Ear Health Tips: ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜਿਹੜੇ ਲੰਬੇ ਸਮੇਂ ਤੱਕ ਈਅਰਫੋਨ ਜਾਂ ਈਅਰਬਡਸ ਲਾ ਕੇ ਰੱਖਦੇ ਹਨ, ਜਿਸ ਕਰਕੇ ਕੰਨਾਂ ਵਿੱਚ ਦਰਦ ਅਤੇ ਝਰਨਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਤੁਸੀਂ ਇਸ ਦਰਦ ਨੂੰ ਇਦਾਂ ਹੀ ਅਣਦੇਖਾ ਕਰ ਦਿੰਦੇ ਹੋ? ਇਸ ਕਰਕੇ ਸਾਵਧਾਨ ਹੋ ਜਾਓ, ਕਿਉਂਕਿ ਕਈ ਵਾਰ ਇਹ ਕੰਨ ਦਾ ਦਰਦ ਸਧਾਰਨ ਨਹੀਂ ਹੁੰਦਾ, ਸਗੋਂ ਕਈ ਗੰਭੀਰ ਬਿਮਾਰੀਆਂ ਵੱਲ ਇਸ਼ਾਰਾ ਕਰਦਾ ਹੈ। ਇਸ ਲਈ ਅੱਜ ਇਸ ਆਰਟੀਕਲ ਵਿਚ ਅਸੀਂ ਤੁਹਾਨੂੰ ਕੰਨਾਂ ਵਿਚ ਹੋਣ ਵਾਲੀ ਝਰਨਾਹਟ ਵਿੱਚ ਲੁਕੇ ਹੋਏ ਸੰਕੇਤਾਂ ਬਾਰੇ ਦੱਸਾਂਗੇ ਜੋ ਕਿਸੇ ਗੰਭੀਰ ਰੋਗ (ears sign of serious disease) ਵੱਲ ਇਸ਼ਾਰਾ ਕਰਦੇ ਹਨ, ਜਿਨ੍ਹਾਂ ਦੀ ਪਛਾਣ ਕਰਨ ਤੋਂ ਬਾਅਦ ਤੁਹਾਨੂੰ ਸਹੀ ਇਲਾਜ ਕਰਵਾਉਣ ਦੀ ਜ਼ਰੂਰਤ ਹੈ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡੇ ਕੰਨਾਂ ਵਿਚ ਇਕ ਅਜੀਬ ਜਿਹੀ ਆਵਾਜ਼ ਲਗਾਤਾਰ ਸੁਣਾਈ ਦਿੰਦੀ ਹੈ, ਜਦੋਂ ਕਿ ਆਲੇ-ਦੁਆਲੇ ਦੇ ਮਾਹੌਲ ਵਿਚ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਹੁੰਦੀ ਹੈ। ਜੇਕਰ ਤੁਹਾਡੇ ਕੰਨਾਂ ਵਿੱਚ ਇਦਾਂ ਦੀ ਆਵਾਜ਼ ਲਗਾਤਾਰ ਲੰਮੇਂ ਸਮੇਂ ਤੱਕ ਸੁਣਾਈ ਦੇਵੇ, ਤਾਂ ਇਹ ਟਿੰਨੀਟਸ ਯਾਨੀ ਕੰਨ ਵੱਜਣ ਕਰਕੇ ਹੋ ਸਕਦਾ ਹੈ। ਇਸ ਬਿਮਾਰੀ ਵਿਚ ਕੰਨਾਂ ਵਿਚ ਲਗਾਤਾਰ ਉੱਚੀ ਜਾਂ ਹੌਲੀ ਘੰਟੀ ਵੱਜਦੀ ਰਹਿੰਦੀ ਹੈ, ਜਿਸ ਕਰਕੇ ਸਿਰ ਦਰਦ ਵੀ ਹੋ ਸਕਦਾ ਹੈ। ਕੰਨਾਂ ਵਿੱਚ ਝਰਨਾਹਟ ਹੁੰਦੀ ਹੈ। ਇਹ ਟਿੰਨੀਟਸ ਦੇ ਸ਼ੁਰੂਆਤੀ ਲੱਛਣ ਹਨ ਅਤੇ ਸਾਨੂੰ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਕੰਨਾਂ ਵਿੱਚ ਇਸ ਤਰ੍ਹਾਂ ਦੀ ਘੰਟੀ ਜ਼ਿਆਦਾ ਦੇਰ ਤੱਕ ਵੱਜਦੀ ਰਹੇ ਤਾਂ ਕੰਨ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ।
ਇਹ ਵੀ ਪੜ੍ਹੋ: Stomach Pain: ਪੇਟ ਦਰਦ ਨੂੰ ਕਰ ਰਹੇ ਨਜ਼ਰਅੰਦਾਜ਼, ਤਾਂ ਇਸ ਗੰਭੀਰ ਬਿਮਾਰੀ ਦੇ ਹੋ ਸਕਦੇ ਲੱਛਣ
ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੰਨਾਂ ਵਿੱਚ ਟਿੰਨੀਟਸ ਨਾਮ ਦੀ ਬਿਮਾਰੀ ਕਿਉਂ ਹੁੰਦੀ ਹੈ? ਕਈ ਵਾਰ ਕੰਨਾਂ ਵਿਚ ਲੰਬੇ ਸਮੇਂ ਤੱਕ ਈਅਰ ਵੈਕਸ ਜਮ੍ਹਾ ਹੁੰਦਾ ਹੈ, ਜਿਸ ਨਾਲ ਟਿੰਨੀਟਸ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਕੰਨ ਦੀ ਇਨਫੈਕਸ਼ਨ ਹੋਣਾ, ਪੱਸ ਪੈਣਾ, ਗੰਭੀਰ ਸੱਟ ਜਾਂ ਇਨਫੈਕਸ਼ਨ ਕਰਕੇ ਕੰਨ ਦੇ ਪਰਦੇ ਵਿਚ ਛੇਦ ਹੋ ਸਕਦਾ ਹੈ। ਇਸ ਤੋਂ ਬਚਣ ਲਈ ਕੰਨਾਂ ਦੀ ਸਹੀ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੈ ਪਰ ਵਾਰ-ਵਾਰ ਈਅਰਬਡਜ਼ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਕੰਨਾਂ ਦੇ ਪਰਦੇ ਖਰਾਬ ਹੋ ਸਕਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਕੰਨਾਂ 'ਚ ਘੰਟੀ ਵੱਜਣ ਦੇ ਕੁਝ ਹੋਰ ਕਾਰਨ ਵੀ ਹਨ, ਜਿਨ੍ਹਾਂ 'ਚ ਹਾਈ ਬਲੱਡ ਪ੍ਰੈਸ਼ਰ, ਥਾਇਰਾਈਡ ਦਾ ਵਧਣਾ, ਡਾਇਬਟੀਜ਼ ਅਤੇ ਅਨੀਮੀਆ ਕਰਕੇ ਵੀ ਕਈ ਵਾਰ ਕੰਨ ਵੱਜਣ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Raw Milk vs Boil Milk: ਭੁੱਲ ਕੇ ਵੀ ਨਾ ਪੀਓ ਕੱਚਾ ਦੁੱਧ, ਸਹੇੜ ਲਓਗੇ ਨਵੀਆਂ ਬਿਮਾਰੀਆਂ