Study Report : ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਇਕ ਹੈਰਾਨ ਕਰਨ ਵਾਲੀ ਸਟੱਡੀ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ਮਰਦਾਂ ਦੀ ਪ੍ਰਜਣਨ ਤਾਕਤ 'ਤੇ ਵੀ ਅਸਰ ਪੈਂਦਾ ਹੈ। ਕੋਰੋਨਾ ਦੇ ਮਰੀਜ਼ਾਂ 'ਤੇ ਕੀਤੀ ਗਈ ਰਿਸਰਚ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਨਾਲ ਸੰਕਰਮਿਤ ਹੋਣ 'ਤੇ ਮਰਦਾਂ ਦੇ ਵੀਰਜ 'ਤੇ ਬੁਰਾ ਅਸਰ ਪੈਂਦਾ ਹੈ। ਇਸ ਦਾ ਮਤਲਬ ਹੈ ਕਿ ਕੋਰੋਨਾ ਮਰਦਾਂ ਦੀ ਪ੍ਰਜਣਨ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ।
NDTV ਦੀ ਖ਼ਬਰ ਮੁਤਾਬਕ ਕੋਰੋਨਾ ਨਾਲ ਸੰਕਰਮਿਤ ਮਰਦਾਂ ਦੇ ਵੀਰਜ 'ਤੇ ਕੀਤੀ ਗਈ ਸਟਡੀ 'ਚ ਪਾਇਆ ਗਿਆ ਕਿ ਇਨਫੈਕਸ਼ਨ ਤੋਂ ਬਾਅਦ ਵੀਰਜ ਦੀ ਗੁਣਵੱਤਾ ਪਹਿਲਾਂ ਵਰਗੀ ਨਹੀਂ ਰਹੀ। ਇਹ ਸਟਡੀ ਦਿੱਲੀ, ਪਟਨਾ ਅਤੇ ਮੰਗਲਾਗਿਰੀ ਏਮਜ਼ 'ਚ ਕੀਤੀ ਗਈ ਹੈ, ਜਿਸ 'ਚ ਇਹ ਨਵਾਂ ਖੁਲਾਸਾ ਹੋਇਆ ਹੈ। ਪਟਨਾ ਏਮਜ਼ 'ਚ ਸਾਲ 2020 'ਚ ਅਕਤੂਬਰ ਤੋਂ ਅਪ੍ਰੈਲ 2021 ਤੱਕ ਸਟਡੀ 'ਚ 19 ਤੋਂ 43 ਸਾਲ ਦੀ ਉਮਰ ਦੇ 30 ਮਰਦਾਂ ਨੂੰ ਸ਼ਾਮਲ ਕੀਤਾ ਗਿਆ ਸੀ ਜੋ ਕੋਰੋਨਾ ਨਾਲ ਸੰਕਰਮਿਤ ਸਨ।
ਕੋਰੋਨਾ ਮਰਦਾਂ ਦੇ ਸ਼ੁਕਰਾਣੂ ਦੀ ਗੁਣਵੱਤਾ ਨੂੰ ਕਰਦਾ ਹੈ ਪ੍ਰਭਾਵਿਤ
ਜਿਨ੍ਹਾਂ ਮਰਦਾਂ ਦਾ ਵੀਰਜ ਲਿਆ ਗਿਆ ਸੀ, ਉਨ੍ਹਾਂ ਦਾ ਫਸਟ ਸਪਰਮ ਕਾਊਂਟ ਟੈਸਟ ਇਨਫੈਕਸ਼ਨ ਤੋਂ ਬਾਅਦ ਕੀਤਾ ਗਿਆ ਅਤੇ ਫਿਰ ਢਾਈ ਮਹੀਨਿਆਂ ਬਾਅਦ ਇਨ੍ਹਾਂ ਲੋਕਾਂ ਦੇ ਵੀਰਜ ਦੀ ਜਾਂਚ ਕੀਤੀ ਗਈ ਅਤੇ ਟੈਸਟ 'ਚ ਦੇਖਿਆ ਗਿਆ ਕਿ ਸੰਕਰਮਿਤ ਮਰਦਾਂ ਦੇ ਵੀਰਜ ਦੀ ਗੁਣਵੱਤਾ ਬਹੁਤ ਕਮਜ਼ੋਰ ਸੀ। ਪਹਿਲਾਂ ਟੈਸਟ ਅਤੇ ਫਿਰ ਵੀ ਜਦੋਂ ਵੀਰਜ ਦੇ ਸੈਂਪਲਾਂ ਦੀ ਦੁਬਾਰਾ ਜਾਂਚ ਕੀਤੀ ਗਈ ਤਾਂ ਵੀ ਉਹੀ ਸਪਰਮ ਕੁਆਲਿਟੀ ਨਹੀਂ ਪਾਈ ਗਈ ਜੋ ਕਿ ਕੋਰੋਨਾ ਨਾਲ ਸੰਕਰਮਣ ਤੋਂ ਪਹਿਲਾਂ ਸੀ। ਇਹ ਦਰਸਾਉਂਦਾ ਹੈ ਕਿ ਕੋਰੋਨਾ ਨਾਲ ਸਪਰਮ ਕਾਊਂਟ 'ਤੇ ਵੀ ਅਸਰ ਪੈਂਦਾ ਹੈ।
ਭਾਰਤ 'ਚ ਕੋਰੋਨਾ ਦੇ ਮਰੀਜ਼ ਜ਼ਿਆਦਾ ਨਹੀਂ ਮਿਲ ਰਹੇ
ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਕੋਰੋਨਾ ਦੀ ਲਾਗ ਕੰਟਰੋਲ 'ਚ ਹੈ। ਦੇਸ਼ 'ਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 188 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 4,46,79,319 ਕਰੋੜ ਹੋ ਗਈ ਹੈ। 7 ਅਗਸਤ 2020 ਨੂੰ ਕੋਰੋਨਾ ਵਾਇਰਸ ਸੰਕਰਮਿਤ ਲੋਕਾਂ ਦੀ ਗਿਣਤੀ 20 ਲੱਖ, 23 ਅਗਸਤ 2020 ਨੂੰ 30 ਲੱਖ ਅਤੇ 5 ਸਤੰਬਰ 2020 ਨੂੰ 40 ਲੱਖ ਤੋਂ ਵੱਧ ਸੀ।
ਦੱਸ ਦੇਈਏ ਕਿ 19 ਦਸੰਬਰ 2020 ਨੂੰ ਦੇਸ਼ ਵਿੱਚ ਕੋਰੋਨਾ ਦੇ ਮਾਮਲੇ 1 ਕਰੋੜ ਨੂੰ ਪਾਰ ਕਰ ਗਏ ਸਨ। ਪਿਛਲੇ ਸਾਲ 4 ਮਈ ਨੂੰ ਸੰਕਰਮਿਤਾਂ ਦੀ ਗਿਣਤੀ 2 ਕਰੋੜ ਨੂੰ ਪਾਰ ਕਰ ਗਈ ਸੀ ਅਤੇ 23 ਜੂਨ 2021 ਨੂੰ ਇਹ 3 ਕਰੋੜ ਨੂੰ ਪਾਰ ਕਰ ਗਈ ਸੀ। ਇਸ ਸਾਲ 25 ਜਨਵਰੀ ਨੂੰ ਸੰਕਰਮਣ ਦੇ ਕੁੱਲ ਮਾਮਲੇ 4 ਕਰੋੜ ਨੂੰ ਪਾਰ ਕਰ ਗਏ ਸਨ। ਪਰ ਹੁਣ ਕੋਰੋਨਾ ਸੰਕਰਮਣ ਦੇ ਬਹੁਤ ਘੱਟ ਮਾਮਲੇ ਸਾਹਮਣੇ ਆ ਰਹੇ ਹਨ।