Time To Eat Banana: ਕੇਲਾ ਇਕ ਅਜਿਹਾ ਸੁਪਰ ਫੂਡ ਹੈ ਜੋ 12 ਮਹੀਨਿਆਂ ਤੱਕ ਬਜ਼ਾਰ ਵਿੱਚ ਉਪਲਬਧ ਹੁੰਦਾ ਹੈ ਅਤੇ ਇਸ ਨੂੰ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਅਕਸਰ ਇਦਾਂ ਹੁੰਦਾ ਹੈ ਕਿ ਬੱਚੇ ਜਾਂ ਬਾਲਗ ਕੇਲਾ ਚੁੱਕ ਕੇ ਕਿਸੇ ਵੀ ਵੇਲੇ ਇਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ। ਅਜਿਹੇ 'ਚ ਇਸ ਤਰ੍ਹਾਂ ਕੇਲਾ ਖਾਣਾ ਨੁਕਸਾਨਦਾਇਕ ਵੀ ਹੋ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਕੇਲਾ ਕਿਸ ਸਮੇਂ ਅਤੇ ਕਿਸ ਤਰੀਕੇ ਨਾਲ ਖਾਣਾ ਚਾਹੀਦਾ ਹੈ, ਤਾਂ ਜੋ ਤੁਸੀਂ ਇਸ ਦੇ ਪੂਰੇ ਪੋਸ਼ਕ ਤੱਤ ਅਤੇ ਫਾਇਦੇ ਪ੍ਰਾਪਤ ਕਰ ਸਕੋ।


ਸਵੇਰ ਦੇ ਸਮੇਂ


ਸਵੇਰੇ ਕੇਲਾ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਾਨੂੰ ਤੁਰੰਤ ਊਰਜਾ ਮਿਲਦੀ ਹੈ। ਇਸ ਕਰਕੇ ਸਾਨੂੰ ਨਾਸ਼ਤੇ ਦੇ ਵੇਲੇ ਕੇਲਾ ਖਾਣਾ ਚਾਹੀਦਾ ਹੈ।


ਕਸਰਤ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ


ਕੇਲੇ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਕਿ ਇੱਕ ਇਲੈਕਟ੍ਰੋਲਾਈਟ ਹੁੰਦਾ ਹੈ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ​​​​ਰੱਖਣ ਵਿੱਚ ਮਦਦ ਕਰਦੇ ਹਨ, ਇਸ ਲਈ ਕਸਰਤ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੇਲਾ ਖਾਣ ਨਾਲ ਇਲੈਕਟ੍ਰੋਲਾਈਟਸ ਨੂੰ ਭਰਨ ਅਤੇ ਆਪਣੇ ਆਪ ਨੂੰ ਊਰਜਾਵਾਨ ਰੱਖਣ ਵਿੱਚ ਮਦਦ ਮਿਲਦੀ ਹੈ।


ਇਹ ਵੀ ਪੜ੍ਹੋ: Medicine: ਖਾਲੀ ਪੇਟ ਦਵਾਈ ਖਾਣਾ ਕਿੰਨਾ ਸਹੀ ਹੈ? ਡਾਕਟਰ ਕਿਉਂ ਖਾਲੀ ਪੇਟ ਦਵਾਈ ਖਾਣ ਦੀ ਦਿੰਦੇ ਸਲਾਹ, ਜਾਣੋ


ਰਾਤ ਨੂੰ ਕੇਲਾ ਖਾਣ ਦੇ ਫਾਇਦੇ


ਰਾਤ ਨੂੰ ਕੇਲਾ ਖਾਣ ਨਾਲ ਸਰੀਰ ਵਿੱਚ ਸੇਰੋਟੋਨਿਨ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ। ਸੇਰੋਟੋਨਿਨ ਇੱਕ ਦਿਮਾਗੀ ਹਾਰਮੋਨ ਹੈ ਜੋ ਤੁਹਾਡੀ ਨੀਂਦ ਵਿੱਚ ਸੁਧਾਰ ਕਰਦਾ ਹੈ। ਕੇਲੇ ਵਿੱਚ ਟ੍ਰਿਪਟੋਫੇਨ ਨਾਮਕ ਅਮੀਨੋ ਐਸਿਡ ਵੀ ਪਾਇਆ ਜਾਂਦਾ ਹੈ, ਜੋ ਸੇਰੋਟੋਨਿਨ ਪੈਦਾ ਕਰਨ ਵਿੱਚ ਮਦਦ ਕਰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਰਾਤ ਨੂੰ ਕੇਲਾ ਖਾਂਦੇ ਹੋ ਤਾਂ ਤੁਹਾਡੀ ਨੀਂਦ ਦੀ ਗੁਣਵੱਤਾ 'ਚ ਸੁਧਾਰ ਹੁੰਦਾ ਹੈ।


ਇਸ ਵੇਲੇ ਭੁੱਲ ਕੇ ਵੀ ਨਾ ਖਾਓ ਕੇਲਾ


ਹੁਣ ਜਦੋਂ ਗੱਲ ਆਉਂਦੀ ਹੈ ਕਿ ਸਾਨੂੰ ਕਿਸ ਸਮੇਂ ਕੇਲਾ ਨਹੀਂ ਖਾਣਾ ਚਾਹੀਦਾ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਸਵੇਰੇ ਖਾਲੀ ਪੇਟ ਕੇਲਾ ਖਾਣ ਤੋਂ ਬਚਣਾ ਚਾਹੀਦਾ ਹੈ। ਨਾਲ ਹੀ, ਤੁਹਾਨੂੰ ਦੁੱਧ ਦੇ ਨਾਲ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਭਾਰ ਵਧਣਾ, ਪਾਚਨ ਸੰਬੰਧੀ ਸਮੱਸਿਆਵਾਂ, ਮਤਲੀ ਅਤੇ ਉਲਟੀਆਂ ਹੋ ਸਕਦੀਆਂ ਹਨ।


Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।


ਇਹ ਵੀ ਪੜ੍ਹੋ: Nipah Virus: ਕਰੋਨਾ ਤੋਂ ਵੀ ਵੱਧ ਖ਼ਤਰਨਾਕ ਹੈ ਨਿਪਾਹ ਵਾਇਰਸ ਦਾ ਕਹਿਰ! ਜਾਣੋ ਇਸ ਦੇ ਲੱਛਣਾਂ ਬਾਰੇ