ਨਵੀਂ ਦਿੱਲੀ: ਬਹੁਤ ਸਾਰੇ ਜੋੜੇ ਵਿਆਹ ਤੋਂ ਪਹਿਲਾਂ ਆਪਣੀ ਸਿਹਤ ਨੂੰ ਨਜਰਅੰਦਾਜ਼ ਕਰਦੇ ਹਨ ਪਰ ਹਰ ਜੋੜੇ ਨੂੰ ਵਿਆਹ ਤੋਂ ਪਹਿਲਾਂ ਕਰਵਾ ਲੈਣੇ ਚਾਹਿਦੇ ਹਨ ਕੁਝ ਜ਼ਰੂਰੀ ਟੈਸਟ।
ਇੰਫਰਟੀਲਿਟੀ ਟੈਸਟ - ਇਹ ਟੈਸਟ ਜੋੜੇ ਦੇ ਸ਼ੁਕਰਾਣੂਆਂ ਦੀ ਗਿਣਤੀ ਬਾਰੇ ਦੱਸਣ ਲਈ ਕੀਤਾ ਜਾਂਦਾ। ਭਵਿੱਖ ਵਿੱਚ ਬੱਚੇ ਪੈਦਾ ਕਰਨ ਦੀ ਯੋਜਨਾ ਲਈ ਇਹ ਟੈਸਟ ਕਰਵਾਉਣਾ ਬਹੁਤ ਮਹੱਤਵਪੂਰਨ ਹੈ।
ਬਲੱਡ ਗਰੁੱਪ ਟੈਸਟ - ਜੇ ਤੁਹਾਡੇ ਖੂਨ ਦੀ ਕਿਸਮ ਇੱਕ ਦੂਜੇ ਦੇ ਅਨੁਕੂਲ ਨਹੀਂ, ਤਾਂ ਇਹ ਗਰਭ ਅਵਸਥਾ ਦੌਰਾਨ ਪੇਚੀਦਗੀ ਪੈਦਾ ਕਰ ਸਕਦਾ ਹੈ। ਇੱਕ ਹੀ ਆਰਐਚ ਫੈਕਟਰ ਬੱਚੇ ਲਈ ਘਾਤਕ ਹੋ ਸਕਦਾ ਹੈ ਕਿਉਂਕਿ ਇਹ ਅਜਿਹੀ ਸਥਿਤੀ ਹੈ ਜਿੱਥੇ ਗਰਭਵਤੀ ਮਹਿਲਾ ਦੇ ਖੂਨ ਵਿੱਚ ਐਂਟੀਬੌਡੀ ਉਸ ਦੇ ਬੱਚੇ ਦੇ ਸੈੱਲਾਂ ਨੂੰ ਨਸ਼ਟ ਕਰ ਦਿੰਦੇ ਹੈ।
ਜੈਨੇਟਿਕ ਟ੍ਰਾਂਸਮਿਟਡ ਡਿਜ਼ੀਜ਼ ਟੈਸਟ - ਜੈਨੇਟਿਕ ਸਥਿਤੀਆਂ ਨੂੰ ਆਸਾਨੀ ਨਾਲ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਜੈਨੇਟਿਕ ਟ੍ਰਾਂਸਮਿਟਡ ਡਿਜ਼ੀਜ਼ ਟੈਸਟ ਦੀ ਵਰਤੋਂ ਇਹ ਨਿਰਧਾਰਤ ਕਰਨ ਲਈ ਕੀਤੀ ਜਾ ਸਕਦੀ ਹੈ ਕਿ ਬੱਚੇ ਨੂੰ ਕਿਹੜੀਆਂ ਬਿਮਾਰੀਆਂ ਹੋਣ ਦੀ ਸੰਭਵਨਾ ਹੈ। ਜਿਵੇਂ ਕਿ ਛਾਤੀ ਦਾ ਕੈਂਸਰ, ਪੇਟ ਦਾ ਕੈਂਸਰ, ਜਿਗਰ ਦੀ ਬਿਮਾਰੀ ਅਤੇ ਸ਼ੂਗਰ ਆਦੀ ਦਾ ਸਮੇਂ ਸਿਰ ਇਲਾਜ ਕਰਕੇ, ਇਨ੍ਹਾਂ ਬਿਮਾਰੀਆਂ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕਦਾ ਹੈ।
ਸੈਕਸ਼ੁਅਲ ਇਨਫੈਕਸ਼ਨ ਟੈਸਟ - ਜਿਨਸੀ ਸੰਕਰਮਿਤ ਬਿਮਾਰੀਆਂ ਲਈ, ਐਚ.ਆਈ.ਵੀ/ਏਡਜ਼, ਹਰਪੀਸ, ਸਿਫਿਲਿਸ ਤੇ ਹੈਪੇਟਾਈਟਸ ਸੀ ਦੇ ਟੈਸਟ ਸ਼ਾਮਲ ਹਨ ਕਿਉਂਕਿ ਇਨ੍ਹਾਂ ਵਿੱਚੋਂ ਕੁਝ ਬੀਮਾਰੀਆਂ ਜਾਨਲੇਵਾ ਹਨ ਤੇ ਉਮਰ ਭਰ ਲਈ ਰਿਹ ਸਕਦੀਆਂ ਹਨ, ਇਸ ਲਈ ਐਸਟੀਡੀ ਟੈਸਟ ਕਰਵਾਉਣਾ ਮਹੱਤਵਪੂਰਨ ਹੈ।