ਚੰਡੀਗੜ੍ਹ : ਕਈ ਵਾਰ ਪੇਟ ਦੀ ਕਬਜ਼ ਦੇ ਕਾਰਨ ਜਾਂ ਦੰਦ ਦੇ ਨਾਲ ਜੀਭ ਕੱਟ ਜਾਣ ਕਰ ਕੇ ਮੂੰਹ ‘ਚ ਛਾਲੇ ਹੋ ਜਾਂਦੇ ਹਨ। ਵੈਸੇ ਤਾਂ ਮੂੰਹ ਦੇ ਛਾਲੇ ਹੋਣਾ ਆਮ ਗੱਲ ਹੈ ਪਰ ਇਸ ਸਮੇਂ ਕੁੱਝ ਵੀ ਖਾਣਾ ਪੀਣਾ ਬਹੁਤ ਹੀ ਮੁਸ਼ਕਿਲ ਲੱਗਦਾ ਹੈ। ਜੇਕਰ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਤਾਂ ਘਰ ‘ਚ ਹੀ ਇਸ ਦਾ ਇਲਾਜ ਕਰ ਸਕਦੇ ਹੋ।
1. ਮੁਲੱਠੀ- ਮੁਲੱਠੀ ਦਾ ਕਾੜ੍ਹਾ ਬਣਾ ਕੇ ਠੰਢਾ ਕਰ ਕੇ ਛਾਣ ਲਓ। ਇਸ ਨਾਲ ਦਿਨ ‘ਚ 3-4 ਵਾਰ ਗਰਾਰੇ ਕਰਨ ਨਾਲ ਮੂੰਹ ਅਤੇ ਜੀਭ ਦੇ ਛਾਲੇ ਠੀਕ ਹੋ ਜਾਂਦੇ ਹਨ।
2. ਐਲੋਵੀਰਾ- ਇਸ ਦਾ ਗੁੱਦਾ ਅਤੇ ਰਸ ਛਾਲਿਆਂ ‘ਤੇ ਲਗਾਉਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ ਅਤੇ ਛਾਲੇ ਵੀ ਜਲਦੀ ਠੀਕ ਹੋ ਜਾਂਦੇ ਹਨ।
3. ਨਾਰੀਅਲ ਪਾਣੀ- ਨਾਰੀਅਲ ਪਾਣੀ ਨੂੰ ਮੂੰਹ ਦੇ ਛਾਲੇ ‘ਤੇ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਛਾਲੇ ਵੀ ਠੀਕ ਹੁੰਦੇ ਹਨ।
4. ਹਰੇ ਧਨੀਏ ਦਾ ਰਸ- ਧਨੀਏ ਨੂੰ ਪਾਣੀ ‘ਚ ਉਬਾਲ ਲਓ। ਹੁਣ ਇਸ ਪਾਣੀ ਨੂੰ ਛਾਣ ਕੇ ਅਤੇ ਠੰਢਾ ਕਰ ਕੇ ਗਰਾਰੇ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।
5. ਸ਼ਹਿਦ- ਸ਼ਹਿਦ ਨੂੰ ਪਾਣੀ ਦੇ ਨਾਲ ਮਿਲਾ ਕੇ ਕੁਰਲੀ ਕਰਨ ਨਾਲ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਂਦੇ ਹਨ।
6. ਇਲਾਇਚੀ ਚੂਰਨ- ਇਲਾਇਚੀ ਚੂਰਨ ਨੂੰ ਸ਼ਹਿਦ ‘ਚ ਮਿਲਾ ਕੇ ਲਾਰ ਟਪਕਾਉਣ ਨਾਲ ਵੀ ਛਾਲੇ ਠੀਕ ਹੋ ਜਾਂਦੇ ਹਨ।
7. ਅਮਰੂਦ ਦੇ ਪੱਤੇ- ਅਮਰੂਦ ਦੇ ਪੱਤਿਆਂ ਨੂੰ ਉਬਾਲ ਕੇ ਕੁਰਲੀ ਕਰਨ ਨਾਲ ਗਲ਼ਾ ਅਤੇ ਜੀਭ ਸਾਫ਼ ਹੁੰਦੇ ਹਨ ਅਤੇ ਮੂੰਹ ਦੇ ਛਾਲੇ ਠੀਕ ਹੁੰਦੇ ਹਨ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/