ਚੰਡੀਗੜ੍ਹ: ਅਮਰੀਕੀ ਵਿਗਿਆਨੀਆਂ ਨੇ ਪੁਰਸ਼ਾਂ ਲਈ ਸੁਰੱਖਿਅਤ ਤੇ ਕਾਰਗਰ ਟੀਕਾ ਤਿਆਰ ਕੀਤਾ ਹੈ। ਇਹ ਟੀਕਾ ਪ੍ਰਭਾਵੀ ਸ਼ੁਕਰਾਣੂ ਨੂੰ ਉਦਾਸੀਨ ਕਰ ਦੇਵੇਗਾ ਜਿਸ ਨਾਲ ਗਰਭ ਠਹਿਰਨ ਦਾ ਖ਼ਤਰਾ ਨਹੀਂ ਰਹੇਗਾ। ਵਿਗਿਆਨੀਆਂ ਨੇ 270 ਪੁਰਸ਼ਾਂ ਉੱਤੇ ਅਜ਼ਮਾਇਆ ਜਿਸ ਵਿੱਚ 96 ਲੋਕਾਂ ਉੱਤੇ ਕਾਰਗਰ ਰਿਹਾ। ਹਾਲਾਂਕਿ ਟੀਕੇ ਦੇ ਇਸਤੇਮਾਲ ਕਰਨ ਤੋਂ ਬਾਅਦ ਕੁਝ ਸਾਈਟ ਇਫੈਕਟ ਵੀ ਦੇਖੇ ਹਨ। ਟੀਕੇ ਦੇ ਇਸਤੇਮਾਲ ਤੋਂ ਬਾਅਦ ਮੁਹਾਸੇ ਨਿਕਲਣ ਤੇ ਮੂਡ ਖ਼ਰਾਬ ਹੋਣ ਵਰਗੇ ਸਾਈਡ ਇਫੈਕਟ ਸਾਹਮਣੇ ਆਏ ਹਨ।


ਵਿਗਿਆਨੀ ਕਰੀਬ 20 ਸਾਲਾਂ ਤੋਂ ਪੁਰਸ਼ਾਂ ਲਈ ਹਾਰਮੋਨ ਗਰਭ ਨਿਰੋਧਕ ਕਾਰਗਰ ਟੀਕਾ ਤਿਆਰ ਕਰ ਰਹੇ ਹਨ। ਖੋਜ ਤੋਂ ਬਾਅਦ ਅਜਿਹੇ ਪ੍ਰਭਾਵੀ ਤਰੀਕੇ ਵੀ ਤਲਾਸ਼ ਕੀਤੇ ਜਾ ਰਹੇ ਹਨ ਜਿਸ ਨਾਲ ਸ਼ੁਕਰਾਣੂ ਦੇ ਬਣਨ ਉੱਤੇ ਰੋਕ ਲੱਗ ਸਕੇ ਤੇ ਗੰਭੀਰ ਸਾਈਟ ਇਫੈਕਟ ਵੀ ਨਾ ਸਾਹਮਣੇ ਆਏ।

ਦਰਅਸਲ ਪੁਰਸ਼ਾਂ ਦੇ ਸ਼ੁਕਰਾਣੂ ਲਗਾਤਾਰ ਬਣਦੇ ਰਹਿੰਦੇ ਹਨ। ਆਮ ਤੌਰ ਉੱਤੇ ਸ਼ੁਕਰਾਣੂ ਬਣਨ ਦੀ ਗਤੀ 1.5 ਕਰੋੜ ਪ੍ਰਤੀ ਮਿਲੀਮੀਟਰ ਹੁੰਦੀ ਹੈ। ਜੇਕਰ ਇਸ ਗਤੀ ਨੂੰ 10 ਲੱਖ ਪ੍ਰਤੀ ਮਿਲੀਮੀਟਰ ਤੋਂ ਘੱਟ ਲੈ ਕੇ ਜਾਣਾ ਹੈ ਤਾਂ ਉੱਚ ਪੱਧਰ ਦੇ ਹਾਰਮੋਨ ਦੀ ਜ਼ਰੂਰ ਪਵੇਗੀ। ਇਸ ਅਧਿਐਨ ਵਿੱਚ 18 ਤੋਂ 45 ਸਾਲ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜਿਸ ਵਿੱਚ ਪਾਰਟਨਰ ਦੀ ਸਹਿਮਤੀ ਲਈ ਗਈ।