ਟੋਕੀਓ: ਉਨ੍ਹਾਂ ਲੋਕਾਂ ਲਈ ਚੰਗੀ ਖਬਰ ਹੈ ਜਿਨ੍ਹਾਂ ਦੀ ਤਣਾਅ ਕਾਰਨ ਨੀਂਦ ਪੂਰੀ ਨਹੀਂ ਹੋ ਸਕਦੀ। ਭਾਰਤੀ ਮੂਲ ਦੇ ਇੱਕ ਵਿਗਿਆਨੀ ਦੀ ਅਗਵਾਈ ਵਿੱਚ ਖੋਜੀਆਂ ਨੇ ਦੱਸਿਆ ਕਿ ਗੰਨੇ ਤੇ ਦੂਜੇ ਕੁਦਰਤੀ ਉਤਪਾਦਾਂ ਵਿੱਚ ਪਾਏ ਜਾਣ ਵਾਲੇ ਸਰਗਰਮ ਤੱਤ ਤਣਾਅ ਨੂੰ ਖਤਮ ਕਰ ਨੀਂਦ ਵਧਾ ਦਿੰਦੇ ਹਨ।
ਕੀ ਕਹਿੰਦੀ ਰਿਸਰਚ-
ਖੋਜ ਵਿੱਚ ਪਾਇਆ ਗਿਆ ਹੈ ਕਿ ਵਰਤਮਾਨ ਵਿੱਚ ਉਪਲਬੱਧ ਨੀਂਦ ਦੀਆਂ ਗੋਲੀਆਂ ਤਣਾਅ ਉੱਤੇ ਕੋਈ ਅਸਰ ਨਹੀਂ ਕਰਦੀ ਤੇ ਉਸ ਦੇ ਕਾਫੀ ਮਾੜੇ ਪ੍ਰਭਾਵ ਵੀ ਹੁੰਦੇ ਹਨ। ਮਹੇਸ਼ ਕੋਸ਼ਿਕ ਤੇ ਜਾਪਾਨ ਦੇ ਤਸੁਕੂਬਾ ਯੂਨੀਵਰਸਿਟੀ ਦੇ ਯੋਸ਼ਿਹੀਰੋ ਉਰਾਦੇ ਦੇ ਆਗੂ ਵਿੱਚ ਖੋਜੀਆਂ ਨੇ ਪਾਇਆ ਕਿ ਆਕਟਾਕੋਸੋਨਾਲ ਤਣਾਅ ਨੂੰ ਘੱਟ ਕਰ ਦਿੰਦਾ ਹੈ ਤੇ ਨੀਂਦ ਨੂੰ ਵਾਪਸ ਨਾਰਮਨ ਪੱਧਰ ਉੱਤੇ ਲੈ ਜਾਂਦਾ ਹੈ।
ਕਿਉਂ ਵਧਦਾ ਤਣਾਅ-
ਮੈਗਜ਼ੀਨ ਸਾਇੰਟਿਫਿਕ ਰਿਪੋਰਟਸ ਵਿੱਚ ਪ੍ਰਕਾਸ਼ਿਤ ਖੋਜ ਮੁਤਾਬਕ ਖੂਨ ਦੇ ਪਲਾਜਾ ਵਿੱਚ ਕੋਰਟਿਕੋਸਟੇਰੋਨ ਦਾ ਪੱਧਰ ਵਧਣ ਨਾਲ ਮਾਨਵ ਵਿੱਚ ਤਣਾਅ ਵਧਦਾ ਹੈ। ਖੋਜੀਆਂ ਮੁਤਾਬਕ ਆਕਟਾਕੋਸੈਨਲ ਇੱਕ ਯੋਗਿਕ ਪਦਾਰਥ ਹੈ, ਜਿਹੜਾ ਗੰਨੇ ਦੇ ਰਸ ਵਿੱਚ ਪਾਇਆ ਜਾਂਦਾ ਹੈ। ਇਹ ਤਣਾਅ ਦੇ ਕਾਰਨ ਅਨਿੰਦਰਾ ਦੇ ਇਲਾਜ ਲਈ ਉਪਯੋਗੀ ਹੋ ਸਕਦਾ ਹੈ।