Stomach Pain: ਪੇਟ ਦਰਦ ਨੂੰ ਕਰ ਰਹੇ ਨਜ਼ਰਅੰਦਾਜ਼, ਤਾਂ ਇਸ ਗੰਭੀਰ ਬਿਮਾਰੀ ਦੇ ਹੋ ਸਕਦੇ ਲੱਛਣ
ਜੇਕਰ ਪੇਟ ਦਰਦ ਦੇ ਨਾਲ-ਨਾਲ ਉਲਟੀ ਵਰਗੀ ਸਮੱਸਿਆ ਹੋ ਰਹੀ ਹੈ ਤਾਂ ਸਮਝ ਜਾਓ ਕਿ ਮਾਮਲਾ ਪੂਰੀ ਤਰ੍ਹਾਂ ਗੰਭੀਰ ਹੈ। ਜੇਕਰ ਕਿਸੇ ਵਿਅਕਤੀ ਨੂੰ ਫੂਡ ਐਲਰਜੀ, ਪੇਟ ਦੀ ਇਨਫੈਕਸ਼ਨ, ਫਲੂ ਵਰਗੀਆਂ ਸਮੱਸਿਆਵਾਂ ਹਨ ਤਾਂ ਉਸ ਨੂੰ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਕਈ ਵਾਰ ਐਸਿਡ ਰਿਫਲਕਸ ਕਰਕੇ ਪੇਟ ਦਰਦ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ। ਪੇਟ ਦਰਦ ਕਈ ਵਾਰ ਗੈਸ ਕਰਕੇ ਵੀ ਹੋ ਸਕਦਾ ਹੈ ਪਰ ਕਈ ਵਾਰ ਇਸ ਦਾ ਕੋਈ ਵੱਡਾ ਕਾਰਨ ਵੀ ਹੋ ਸਕਦਾ ਹੈ। ਜਿਵੇਂ ਜ਼ਿਆਦਾ ਖਾਣਾ, ਬਹੁਤ ਜ਼ਿਆਦਾ ਭੁੱਖ ਲੱਗਣਾ, ਕੁਝ ਅਜਿਹਾ ਖਾਣਾ ਜਿਸ ਨਾਲ ਬਦਹਜ਼ਮੀ ਹੋ ਗਈ, ਆਦਿ।
Download ABP Live App and Watch All Latest Videos
View In Appਕਿਸੇ ਬਿਮਾਰੀ ਕਰਕੇ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਪੇਟ ਦਰਦ ਆਮ ਹੋ ਸਕਦਾ ਹੈ ਅਤੇ ਇਸਦੇ ਕਈ ਗੰਭੀਰ ਕਾਰਨ ਵੀ ਹੋ ਸਕਦੇ ਹਨ। ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਰਕੇ ਕਈ ਵਾਰ ਪੇਟ ਦਰਦ ਹੁੰਦਾ ਹੈ।
ਇਹ ਕਦੋਂ ਸਮਝਣਾ ਚਾਹੀਦਾ ਹੈ ਕਿ ਪੇਟ ਦਰਦ ਗੰਭੀਰ ਹੈ ਜਾਂ ਨਹੀਂ? ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਬਾਰੇ ਡਾਕਟਰਾਂ ਦਾ ਕੀ ਕਹਿਣਾ ਹੈ?
ਜੇਕਰ ਪੇਟ ਵਿੱਚ ਤੇਜ਼ ਦਰਦ ਹੈ ਅਤੇ ਤੁਸੀਂ ਇਸ ਨੂੰ ਬਰਦਾਸ਼ ਨਹੀਂ ਕਰ ਪਾ ਰਹੇ ਹੋ ਤਾਂ ਤੁਹਾਨੂੰ ਇਸ ਨੂੰ ਸਹਿਣ ਦੀ ਬਿਲਕੁਲ ਵੀ ਲੋੜ ਨਹੀਂ ਹੈ, ਇਸਦੇ ਲਈ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਕਈ ਵਾਰ ਸੌਣ ਵੇਲੇ ਪੇਟ ਵਿੱਚ ਤੇਜ਼ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਵੀ ਇੱਕ ਗੰਭੀਰ ਬਿਮਾਰੀ ਦੇ ਲੱਛਣ ਹਨ। ਇਹ ਪਾਚਨ ਪ੍ਰਣਾਲੀ ਨਾਲ ਜੁੜੀ ਗੰਭੀਰ ਸਮੱਸਿਆ ਹੋ ਸਕਦੀ ਹੈ। ਪੇਟ 'ਚ ਗੈਸ ਹੋਣ ਕਰਕੇ ਵੀ ਸਮੱਸਿਆ ਹੋ ਸਕਦੀ ਹੈ।