ਨਿਊਯਾਰਕ : ਦਿਲ ਦੀ ਬਿਮਾਰੀ ਦੇ ਇਲਾਜ ਲਈ ਨਵੀਂ ਤਕਨੀਕ ਵਿਕਸਤ ਕੀਤੀ ਗਈ ਹੈ। ਹੁਣ ਦਿਲ ਦੀ ਅਨਿਯਮਤ ਧੜਕਣ ਦੇ ਵਿਕਾਰ ਨੂੰ ਪ੍ਰਕਾਸ਼ ਦੀਆਂ ਕਿਰਣਾਂ ਤੋਂ ਬਿਨਾਂ ਤਕਲੀਫ ਦੇ ਦੂਰ ਕੀਤਾ ਜਾ ਸਕੇਗਾ। ਹਾਲੇ ਇਸ ਦਾ ਇਲਾਜ ਬਿਜਲੀ ਦੇ ਝਟਕਿਆਂ ਨਾਲ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ 'ਚ ਰੋਗੀ ਨੂੰ ਕਾਫੀ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਹੈ।
ਜੌਨਸ ਹਾਪਕਿਸਨਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ, ਅਨਿਯਮਤ ਧੜਕਣ ਦੀ ਗੰਭੀਰ ਹਾਲਤ ਨਾਲ ਜੂਝ ਰਹੇ ਰੋਗੀਆਂ ਲਈ ਪ੍ਰਕਾਸ਼ ਆਧਾਰਤ ਇਲਾਜ ਸੁਰੱਖਿਅਤ ਅਤੇ ਪੀੜਾ ਰਹਿਤ ਹੈ। ਇਸ ਸਮੱਸਿਆ ਕਾਰਨ ਪੀੜਤ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਸਕਦੀ ਹੈ।
ਹਾਲੇ ਇਸ ਦੇ ਇਲਾਜ 'ਚ ਕੰਮ ਆਉਣ ਵਾਲੀ ਡਿਵਾਈਸ 'ਚ ਇਲੈਕਟਿ੫ਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ ਕਾਫੀ ਕਸ਼ਟਦਾਇਕ ਅਤੇ ਇਸ ਨਾਲ ਹਾਰਟ ਟਿਸ਼ੂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਪ੍ਰਮੱਖ ਖੋਜਕਰਤਾ ਨਤਾਲੀਆ ਟਪੇਯਨੋਵਾ ਨੇ ਕਿਹਾ, 'ਪ੍ਰਕਾਸ਼ ਦੀਆਂ ਕਿਰਣਾਂ ਨਾਲ ਦਿਲ ਦੀ ਗਤੀ ਸਾਧਾਰਨ ਕੀਤੀ ਜਾ ਸਕਦੀ ਹੈ। ਇਹ ਪ੍ਰਕਿਰਿਆ ਦਰਦ ਰਹਿਤ ਹੈ।'