ਚੰਡੀਗੜ੍ਹ: ਖਾਣ-ਪੀਣ 'ਚ ਬਦਲਾਅ ਕਾਰਨ ਦੰਦਾਂ 'ਚ ਖੋੜ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਸਮੇਂ ਸਿਰ ਪਤਾ ਨਾ ਲੱਗਣ ਅਤੇ ਇਲਾਜ ਦੀ ਘਾਟ ਕਾਰਨ ਦੰਦ ਪੂਰੀ ਤਰ੍ਹਾਂ ਖਰਾਬ ਹੋ ਜਾਂਦੇ ਹਨ। ਕੈਨੇਡਾ ਦੇ ਖੋਜਕਰਤਾਵਾਂ ਨੇ ਖੋੜ ਦਾ ਸ਼ੁਰੂਆਤ 'ਚ ਹੀ ਪਤਾ ਲਾਉਣ ਲਈ ਘੱਟ ਕੀਮਤ ਦਾ ਇਕ ਯੰਤਰ ਬਣਾਉਣ ਦਾ ਦਾਅਵਾ ਕੀਤਾ ਹੈ।
ਨਾਨ-ਇਨਵੇਸਿਵ ਇਮੇਜਿੰਗ ਡਿਵਾਈਸ (ਭਾਵ ਚੀਰਾ ਦੇਣ ਤੋਂ ਬਗੈਰ ਹੀ ਅੰਦਰ ਦੀ ਤਸਵੀਰ ਲੈਣ ਵਾਲਾ ਯੰਤਰ) ਦੀ ਸਹਾਇਤਾ ਨਾਲ ਖੋੜ ਦਾ ਪਹਿਲਾਂ ਪਤਾ ਲਾਉਣਾ ਸੌਖਾ ਹੋ ਜਾਵੇਗਾ। ਫ਼ਿਲਹਾਲ ਇਹ ਕੰਮ ਐਕਸਰੇ ਤੋਂ ਲਿਆ ਜਾਂਦਾ ਹੈ। ਟੋਰੰਟੋ ਸਥਿਤ ਯਾਰਕ ਯੂਨੀਵਰਸਿਟੀ ਦੇ ਮਾਹਿਰਾਂ ਨੇ ਉਪਰੋਕਤ ਯੰਤਰ ਬਣਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ।
ਖ਼ੁਰਾਕ ਵਿਚ ਖਣਿਜਾਂ ਦੀ ਕਮੀ ਤੇ ਦੰਦਾਂ 'ਤੇ ਤੇਜ਼ਾਬੀ ਪੀਲੀ ਪਰਤ ਬਣਨ ਕਾਰਨ ਖੋੜ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਸ਼ੁਰੂਆਤ 'ਚ ਪਤਾ ਲੱਗਣ ਨਾਲ ਦੰਦਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।