂ 'ਚ ਸਟ੍ਰੋਕ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਨ੍ਹਾਂ ਦੇ ਨਾਲ ਧੂੰਆਂਨੋਸ਼ੀ ਦੀ ਆਦਤ, ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼ ਤੋਂ ਪੀੜਤ ਅੌਰਤਾਂ 'ਚ ਸਟ੍ਰੋਕ ਦਾ ਖ਼ਤਰਾ ਹੋਰ ਜ਼ਿਆਦਾ ਰਹਿੰਦਾ ਹੈ। ਬਰਥ ਕੰਟਰੋਲ ਪਿਲਸ ਦੀ ਵਰਤੋਂ ਕਰਨ ਵਾਲੀਆਂ ਅੌਰਤਾਂ 'ਚ ਆਮ ਤੌਰ 'ਤੇ ਇਸਕੇਮਿਕ ਸਟ੫ੋਕ ਦੀ ਸ਼ਿਕਾਇਤ ਦੇਖੀ ਜਾਂਦੀ ਹੈ।

ਇਸ ਵਿਚ ਖ਼ੂਨ ਦਾ ਕਲੌਟ ਬਣ ਜਾਂਦਾ ਹੈ ਜਾਂ ਫਿਰ ਦਿਮਾਗ 'ਚ ਮੌਜੂਦ ਬਲੱਡ ਵੈਸਲਸ 'ਚ ਰੁਕਾਵਟ ਪੈਦਾ ਹੋ ਜਾਂਦੀ ਹੈ। ਬਲੱਡ ਸਰਕੂਲੇਸ਼ਨ 'ਚ ਰੁਕਾਵਟ ਹੁੰਦੀ ਹੈ। ਵਿਗਿਆਨੀਆਂ ਨੇ ਇਸ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਨ ਵਾਲੀਆਂ ਅੌਰਤਾਂ ਨੂੰ ਸਮੇਂ-ਸਮੇਂ 'ਤੇ ਸਿਹਤ ਜਾਂਚ ਕਰਾਉਣ ਦੀ ਸਲਾਹ ਦਿੱਤੀ ਹੈ।