ਭਿਵਾਨੀ: ਹਰਿਆਣਾ ਦੇ ਸਿਵਾਨੀ ਮੰਡੀ ਦੇ ਝੂੰਪਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ‘ਚ ਇੱਕ ਟੈਂਕਰ ਸੜਕ ‘ਤੇ ਹੀ ਪਲਟ ਗਿਆ। ਇਸ ਤੋਂ ਬਾਅਦ ਸਾਈਡ ‘ਤੇ ਜਾ ਰਹੀਆਂ ਦੋ ਕਾਰਾਂ ਇਸ ਹੇਠ ਦੱਬ ਗਈਆਂ। ਟੈਂਕਰ ਦੇ ਵਜ਼ਨ ਨਾਲ ਕਾਰਾਂ ਦਾ ਚੂਰਾ ਹੋ ਗਿਆ। ਇਨ੍ਹਾਂ ਕਾਰਾਂ ਵਿੱਚੋਂ ਇੱਕ ਕਾਰ ‘ਚ ਜੀਜੇਯੂ ਦੇ ਰਜਿਸਟਾਰ ਅਨਿਲ ਕੁਮਾਰ ਪੁੰਡੀਰ ਸਣੇ ਤਿੰਨ ਹੋਰ ਲੋਕ ਸਵਾਰ ਸੀ।
ਇਸ ਹਾਦਸੇ ‘ਚ ਦੂਜੀ ਕਾਰ ‘ਚ ਸਵਾਰ ਛੇ ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਹਿਸਾਰ ਦੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ ਸੜਕ ‘ਤੇ ਭੀੜ ਲੱਗ ਗਈ ਤੇ ਇਸ ਦੌਰਾਨ ਹੀ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਚਾਰਾਂ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਟੈਂਕਰ ਰਸੋਈ ਗੈਸ ਨਾਲ ਭਰਿਆ ਸੀ ਜਿਸ ਦਾ ਟਾਇਰ ਫੱਟਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸਾਗ੍ਰਸਤ ਦੋਵੇਂ ਕਾਰਾਂ ਹਿਸਾਰ ਦੀਆਂ ਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਨਾਲ ਸੰਪਕਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੜਕ ਹਾਦਸੇ ‘ਚ ਯੂਨੀਵਰਸਿਟੀ ਦੇ ਰਜਿਸਟਾਰ ਸਣੇ ਚਾਰ ਦੀ ਮੌਤ
ਏਬੀਪੀ ਸਾਂਝਾ
Updated at:
16 Dec 2019 01:51 PM (IST)
ਹਰਿਆਣਾ ਦੇ ਸਿਵਾਨੀ ਮੰਡੀ ਦੇ ਝੂੰਪਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ‘ਚ ਇੱਕ ਟੈਂਕਰ ਸੜਕ ‘ਤੇ ਹੀ ਪਲਟ ਗਿਆ। ਇਸ ਤੋਂ ਬਾਅਦ ਸਾਈਡ ‘ਤੇ ਜਾ ਰਹੀਆਂ ਦੋ ਕਾਰਾਂ ਇਸ ਹੇਠ ਦੱਬ ਗਈਆਂ।
- - - - - - - - - Advertisement - - - - - - - - -