Walnut Shells Health Benefits : ਅਖਰੋਟ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਨਾ ਸਿਰਫ਼ ਪ੍ਰੋਟੀਨ, ਹੈਲਦੀ ਫੈਟ ਅਤੇ ਐਂਟੀਆਕਸੀਡੈਂਟਸ ਦਾ ਪਾਵਰਹਾਊਸ ਹਨ, ਸਗੋਂ 'ਬ੍ਰੇਨ ਫੂਡ' ਵਜੋਂ ਵੀ ਜਾਣੇ ਜਾਂਦੇ ਹਨ, ਜੋ ਦਿਮਾਗ ਨੂੰ ਤੇਜ਼ ਅਤੇ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਅਖਰੋਟ ਕੈਲਸ਼ੀਅਮ, ਜ਼ਿੰਕ, ਆਇਰਨ ਅਤੇ ਕਾਪਰ ਨਾਲ ਵੀ ਭਰਪੂਰ ਹੁੰਦਾ ਹੈ। ਵਧੇ ਹੋਏ ਵਜ਼ਨ ਤੋਂ ਪ੍ਰੇਸ਼ਾਨ ਲੋਕ ਵੀ ਇਸ ਦਾ ਸੇਵਨ ਕਰ ਸਕਦੇ ਹਨ, ਕਿਉਂਕਿ ਇਹ ਭਾਰ ਘਟਾਉਣ 'ਚ ਵੀ ਮਦਦਗਾਰ ਹੈ। ਜ਼ਿਆਦਾਤਰ ਲੋਕ ਅਖਰੋਟ ਨੂੰ ਖਾਣ ਤੋਂ ਬਾਅਦ ਇਸ ਦੇ ਬਾਹਰਲੇ ਹਿੱਸੇ ਨੂੰ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਖਰੋਟ ਦਾ ਬਾਹਰੀ ਹਿੱਸਾ ਕਿੰਨਾ ਫ਼ਾਇਦੇਮੰਦ ਹੁੰਦਾ ਹੈ। ਹਾਂ ਤੁਸੀਂ ਠੀਕ ਸੁਣ ਰਹੇ ਹੋ। ਅਖਰੋਟ ਦੀ ਤਰ੍ਹਾਂ ਇਸ ਦਾ ਬਾਹਰੀ ਹਿੱਸਾ ਵੀ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਹੈ।


ਡਿਜ਼ੀਟਲ ਕੰਟੈਂਟ ਕ੍ਰਿਏਟਰ ਅਰਮੇਨ ਅਦਮਜਾਨ ਨੇ ਅਖਰੋਟ ਦੇ ਛਿਲਕੇ ਦੇ ਕਈ ਫ਼ਾਇਦੇ ਦੱਸੇ, ਜਿਨ੍ਹਾਂ ਤੋਂ ਲੋਕ ਅਣਜਾਣ ਹਨ। ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਕੇ ਉਨ੍ਹਾਂ ਦੱਸਿਆ ਕਿ ਅਖਰੋਟ ਦੇ ਛਿਲਕੇ ਨੂੰ ਸੁੱਟਣ ਦੀ ਬਜਾਏ ਤੁਸੀਂ ਇਸ ਦੀ ਵਰਤੋਂ ਕਿਵੇਂ ਕਰ ਸਕਦੇ ਹੋ। ਉਨ੍ਹਾਂ ਅਨੁਸਾਰ ਜਿਸ ਤਰ੍ਹਾਂ ਤੁਸੀਂ ਵੱਖ-ਵੱਖ ਤਰ੍ਹਾਂ ਦੀ ਚਾਹ ਪੀਂਦੇ ਹੋ, ਉਸੇ ਤਰ੍ਹਾਂ ਤੁਸੀਂ ਅਖਰੋਟ ਦੇ ਛਿਲਕੇ ਤੋਂ ਸੁਆਦੀ ਅਤੇ ਪੌਸ਼ਟਿਕ ਚਾਹ ਬਣਾ ਸਕਦੇ ਹੋ, ਜਿਸ ਨਾਲ ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਫ਼ਾਇਦਾ ਹੋਵੇਗਾ। ਆਦਮਜਾਨ ਨੇ ਦੱਸਿਆ ਕਿ ਅਖਰੋਟ ਦੇ ਛਿਲਕੇ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਇਸ 'ਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਵੀ ਹੁੰਦੇ ਹਨ।


ਇਹ ਨੂੰ ਕਿਵੇਂ ਵਰਤਣਾ ਹੈ?



  1. ਅਖਰੋਟ ਦੇ ਛਿੱਲੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਘੱਟੋ-ਘੱਟ 30 ਮਿੰਟਾਂ ਤੱਕ ਪਾਣੀ 'ਚ ਉਬਾਲੋ।

  2. ਜਦੋਂ ਪਾਣੀ ਸ਼ਹਿਦ ਵਾਂਗ ਭੂਰਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ।

  3. ਇਸ ਤੋਂ ਬਾਅਦ ਪਾਣੀ ਨੂੰ ਛਾਣ ਕੇ ਪੀ ਲਓ।


ਇਸ ਦੇ ਬਹੁਤ ਸਾਰੇ ਫ਼ਾਇਦੇ


ਇਸ ਨੂੰ ਇੱਕ ਤਰ੍ਹਾਂ ਨਾਲ ਚਾਹ ਦੀ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਪੀਣ ਨਾਲ ਤੁਹਾਡੀ ਵਗਦੀ ਨੱਕ ਤੋਂ ਰਾਹਤ ਮਿਲੇਗੀ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਫਲੂ ਹੈ ਤਾਂ ਇਸ ਨੂੰ ਪੀਣ ਨਾਲ ਫ਼ਾਇਦਾ ਹੋਵੇਗਾ। ਭਾਰ ਘਟਾਉਣ ਜਾਂ ਕੰਟਰੋਲ ਕਰਨ ਵਿਚ ਵੀ ਮਦਦ ਕਰ ਸਕਦਾ ਹੈ। ਇਸ ਨੂੰ ਪੀਣ ਨਾਲ ਜ਼ਿਆਦਾ ਭੁੱਖ ਲੱਗਣ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।


ਇਮਿਊਨਿਟੀ ਹੋਵੇਗੀ ਮਜ਼ਬੂਤ


ਅਪੋਲੋ ਹਸਪਤਾਲ, ਨਵੀਂ ਮੁੰਬਈ ਦੀ ਡਾ. ਵਰਸ਼ਾ ਗੋਰ ਨੇ ਕਿਹਾ ਕਿ ਰੋਜ਼ਾਨਾ ਇੱਕ ਕੱਪ ਅਖਰੋਟ ਦੇ ਛਿਲਕੇ ਦੀ ਚਾਹ ਪੀਣ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ। ਇਹ ਚਾਹ ਆਮ ਜ਼ੁਕਾਮ ਅਤੇ ਵੱਖ-ਵੱਖ ਲਾਗਾਂ ਦੇ ਲੱਛਣਾਂ ਨੂੰ ਵੀ ਘਟਾ ਸਕਦੀ ਹੈ। ਮੂੰਹ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਤੇ ਮੂੰਹ ਦੀ ਸਫ਼ਾਈ ਬਣਾਈ ਰੱਖਣ ਲਈ ਤੁਸੀਂ ਅਖਰੋਟ ਦੇ ਛਿਲਕੇ ਦੇ ਪਾਣੀ ਨਾਲ ਮਾਊਥਵਾਸ਼ ਦੀ ਵਰਤੋਂ ਕਰ ਸਕਦੇ ਹੋ। ਨਾਲ ਹੀ ਇਹ ਡਰਿੰਕ ਵਾਲਾਂ ਅਤੇ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੈ।