ਨਵੀਂ ਦਿੱਲੀ: ਅਜੋਕੇ ਰਹਿਣ-ਸਹਿਣ ਵਿੱਚ ਭਾਰ ਵਧਣਾ ਆਮ ਜਿਹੀ ਗੱਲ ਹੈ। ਇਸ ਲਈ ਲੋਕ ਵਜ਼ਨ ਘਟਾਉਣ ਲਈ ਵੱਖੋ-ਵੱਖ ਢੰਗ ਤਰੀਕੇ ਅਪਨਾਉਂਦੇ ਹਨ। ਕੁਝ ਲੋਕ ਤਾਂ ਵਜ਼ਨ ਘਟਾਉਣ ਲਈ ਸਰਜਰੀ ਦਾ ਵੀ ਸਹਾਰਾ ਲੈਂਦੇ ਹਨ। ਹਾਲ ਹੀ ਵਿੱਚ ਆਈ ਖੋਜ ਵਿੱਚ ਇਹ ਪਤਾ ਲੱਗਾ ਹੈ ਕਿ ਵੇਟ ਲੌਸ ਸਰਜਰੀ ਦੇ ਕਈ ਨੁਕਸਾਨ ਹਨ। ਖਾਸ ਤੌਰ 'ਤੇ ਮਰਦਾਂ ਨੂੰ, ਜਾਣੋ ਇਸ ਬਾਰੇ ਕੀ ਕਹਿੰਦੀ ਹੈ ਇਹ ਖੋਜ।
ਰੁਕਸ-ਇਨ-ਵਾਈ-ਗੈਸਟ੍ਰਿਕ ਬਾਈਪਾਸ (RYGB) ਦੀ ਖੋਜ ਮੁਤਾਬਕ, ਭਾਰ ਘਟਾਉਣ ਵਾਲੀ ਸਰਜਰੀ ਮਰਦਾਂ ਦੀ ਫਰਟਿਲਿਟੀ ਰੇਟ ਨੂੰ ਘੱਟ ਕਰ ਸਕਦੀ ਹੈ। ਸਰਜਰੀ ਨਾਲ ਪੁਰਸ਼ਾਂ ਦੀ ਨਾ ਸਿਰਫ ਸ਼ੁਕਰਾਣੂ ਗੁਣਵੱਤਾ ਖਰਾਬ ਹੁੰਦੀ ਹੈ ਬਲਕਿ ਇਨ੍ਹਾਂ ਦੀ ਗਿਣਤੀ ਵੀ ਘਟ ਜਾਂਦੀ ਹੈ।
ਇਸ ਖੋਜ ਵਿੱਚ ਸੈਕਸੂਅਲੀ ਕਿਰਿਆਸ਼ੀਲ ਮਰਦਾਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਦੇ ਸੀਮਨ ਦੀ ਜਾਂਚ ਹੋਈ। ਇਸੇ ਤਰ੍ਹਾਂ ਜ਼ਿਆਦਾ ਵਜ਼ਨ ਵਾਲੇ ਪੁਰਸ਼ਾਂ ਦੀ ਫਰਟਿਲਿਟੀ ਨੂੰ ਵੀ ਜਾਂਚਿਆ ਗਿਆ, ਜਿਨ੍ਹਾਂ ਦੀ ਬੈਰਿਆਟਿਕ ਸਰਜਰੀ ਨਹੀਂ ਸੀ ਹੋਈ।
ਖੋਜ ਨਤੀਜਿਆਂ ਵਿੱਚ ਇਹ ਪਾਇਆ ਗਿਆ ਕਿ ਬੈਰਿਆਟਿਕ ਸਰਜਰੀ ਵਿੱਚ ਸੈਕਸ ਹਾਰਮੋਨ ਯਾਨੀ ਐਸਟ੍ਰੋਜਨ ਹਾਰਮੋਨ ਐਸਟ੍ਰੇਡੀਓਲ ਦੇ ਹਾਈ ਲੈਵਲ ਤੇ ਵੀਰਜ ਦੀ ਗੁਣਵੱਤਾ 'ਤੇ ਉਲਟ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਵਿਟਾਮਿਨ ਡੀ ਦੀ ਕਮੀ ਦਾ ਵੀ ਇਹ ਵੱਡਾ ਕਾਰਨ ਹੋ ਸਕਦਾ ਹੈ।
ਮੁੱਖ ਖੋਜਕਾਰ ਡਾ. ਐਡਵਰਡ ਲਿਨ ਮੁਤਾਬਕ ਇਸ ਖੋਜ ਵਿੱਚ ਮਰਦਾਂ ਦੀ ਫਰਟਿਲਿਟੀ ਘਟਣ ਦਾ ਇੱਕ ਅਹਿਮ ਕਾਰਨ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਇੱਕ ਖੋਜ ਕੀਤੀ ਸੀ ਜਿਸ ਵਿੱਚ ਭਾਰ ਘਟਾਉਣ ਲਈ ਸਰਜਰੀ ਦਾ ਲੰਮੇ ਸਮੇਂ ਤਕ ਮਰਦਾਂ ਦੀ ਸੈਕਸ ਲਾਈਫ 'ਤੇ ਪ੍ਰਭਾਵ ਪੈਂਦਾ ਹੈ।