ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ/ਨਵੀਂ ਦਿੱਲੀ: ਕੋਰੋਨਾਵਾਇਰਸ ਨੇ ਪੂਰੀ ਦੁਨੀਆ 'ਚ ਹੰਗਾਮਾ ਮਚਾ ਦਿੱਤਾ ਹੈ। ਭਾਰਤ ਵਿੱਚ ਵੀ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲਾਂਕਿ, ICMR ਦਾ ਕਹਿਣਾ ਹੈ ਕਿ ਵਾਇਰਸ ਅਜੇ ਵੀ ਦੇਸ਼ ‘ਚ ਦੂਜੇ ਪੜਾਅ 'ਤੇ ਹੈ। ਇਸ ਦੇ ਨਾਲ ਹੀ, ਵਾਇਰਸ ਦੇ ਤੀਜੇ ਪੜਾਅ ਨੂੰ ਰੋਕਣ ਲਈ ਸਰਕਾਰ ਨੇ 14 ਅਪ੍ਰੈਲ ਤੱਕ ਲੌਕਡਾਊਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਬਾਰੇ ਵੱਡਾ ਬਿਆਨ ਦਿੱਤਾ ਹੈ ਕਿ ਦੇਸ਼ ਵਿੱਚ ਵਾਇਰਸ ਸਿਰਫ ਲੌਕਡਾਊਨ ਨਾਲ ਨਹੀਂ ਰੁਕੇਗਾ। ਇਸ ਦੇ ਨਾਲ ਕੁਝ ਵੱਡੇ ਤੇ ਸਖ਼ਤ ਫੈਸਲੇ ਲੈਣੇ ਪੈਣਗੇ।
ਡਬਲਿਊਐਚਓ ਦੇ ਚੇਅਰਮੈਨ ਡਾ. ਟੇਡ੍ਰੋਸ ਨੇ ਕਿਹਾ ਕਿ ਭਾਰਤ ‘ਚ ਖ਼ਤਰਨਾਕ ਕੋਰੋਨਵਾਇਰਸ ਨੂੰ ਹਰਾਉਣ ਦੀ ਯੋਗਤਾ ਹੈ। ਲੌਕਡਾਊਨ ਵਰਗੇ ਫੈਸਲਿਆਂ ਦੀ ਵੀ ਤਾਰੀਫ ਕੀਤੀ ਪਰ, ਤੀਜੇ ਪੜਾਅ ਦੇ ਸਬੰਧ ‘ਚ ਡਬਲਿਊਐਚਓ ਦੇ ਚੇਅਰਮੈਨ ਨੇ ਕਿਹਾ ਕਿ ਇਹ ਮਾੜੇ ਪ੍ਰਭਾਵ ਦਿਖਾ ਰਿਹਾ ਹੈ, ਅਜਿਹੀ ਸਥਿਤੀ ‘ਚ ਹਰ ਇੱਕ ਦੇ ਸਾਹਮਣੇ ਚੁਣੌਤੀ ਸਹੀ ਕਦਮ ਚੁੱਕਣ ਦੀ ਹੈ।
ਡਬਲਿਊਐਚਓ ਦੇ ਡਾ. ਰਿਆਨ ਦਾ ਕਹਿਣਾ ਹੈ ਕਿ ਲੌਕਡਾਊਨ ਤੋਂ ਇਲਾਵਾ ਹੁਣ ਭਾਰਤ ਨੂੰ ਵੀ ਇਸ ਮਾਮਲੇ ਦੀ ਹੋਰ ਭਾਲ ਕਰਨੀ ਪਵੇਗੀ। ਜਿਹੜਾ ਵੀ ਵਿਅਕਤੀ ਪੀੜਤ ਦੇ ਸੰਪਰਕ ਵਿੱਚ ਆਇਆ ਹੈ, ਉਸ ਨੂੰ ਨਿਰੀਖਣ ਵਿੱਚ ਰੱਖਣਾ ਪਏਗਾ, ਜੇ ਇਹ ਸਭ ਹੁੰਦਾ ਹੈ ਤਾਂ ਕੋਰੋਨਾ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।
WHO ਦਾ ਕਹਿਣਾ ਹੈ ਕਿ ਭਾਰਤ ਨੂੰ ਆਪਣੀ ਯੋਜਨਾ ‘ਚ ਪਹਿਲਾਂ ਬਦਲਾਅ ਕਰਨਾ ਪਏਗਾ ਤੇ ਜਿੱਥੇ ਹੋਰ ਮਾਮਲੇ ਹੁੰਦੇ ਹਨ ਉੱਥੇ ਸਾਵਧਾਨੀ ਵਰਤਣੀ ਪਏਗੀ। ਅਜਿਹੀ ਸਥਿਤੀ ਵਿੱਚ ਚੀਨ ਤੇ ਸਿੰਗਾਪੁਰ ਦੇ ਮਾਡਲ ਨੂੰ ਅਪਣਾਇਆ ਜਾ ਸਕਦਾ ਹੈ, ਕਿਉਂਕਿ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੇ ਫੈਸਲੇ ਲਏ ਗਏ। ਦੱਸ ਦੇਈਏ ਕਿ ਹੁਣ ਤੱਕ ਮਾਹਰ ਕਹਿੰਦੇ ਹਨ ਕਿ ਸੋਸ਼ਲ ਡਿਸਟੈਂਸਿੰਗ ਜ਼ਰੀਏ ਹੀ ਇਸ ਖ਼ਤਰਨਾਕ ਵਾਇਰਸ ਤੋਂ ਬਚਿਆ ਦਾ ਸਕਦਾ ਹੈ।
WHO ਦਾ ਦਾਅਵਾ: ਭਾਰਤ ‘ਚ ਕੋਰੋਨਾ ਸਿਰਫ ਲੌਕਡਾਊਨ ਜ਼ਰੀਏ ਨਹੀਂ ਰੁਕੇਗਾ, ਕਰਨਾ ਪਏਗਾ ਕੁਝ ਵੱਡਾ
ਮਨਵੀਰ ਕੌਰ ਰੰਧਾਵਾ
Updated at:
26 Mar 2020 06:30 PM (IST)
ਭਾਰਤ ਵਿੱਚ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਖ਼ਤਰੇ ਦੇ ਮੱਦੇਨਜ਼ਰ ਸਰਕਾਰ ਨੇ 21 ਦਿਨਾਂ ਦਾ ਲੌਕਡਾਊਨ ਕੀਤਾ ਹੈ। ਡਬਲਿਊਐਚਓ ਦਾ ਕਹਿਣਾ ਹੈ ਕਿ ਲੌਕਡਾਊਨ ਦੇਸ਼ ‘ਚ ਵਾਇਰਸ ਨੂੰ ਰੋਕ ਨਹੀਂ ਸਕੇਗਾ।
- - - - - - - - - Advertisement - - - - - - - - -