ਨਵੀਂ ਦਿੱਲੀ: ਸੋਸ਼ਲ ਮੀਡੀਆ ਪੋਸਟਾਂ ਰਾਹੀਂ ਕੋਵਿਡ-19 ਵੈਕਸੀਨ Covaxin ਦੀ ਰਚਨਾ ਬਾਰੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਕੋਵੈਕਸੀਨ ਵਿੱਚ ਇੱਕ ਨਵਜੰਮੇ ਵੱਛੇ ਦਾ ਸੀਰਮ ਵਰਤਿਆ ਜਾਂਦਾ ਹੈ। ਇਸ ਬਾਰੇ ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਪੋਸਟਾਂ ਵਿੱਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।



ਸਿਹਤ ਮੰਤਰਾਲੇ ਅਨੁਸਾਰ, ਵਾਇਰਸ ਕਲਚਰ ਕਰਨ ਦੀ ਇੱਕ ਤਕਨੀਕ ਹੈ ਤੇ ਇਸ ਤਕਨੀਕ ਦੀ ਵਰਤੋਂ ਕਈ ਦਹਾਕਿਆਂ ਤੋਂ ਪੋਲੀਓ, ਰੈਬੀਜ਼ ਤੇ ਇਨਫਲੂਐਨਜ਼ਾ ਟੀਕਿਆਂ ਵਿੱਚ ਕੀਤੀ ਜਾ ਰਹੀ ਹੈ। ਕੋਵੈਕਸੀਨ ਦੀ ਅੰਤਮ ਰੂਪ ਨਿਰਮਾਣ ਵਿੱਚ ਨਵਜੰਮੇ ਵੱਛੇ ਦੇ ਸੀਰਮ ਨਹੀਂ ਹੁੰਦੇ, ਨਾ ਹੀ ਇਹ ਸੀਰਮ ਟੀਕੇ ਦੇ ਉਤਪਾਦ ਵਿੱਚ ਇੱਕ ਅੰਸ਼ ਹੈ।

ਨਵਜੰਮੇ ਵੱਛੇ ਦੇ ਸੀਰਮ ਦੀ ਵਰਤੋਂ ਸਿਰਫ ਵੇਰੋ ਸੈੱਲਾਂ/ਸੈੱਲਾਂ ਦੀ ਤਿਆਰੀ ਜਾਂ ਵਿਕਾਸ ਲਈ ਕੀਤੀ ਜਾਂਦੀ ਹੈ। ਕਈ ਕਿਸਮਾਂ ਦੇ ਐਨੀਮਲ ਸੀਰਮ ਵੈਰੋ ਸੈੱਲ ਦੇ ਵਾਧੇ ਲਈ ਵਿਸ਼ਵ ਪੱਧਰ 'ਤੇ ਵਰਤੇ ਜਾਣ ਵਾਲੇ ਸਟੈਂਡਰਡ ਐਨਰਿਚਮੈਂਟ ਇੰਗ੍ਰੇਡੀਐਂਟਸ ਤੱਤ ਹਨ। ਵੇਰੋ ਸੈੱਲਾਂ ਦੀ ਵਰਤੋਂ ਸੈੱਲ ਦੀ ਜ਼ਿੰਦਗੀ ਨੂੰ ਸਥਾਪਤ ਕਰਨ ਲਈ ਕੀਤੀ ਜਾਂਦੀ ਹੈ ਜੋ ਟੀਕਿਆਂ ਦੇ ਉਤਪਾਦਨ ਵਿੱਚ ਸਹਾਇਤਾ ਕਰਦੇ ਹਨ। ਇਸ ਤਕਨਾਲੋਜੀ ਦੀ ਵਰਤੋਂ ਕਈ ਦਹਾਕਿਆਂ ਤੋਂ ਪੋਲੀਓ, ਰੈਬੀਜ਼ ਤੇ ਇਨਫਲੂਐਂਜ਼ਾ ਦੇ ਟੀਕਿਆਂ ਲਈ ਕੀਤੀ ਜਾਂਦੀ ਰਹੀ ਹੈ।

ਇਹ ਵੇਰੋ ਸੈੱਲ ਵਾਧੇ ਤੋਂ ਬਾਅਦ ਪਾਣੀ ਨਾਲ ਧੋਤੇ ਜਾਂਦੇ ਹਨ। ਰਸਾਇਣਾਂ ਨਾਲ ਧੋਤਾ ਜਾਂਦਾ ਹੈ ਜੋ ਤਕਨੀਕੀ ਤੌਰ ਤੇ ਬਫਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਇਹ ਵੇਰੋ ਸੈੱਲ ਵਾਇਰਲ ਵਾਧੇ ਲਈ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਜਾਂਦੇ ਹਨ।

ਵੱਛੇ ਦੇ ਸੀਰਮ ਦੀ ਵਰਤੋਂ ਵੈਕਸੀਨ ਤਿਆਰ ਕਰਨ ਲਈ ਨਹੀਂ ਕੀਤੀ ਜਾਂਦੀ
ਵਾਇਰਲ ਸੈੱਲ ਵਿਸ਼ਾਣੂ ਦੇ ਵਾਧੇ ਦੀ ਪ੍ਰਕਿਰਿਆ ਵਿੱਚ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ। ਇਸ ਤੋਂ ਬਾਅਦ ਵਿਕਸਤ ਹੋਇਆ ਵਿਸ਼ਾਣੂ ਵੀ ਮਰ ਜਾਂਦਾ ਹੈ ਅਰਥਾਤ ਨਾ-ਸਰਗਰਮ ਅਤੇ ਸ਼ੁੱਧ ਹੋ ਜਾਂਦਾ ਹੈ। ਇਹ ਕਿਲਡ ਵਾਇਰਸ ਅੰਤਮ ਟੀਕਾ ਬਣਾਉਣ ਲਈ ਵਰਤਿਆ ਜਾਂਦਾ ਹੈ। ਟੀਕੇ ਦੀ ਤਿਆਰੀ ਵਿੱਚ ਕੋਈ ਵੱਛੇ ਸੀਰਮ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਲਈ ਫਾਇਨਲ ਵੈਕਸੀਨ ਕੋਵੋਕਸੀਨ ਵਿੱਚ ਨਵਜੰਮੇ ਵੱਛੇ ਦਾ ਸੀਰਮ ਬਿਲਕੁਲ ਨਹੀਂ ਹੁੰਦਾ ਤੇ ਨਾ ਹੀ ਇਹ ਸੀਰਮ ਟੀਕੇ ਦੇ ਉਤਪਾਦ ਦਾ ਇੱਕ ਹਿੱਸਾ ਹੈ।