Medicine: ਡਾਕਟਰ ਕੁਝ ਦਵਾਈਆਂ ਖਾਲੀ ਪੇਟ ਲੈਣ ਦੀ ਸਲਾਹ ਦਿੰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਤੁਸੀਂ ਕਿਵੇਂ ਮੰਨ ਸਕਦੇ ਹੋ ਕਿ ਤੁਹਾਡਾ ਪੇਟ ਪੂਰੀ ਤਰ੍ਹਾਂ ਖਾਲੀ ਹੈ। ਇਸ ਦਾ ਪਤਾ ਲਾਉਣ ਲਈ ਅਸੀਂ ਕਈ ਰਿਸਰਚ ਕੀਤੀਆਂ। ਕਈ ਆਰਟਿਕਲ ਰਾਹੀਂ ਅਸੀਂ ਕਈ ਸਵਾਲਾਂ ਦਾ ਜਵਾਬ ਪਤਾ ਕਰਨ ਦੀ ਕੋਸ਼ਿਸ਼ ਕੀਤੀ।


ਤੁਹਾਨੂੰ ਖਾਲੀ ਪੇਟ ਦਵਾਈਆਂ ਕਿਉਂ ਲੈਣੀ ਚਾਹੀਦੀਆਂ ਹਨ?


'ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਖੁਲਾਸਾ ਕੀਤਾ ਹੈ ਕਿ ਖਾਣਾ ਖਾਣ ਤੋਂ ਬਾਅਦ ਕੁਝ ਦਵਾਈਆਂ ਲੈਣ ਨਾਲ ਉਨ੍ਹਾਂ ਦਾ ਅਸਰ ਘੱਟ ਹੁੰਦਾ ਹੈ। ਕੁਝ ਲੋਕ ਨੂੰ ਨਹੀਂ ਪਤਾ ਹੈ ਕਿ ਦਵਾਈ ਕਦੋਂ ਲੈਣੀ ਚਾਹੀਦੀ ਹੈ। ਖਾਸ ਤੌਰ 'ਤੇ ਕੁਝ ਦਵਾਈਆਂ ਸਵੇਰੇ ਜਾਂ ਸੌਣ ਵੇਲੇ ਲਈਆਂ ਜਾਂਦੀਆਂ ਹਨ। ਇਸ ਲਈ ਤੁਹਾਨੂੰ ਸਮਝਾਉਣਾ ਜ਼ਰੂਰੀ ਹੈ ਕਿ ਡਾਕਟਰ ਤੁਹਾਨੂੰ ਖਾਲੀ ਪੇਟ ਕੁਝ ਦਵਾਈਆਂ ਲੈਣ ਦੀ ਸਲਾਹ ਕਿਉਂ ਦਿੰਦੇ ਹਨ।


'ਓਨਲੀ ਮਾਈ ਹੈਲਥ' 'ਚ ਛਪੀ ਖਬਰ ਮੁਤਾਬਕ ਡਾਕਟਰ ਤੁਹਾਨੂੰ ਦਵਾਈ ਲੈਣ ਦਾ ਫਿਕਸ ਸਮਾਂ ਦੱਸਦੇ ਹਨ ਕਿ ਤੁਸੀਂ ਕਿਸ ਵੇਲੇ ਦਵਾਈ ਲੈਣੀ ਹੈ ਕਿਸ ਵੇਲੇ ਨਹੀਂ। ਅਜਿਹਾ ਕਰਨ ਨਾਲ ਦਵਾਈਆਂ ਦਾ ਅਸਰ ਪ੍ਰਭਾਵਿਤ ਹੋ ਸਕਦਾ ਹੈ। ਉਦਾਹਰਨ ਲਈ, ਰੋਟੀ ਦੇ ਨਾਲ ਇੱਕ ਗੋਲੀ ਲੈਣ ਨਾਲ ਤੁਹਾਡੇ ਪੇਟ ਅਤੇ ਅੰਤੜੀਆਂ ਵਿੱਚ ਇਸ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। ਜੇਕਰ ਤੁਹਾਡੇ ਪੇਟ ਵਿੱਚ ਖਾਣਾ ਹੈ ਤੇ ਨਾਲ ਹੀ ਤੁਸੀਂ ਦਵਾਈ ਖਾ ਲੈਂਦੇ ਹੋ। ਇਸ ਕਰਕੇ ਦਵਾਈ ਦੇ ਪਾਚਨ ਅਤੇ ਅਸਰ ਹੋਣ ਵਿੱਚ ਦੇਰੀ ਹੋ ਸਕਦੀ ਹੈ।


ਇਹ ਵੀ ਪੜ੍ਹੋ: Air Conditioner Side Effect: ਏਸੀ ਦੇ ਸ਼ੌਕੀਨ ਸਾਵਧਾਨ! ਜ਼ਿਆਦਾ ਦੇਰ ਏਸੀ ਵਿੱਚ ਰਹਿਣ ਵਾਲਿਆਂ ਲਈ ਖਤਰੇ ਦੀ ਘੰਟੀ


ਪੇਟ ਖਾਲੀ ਹੋਣ 'ਤੇ ਕੁਝ ਦਵਾਈਆਂ ਚੰਗੀ ਤਰ੍ਹਾਂ ਹਜ਼ਮ ਹੁੰਦੀਆਂ ਹਨ। ਖਾਣੇ ਤੋਂ ਬਾਅਦ ਦਵਾਈ ਦਾ ਸੇਵਨ ਕਰਨ ਨਾਲ ਇਸ ਨੂੰ ਹਜ਼ਮ ਕਰਨ ਵਿਚ ਮੁਸ਼ਕਲ ਹੋ ਸਕਦੀ ਹੈ। ਜਦੋਂ ਦਵਾਈ ਚੰਗੀ ਤਰ੍ਹਾਂ ਹਜ਼ਮ ਹੁੰਦੀ ਹੈ ਤਾਂ ਸੰਭਵ ਹੈ ਕਿ ਇਸ ਦਾ ਅਸਰ ਤੇਜ਼ੀ ਨਾਲ ਹੋਵੇਗਾ।


ਜਿਵੇਂ ਜੇਕਰ ਤੁਸੀਂ ਅੰਗੂਰ ਖਾਣ ਤੋਂ ਬਾਅਦ ਆਪਣੀ ਦਵਾਈ ਖਾਂਦੇ ਹੋ, ਤਾਂ ਇਸ ਨਾਲ ਦਵਾਈ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। ਦਵਾਈ ਐਨਜ਼ਾਈਮਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਸਕਦੀ ਹੈ।


ਇਹ ਐਂਟੀਸਾਈਡ, ਵਿਟਾਮਿਨ ਅਤੇ ਆਇਰਨ ਦੀਆਂ ਗੋਲੀਆਂ ਨਾਲ ਵੀ ਹੋ ਸਕਦਾ ਹੈ।


ਇਦਾਂ ਪਤਾ ਕਰੋ ਤੁਹਾਡੇ ਪੇਟ ਖਾਲੀ ਹੈ ਜਾਂ ਨਹੀਂ?


ਜੇਕਰ ਤੁਹਾਡੇ ਡਾਕਟਰ ਨੇ ਤੁਹਾਨੂੰ ਕੁਝ ਦਵਾਈਆਂ ਖਾਲੀ ਪੇਟ ਲੈਣ ਲਈ ਕਿਹਾ ਹੈ, ਤਾਂ ਇਸ ਸਲਾਹ ਨੂੰ ਹਲਕੇ 'ਚ ਨਾ ਲਓ। ਉਨ੍ਹਾਂ ਨੇ ਕੁਝ ਸੋਚਣ ਤੋਂ ਬਾਅਦ ਹੀ ਕਿਹਾ ਹੋਵੇਗਾ। ਇਸ ਲਈ ਯਕੀਨੀ ਤੌਰ 'ਤੇ ਇਸ ਦੀ ਪਾਲਣਾ ਕਰੋ। ਪਰ ਸਭ ਤੋਂ ਮਹੱਤਵਪੂਰਣ ਚੀਜ਼ ਇਹ ਪਤਾ ਲਗਾਉਣਾ ਹੈ ਕਿ ਕੀ ਤੁਹਾਡਾ ਪੇਟ ਅਸਲ ਵਿੱਚ ਖਾਲੀ ਹੈ ਜਾਂ ਨਹੀਂ। ਤੁਹਾਡਾ ਡਾਕਟਰ ਦੱਸੇਗਾ ਕਿ ਦਵਾਈ ਲੈਣ ਤੋਂ ਪਹਿਲਾਂ ਤੁਹਾਨੂੰ ਕਿੰਨੀ ਦੇਰ ਤੱਕ ਕੁਝ ਨਹੀਂ ਖਾਣਾ ਚਾਹੀਦਾ ਹੈ?


ਦਵਾਈ ਦੇ ਆਧਾਰ 'ਤੇ ਸਮਾਂ ਵੱਖ-ਵੱਖ ਹੋ ਸਕਦਾ ਹੈ, ਪਰ ਇਹ ਭੋਜਨ ਤੋਂ ਇੱਕ ਤੋਂ 2 ਘੰਟੇ ਪਹਿਲਾਂ ਜਾਂ ਬਾਅਦ ਵਿੱਚ ਹੁੰਦਾ ਹੈ। ਆਮਤੌਰ ‘ਤੇ ਪਾਣੀ ਪੀ ਸਕਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਤੁਸੀਂ ਵਰਤ ਦੇ ਦੌਰਾਨ ਵੀ ਥੋੜੇ ਜਿਹੇ ਪਾਣੀ ਨਾਲ ਦਵਾਈ ਲੈ ਸਕਦੇ ਹੋ। ਕਿਉਂਕਿ ਇਹ ਤੁਹਾਡੇ ਗਲੇ ਵਿੱਚ ਦਵਾਈ ਫਸਣ ਤੋਂ ਰੋਕਦਾ ਹੈ। ਹਾਲਾਂਕਿ ਜੂਸ ਦੇ ਨਾਲ ਦਵਾਈ ਲੈਣ ਤੋਂ ਬਚੋ। ਇਸ ਕਰਕੇ ਦਵਾਈ ਨੂੰ ਪਚਾਉਣ ਵਿੱਚ ਵੀ ਦਿੱਕਤ ਆਉਂਦੀ ਹੈ।


ਇਹ ਵੀ ਪੜ੍ਹੋ: Nipah virus in India: ਹੁਣ ਨਿਪਾਹ ਵਾਇਰਸ ਦਾ ਕਹਿਰ! ਮਹਾਂਮਾਰੀ ਵਿਗਿਆਨੀ ਦੀ ਚੇਤਾਵਨੀ, 10 'ਚੋਂ 9 ਲੋਕਾਂ ਦੀ ਲੈਂਦਾ ਜਾਨ



Disclaimer: ਇਸ ਆਰਟਿਕਲ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।