ਵਰਲਡ ਕੈਂਸਰ ਰਿਸਰਚ ਫੰਡ ਇੰਟਰਨੈਸ਼ਨਲ ਦੇ ਢਿੱਡ ਦੇ ਕੈਂਸਰ ਸਬੰਧੀ ਅੰਕੜਿਆਂ ਮੁਤਾਬਕ, ਦੁਨੀਆ ਭਰ ‘ਚ ਹਰ ਸਾਲ ਗੈਸਟ੍ਰਿਕ ਦੇ ਕਰੀਬ 9,52,000 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚ ਲਗਪਗ 7,23,000 ਲੋਕਾਂ ਦੀ ਜਾਨ ਚਲੇ ਗਈ ਹੈ। ਭਾਰਤ ‘ਚ ਢਿੱਡ ਦੇ ਕੈਂਸਰ ਦੇ ਹਰ ਸਾਲ ਕਰੀਬ 62,000 ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ‘ਚ 80 ਫੀਸਦ ਦੀ ਮੌਤ ਹੋ ਜਾਂਦੀ ਹੈ।
ਇਸ ਬਾਰੇ ਹੈਲਥ ਕੇਅਰ ਫਾਉਂਡੇਸ਼ਨ ਦੇ ਪ੍ਰਧਾਨ ਪਦਮਸ਼੍ਰੀ ਡਾ. ਕੇਕੇ ਅਗਰਵਾਲ ਦਾ ਕਹਿਣਾ ਹੈ ਕਿ ਇਹ ਕੈਂਸਰ ਕਈ ਸਾਲਾਂ ‘ਚ ਹੌਲੀ-ਹੌਲੀ ਵਧਦਾ ਹੈ ਜਿਸ ਕਰਕੇ ਸ਼ੁਰੂਆਤ ‘ਚ ਇਸ ਦੇ ਲੱਛਣ ਸਾਫ਼ ਨਹੀ ਹੁੰਦੇ। ਢਿੱਡ ਦੇ ਕੈਂਸਰ ਦੇ ਮੁੱਖ ਕਾਰਨ ਤਣਾਅ, ਸਿਗਰਟਨੋਸ਼ੀ ਤੇ ਸ਼ਰਾਬ ਜ਼ਿੰਮੇਵਾਰ ਹੋ ਸਕਦੇ ਹਨ। ਸਿਗਰਟਨੋਸ਼ੀ ਇਸ ਹਾਲਤ ਨੂੰ ਜ਼ਿਆਦਾ ਵਧਾਉਂਦਾ ਹੈ।
ਪੇਟ ਦੇ ਕੈਂਸਰ ਦੇ ਲਈ ਲੋੜੀਂਦਾ ਫੌਲੋਅੱਪ ਤੇ ਪੋਸਟ ਟ੍ਰੀਟਮੈਂਟ ਦੇਖਭਾਲ ਦੀ ਲੋੜ ਹੁੰਦੀ ਹੈ। ਇਸ ਲਈ ਲੋੜੀਂਦੀ ਜਾਂਚ ਲਈ ਸਿਹਤ ਟੀਮ ਨਾਲ ਸੰਪਰਕ ‘ਚ ਰਹਿਣਾ ਚਾਹੀਦਾ ਹੈ।
ਨੋਟ: ਇਹ ਰਿਸਰਚ ਦੇ ਦਾਅਵੇ ਹਨ, ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਖ਼ਬਰ ਜਾਂ ਸਲਾਹ ‘ਤੇ ਅਮਲ ਕਰਨ ਲਈ ਡਾਕਟਰ ਦੀ ਰਾਏ ਜ਼ਰੂਰੀ ਹੈ।