ਨਵੀਂ ਦਿੱਲੀ: ਜੇ ਤੁਹਾਨੂੰ ਕੌਫ਼ੀ ਪਸੰਦ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹਾਲ ਹੀ 'ਚ ਖੋਜਕਰਤਾਵਾਂ ਨੇ ਪਾਇਆ ਹੈ ਕਿ ਕੌਫ਼ੀ ਟਾਈਪ-2 ਸ਼ੂਗਰ ਦੇ ਵਿਕਾਸ ਦੇ ਜੋਖ਼ਮਾਂ ਨੂੰ ਘਟਾਉਣ 'ਚ ਮਦਦਗਾਰ ਹੋ ਸਕਦੀ ਹੈ ਪਰ ਸਿਰਫ ਫਿਲਟਰ ਕੌਫ਼ੀ, ਉਬਲੀ ਕੌਫ਼ੀ ਨਹੀਂ।
ਜਰਨਲ ਆਫ਼ ਇੰਟਰਨਲ ਮੈਡੀਸਨ 'ਚ ਪ੍ਰਕਾਸ਼ਤ ਖੋਜ ਤੋਂ ਪਤਾ ਲੱਗਦਾ ਹੈ ਕਿ ਕੌਫ਼ੀ ਬਣਾਉਣ ਦੇ ਢੰਗ ਦੀ ਚੋਣ ਸਿਹਤ 'ਤੇ ਇਸ ਦੇ ਪ੍ਰਭਾਵ ਨੂੰ ਪ੍ਰਭਾਵਿਤ ਕਰਦੀ ਹੈ। ਉਮੀਆ ਯੂਨੀਵਰਸਿਟੀ 'ਚ ਪ੍ਰੋਫੈਸਰ ਰਿਕਾਰਡ ਲੈਂਡਬਰਗ ਨੇ ਕਿਹਾ ਕਿ ਅਸੀਂ ਖਾਸ ਅਣੂਆਂ ਦੀ ਪਛਾਣ ਕੀਤੀ ਹੈ। ਉਨ੍ਹਾਂ ਲੋਕਾਂ ਦੇ ਲਹੂ 'ਚ 'ਬਾਇਓਮਾਰਕਰ' 'ਤੇ ਨਜ਼ਰ ਰੱਖੀ ਗਈ ਸੀ ਜਿਨ੍ਹਾਂ ਨੇ ਖੋਜ 'ਚ ਹਿੱਸਾ ਲਿਆ ਸੀ, ਜੋ ਵੱਖ-ਵੱਖ ਕਿਸਮਾਂ ਦੀ ਕੌਫ਼ੀ ਦੇ ਸੇਵਨ ਨੂੰ ਦਰਸਾਉਂਦਾ ਸੀ। ਇਹ ਬਾਇਓਮਾਰਕਰ ਦਾ ਇਸਤੇਮਾਲ ਟਾਈਪ 2 ਡਾਈਬਿਟੀਜ਼ ਦੇ ਜੋਖ਼ਮ ਦੀ ਗਣਨਾ ਕਰਨ ਵੇਲੇ ਵਿਸ਼ਲੇਸ਼ਣ ਲਈ ਵਰਤੇ ਜਾਂਦੇ ਹਨ।
ਇਨ੍ਹਾਂ ਬਾਇਓਮਾਰਕਰਾਂ ਦੀ ਵਰਤੋਂ ਨਾਲ, ਖੋਜਕਰਤਾ ਇਹ ਦਰਸਾਉਣ ਦੇ ਯੋਗ ਹੋ ਗਏ ਕਿ ਜਿਹੜੇ ਲੋਕ ਦਿਨ 'ਚ ਦੋ ਤੋਂ ਤਿੰਨ ਕੱਪ ਫਿਲਟਰ ਕੌਫ਼ੀ ਪੀਂਦੇ ਹਨ ਉਨ੍ਹਾਂ 'ਚ ਟਾਈਪ 2 ਡਾਇਬਟੀਜ਼ ਹੋਣ ਦਾ ਜੋਖਮ 60 ਪ੍ਰਤੀਸ਼ਤ ਘੱਟ ਹੁੰਦਾ ਹੈ।
ਖੋਜੀਆਂ ਮੁਤਾਬਕ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਕੌਫ਼ੀ ਦਾ ਸਿਹਤ 'ਤੇ ਸਿਰਫ ਮਾੜਾ ਪ੍ਰਭਾਵ ਪੈਂਦਾ ਹੈ। ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਪਿਛਲੀ ਖੋਜ ਨੇ ਦਿਖਾਇਆ ਹੈ ਕਿ ਉਬਾਲੇ ਹੋਏ ਕੌਫ਼ੀ ਦਿਲ ਦੇ ਰੋਗਾਂ ਦੇ ਜੋਖਮ ਨੂੰ ਵਧਾਉਂਦੇ ਹਨ, ਪਰ ਜਦੋਂ ਤੁਸੀਂ ਕੌਫ਼ੀ ਨੂੰ ਫਿਲਟਰ ਕਰਦੇ ਹੋ, ਤਾਂ ਡਿਟੇਰੈਂਸ ਫਿਲਟਰ 'ਚ ਕੈਦ ਹੋ ਜਾਂਦੇ ਹਨ। ਨਤੀਜੇ ਵਜੋਂ ਤੁਹਾਨੂੰ ਕਈ ਹੋਰ ਅਣੂਆਂ ਦੇ ਲਾਭ ਮਿਲਦੇ ਹਨ।
ਇਹ ਖ਼ਬਰ ਰਿਸਰਚ ਦੇ ਦਾਅਵਿਆਂ 'ਤੇ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ। ਤੁਸੀਂ ਕਿਸੇ ਵੀ ਸੁਝਾਅ ਲਈ 'ਤੇ ਅਮਲ ਕਰਨ ਲਈ ਜਾਂ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਮਾਹਿਰ ਨਾਲ ਸੰਪਰਕ ਜ਼ਰੂਰ ਕਰੋ।
ਕੌਫ਼ੀ ਪੀਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਇਹ ਤੁਹਾਨੂੰ ਬਚਾ ਸਕਦਾ ਸ਼ੂਗਰ ਤੋਂ
ਏਬੀਪੀ ਸਾਂਝਾ
Updated at:
20 Dec 2019 05:36 PM (IST)
ਜੇ ਤੁਹਾਨੂੰ ਕੌਫ਼ੀ ਪਸੰਦ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹਾਲ ਹੀ 'ਚ ਖੋਜਕਰਤਾਵਾਂ ਨੇ ਪਾਇਆ ਹੈ ਕਿ ਕੌਫ਼ੀ ਟਾਈਪ-2 ਸ਼ੂਗਰ ਦੇ ਵਿਕਾਸ ਦੇ ਜੋਖ਼ਮਾਂ ਨੂੰ ਘਟਾਉਣ 'ਚ ਮਦਦਗਾਰ ਹੋ ਸਕਦੀ ਹੈ ਪਰ ਸਿਰਫ ਫਿਲਟਰ ਕੌਫ਼ੀ, ਉਬਲੀ ਕੌਫ਼ੀ ਨਹੀਂ।
- - - - - - - - - Advertisement - - - - - - - - -