ਨਵੀਂ ਦਿੱਲੀ: ਸਰੀਰ ਨੂੰ ਜ਼ਰੂਰਤ ਮੁਤਾਬਕ ਪਾਣੀ ਨਾ ਮਿਲੇ ਤਾਂ ਕਈ ਤਰ੍ਹਾਂ ਦੀਆਂ ਸਰੀਰਕ ਪ੍ਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਪਾਣੀ ਪੀਣ ਦਾ ਵੀ ਤਰੀਕਾ ਸਹੀ ਹੋਣਾ ਚਾਹੀਦਾ ਹੈ। ਜ਼ਿਆਦਾਤਰ ਲੋਕ ਖੜ੍ਹੇ ਹੋ ਕੇ ਪਾਣੀ ਪੀਣ ਦੇ ਆਦੀ ਹਨ। ਪਾਣੀ ਪੀਣ ਦਾ ਇਹ ਤਰੀਕਾ ਸਿਹਤ ਲਈ ਠੀਕ ਨਹੀਂ। ਆਯੁਰਵੇਦ ਮੁਤਾਬਕ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਕਿਡਨੀ ਤੇ ਔਰਥੋਰਾਇਟਸ ਵਰਗੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ। ਜਦ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਪਾਣੀ ਤੇਜ਼ੀ ਨਾਲ ਫੂਡ ਪਾਈਪ ਰਾਹੀਂ ਪੇਟ 'ਚ ਜਾਂਦਾ ਹੈ। ਇਸ ਨਾਲ ਪੇਟ ਦੀ ਦੀਵਾਰ ਤੇ ਨੇੜੇ-ਤੇੜੇ ਦੇ ਅੰਗਾਂ ਨੂੰ ਸੱਟ ਵੱਜਦੀ ਹੈ। ਜੇਕਰ ਅਜਿਹਾ ਵਾਰ-ਵਾਰ ਹੁੰਦਾ ਹੈ ਤਾਂ ਇਸ ਨਾਲ ਪਾਚਣ ਤੰਤਰ 'ਤੇ ਅਸਰ ਹੋ ਸਕਦਾ ਹੈ। ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸ਼ਰੀਰ ਦੇ ਜੋੜਾਂ 'ਚ ਮੌਜੂਦ ਲਿਕਵਿਡ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ ਨਾਲ ਔਰਥੋਰਾਇਟਿਸ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਜਦ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਪਾਣੀ ਬਿਨਾ ਕਿਡਨੀ ਤੋਂ ਗੁਜ਼ਰੇ ਅੱਗੇ ਚਲਾ ਜਾਂਦਾ ਹੈ। ਇਸ ਨਾਲ ਕਿਡਨੀ ਤੇ ਮੂਤਰਾਸ਼ਏ 'ਚ ਗੰਦਗੀ ਰਹਿ ਜਾਂਦੀ ਹੈ ਜਿਸ ਨਾਲ ਕਿਡਨੀ ਦੀ ਪ੍ਰੇਸ਼ਾਨੀ ਹੋ ਸਕਦੀ ਹੈ।