ਸਾਡੇ ਸਰੀਰ ਨੂੰ ਠੀਕ ਤਰੀਕੇ ਨਾਲ ਚਲਾਉਣ ਲਈ ਜਿੰਨੀ ਲੋੜ ਪ੍ਰੋਟੀਨ ਅਤੇ ਖਣਿਜਾਂ ਦੀ ਹੁੰਦੀ ਹੈ, ਉਨੀ ਹੀ ਲੋੜ ਵਿਟਾਮਿਨਾਂ ਦੀ ਵੀ ਹੁੰਦੀ ਹੈ। ਇਹ ਸਿਰਫ ਸਰੀਰ ਨੂੰ ਮਜ਼ਬੂਤ ਨਹੀਂ ਰੱਖਦੇ, ਸਗੋਂ ਸਾਡੇ ਦਿਮਾਗ ਅਤੇ ਮੂਡ ਨੂੰ ਵੀ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਬਹੁਤ ਜ਼ਰੂਰੀ ਵਿਟਾਮਿਨ ਹੈ - ਵਿਟਾਮਿਨ B12।

Continues below advertisement

ਇਹ ਸਰੀਰ ਵਿੱਚ ਲਾਲ ਖੂਨ ਦੇ ਸੈੱਲ ਬਣਾਉਣ, ਡੀ.ਐਨ.ਏ ਤਿਆਰ ਕਰਨ ਅਤੇ ਨਰਵ ਸਿਸਟਮ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ। ਜੇ ਸਰੀਰ ਵਿੱਚ ਇਸਦੀ ਕਮੀ ਹੋ ਜਾਵੇ, ਤਾਂ ਇਸਦਾ ਅਸਰ ਸਿਰਫ ਸਰੀਰ ‘ਤੇ ਨਹੀਂ, ਸਗੋਂ ਮਾਨਸਿਕ ਸਿਹਤ ‘ਤੇ ਵੀ ਪੈਂਦਾ ਹੈ।

ਕਈ ਵਾਰ ਲੋਕ ਅਚਾਨਕ ਚਿੜਚਿੜੇ, ਉਦਾਸ ਜਾਂ ਬੇਚੈਨ ਰਹਿਣ ਲੱਗਦੇ ਹਨ, ਉਨ੍ਹਾਂ ਨੂੰ ਨਕਾਰਾਤਮਕ ਜਾਂ ਗੰਦੇ ਖ਼ਿਆਲ ਆਉਣ ਲੱਗਦੇ ਹਨ। ਜੇ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ, ਤਾਂ ਇਹ ਸਿਰਫ ਮਾਨਸਿਕ ਥਕਾਵਟ ਨਹੀਂ, ਸਗੋਂ ਵਿਟਾਮਿਨ B12 ਦੀ ਕਮੀ ਦਾ ਸੰਕੇਤ ਹੋ ਸਕਦਾ ਹੈ।

Continues below advertisement

 

ਕਿਹੜੇ ਵਿਟਾਮਿਨ ਦੀ ਕਮੀ ਨਾਲ ਦਿਮਾਗ ‘ਚ ਗੰਦੇ ਜਾਂ ਨਕਾਰਾਤਮਕ ਖ਼ਿਆਲ ਆਉਂਦੇ ਹਨ?

ਵਿਟਾਮਿਨ B12 ਸਿਰਫ ਸਰੀਰ ਨੂੰ ਤਾਕਤ ਦੇਣ ਵਾਲਾ ਨਹੀਂ, ਸਗੋਂ ਦਿਮਾਗ ਨੂੰ ਸ਼ਾਂਤੀ ਦੇਣ ਵਾਲਾ ਵਿਟਾਮਿਨ ਵੀ ਹੈ। ਇਹ ਦਿਮਾਗ ਵਿੱਚ ਮੌਜੂਦ ‘ਹੈਪੀ ਹਾਰਮੋਨ’ - ਸੇਰੋਟੋਨਿਨ ਅਤੇ ਡੋਪਾਮਿਨ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ।

ਜਦੋਂ ਸਰੀਰ ਵਿੱਚ ਇਸ ਵਿਟਾਮਿਨ ਦੀ ਕਮੀ ਹੋ ਜਾਂਦੀ ਹੈ, ਤਾਂ ਦਿਮਾਗ ਇਹ ਹਾਰਮੋਨ ਸਹੀ ਮਾਤਰਾ ਵਿੱਚ ਨਹੀਂ ਬਣਾ ਪਾਉਂਦਾ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਵਿਅਕਤੀ ਜਲਦੀ ਗੁੱਸੇ ਵਿੱਚ ਆਉਣ ਲੱਗਦਾ ਹੈ, ਬੇਚੈਨ ਮਹਿਸੂਸ ਕਰਦਾ ਹੈ, ਅਤੇ ਕਈ ਵਾਰ ਬਿਨਾਂ ਕਿਸੇ ਕਾਰਨ ਦੇ ਗੰਦੇ ਜਾਂ ਪਰੇਸ਼ਾਨ ਕਰਨ ਵਾਲੇ ਖ਼ਿਆਲ ਦਿਮਾਗ ਵਿੱਚ ਆਉਣ ਲੱਗਦੇ ਹਨ।

ਇਹੋ ਉਹ ਹਾਲਤ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪ ਸੋਚਦੇ ਹੋ - “ਮੇਰੇ ਦਿਮਾਗ ‘ਚ ਅਜਿਹੇ ਵਿਚਾਰ ਕਿਉਂ ਆ ਰਹੇ ਹਨ?”

ਤਾਂ ਇਸਦਾ ਜਵਾਬ ਇਹ ਹੋ ਸਕਦਾ ਹੈ ਕਿ ਤੁਹਾਡੇ ਖਾਣੇ ‘ਚ ਵਿਟਾਮਿਨ B12 ਦੀ ਕਮੀ ਹੈ।

 

ਵਿਟਾਮਿਨ B12 ਦੀ ਕਮੀ ਨਾਲ ਹੋਰ ਕੀ ਅਸਰ ਪੈਂਦੇ ਹਨ?

ਵਿਟਾਮਿਨ B12 ਸਿਰਫ ਸੋਚ ‘ਤੇ ਨਹੀਂ, ਸਗੋਂ ਪੂਰੇ ਸਰੀਰ ਦੀ ਊਰਜਾ ਨੂੰ ਕੰਟਰੋਲ ਕਰਦਾ ਹੈ। ਜੇ ਇਸਦੀ ਕਮੀ ਹੋ ਜਾਵੇ, ਤਾਂ

-ਹਮੇਸ਼ਾ ਥਕਾਵਟ ਅਤੇ ਸੁਸਤਪਣ ਮਹਿਸੂਸ ਹੁੰਦਾ ਹੈ।

-ਸਾਂਹ ਲੈਣ ਵਿੱਚ ਤਕਲੀਫ਼ ਜਾਂ ਚੱਕਰ ਆਉਣ ਲੱਗਦੇ ਹਨ।

-ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ, ਗਰਦਨ ਅਤੇ ਪਿੱਠ ਵਿੱਚ ਦਰਦ ਵਧਣ ਲੱਗਦਾ ਹੈ।

-ਹੱਥ-ਪੈਰਾਂ ਵਿੱਚ ਸੁੰਨਪਨ ਜਾਂ ਝਨਝਨਾਹਟ ਮਹਿਸੂਸ ਹੁੰਦੀ ਹੈ।

-ਧਿਆਨ ਲਗਾਉਣ ਵਿੱਚ ਮੁਸ਼ਕਲ ਅਤੇ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ।

ਜੇ ਇਹਨਾਂ ਲੱਛਣਾਂ ਦੇ ਨਾਲ ਮੂਡ ਵੀ ਬਿਗੜਿਆ ਹੋਇਆ ਲੱਗੇ, ਤਾਂ ਸਮਝੋ ਕਿ ਹੁਣ ਸਰੀਰ ਨੂੰ ਤੁਰੰਤ ਵਿਟਾਮਿਨ B12 ਦੀ ਲੋੜ ਹੈ।

ਵਿਟਾਮਿਨ B12 ਵਧਾਉਣ ਲਈ ਕੀ ਖਾਵੇ?

ਵਿਟਾਮਿਨ B12 ਜ਼ਿਆਦਾਤਰ ਗੈਰ-ਸ਼ਾਕਾਹਾਰੀ ਖਾਣਿਆਂ ਵਿੱਚ ਮਿਲਦਾ ਹੈ। ਜੇ ਤੁਸੀਂ ਨਾਨ-ਵੈਜ ਖਾਂਦੇ ਹੋ, ਤਾਂ ਆਪਣੀ ਡਾਇਟ ਵਿੱਚ ਮੱਛੀ, ਚਿਕਨ ਅਤੇ ਅੰਡੇ ਜ਼ਰੂਰ ਸ਼ਾਮਲ ਕਰੋ — ਇਹ ਵਿਟਾਮਿਨ B12 ਦੇ ਬਹੁਤ ਵਧੀਆ ਸਰੋਤ ਹਨ।

ਸ਼ਾਕਾਹਾਰੀ ਲੋਕਾਂ ਲਈ ਦੁੱਧ, ਦਹੀਂ ਅਤੇ ਪਨੀਰ ਚੰਗੇ ਵਿਕਲਪ ਹਨ। ਇਸ ਤੋਂ ਇਲਾਵਾ, ਫੋਰਟੀਫਾਇਡ ਸੀਰੀਅਲਜ਼, ਸੋਇਆ ਦੁੱਧ ਅਤੇ ਨਿਊਟ੍ਰਿਸ਼ਨਲ ਯੀਸਟ ਵੀ ਵਿਟਾਮਿਨ B12 ਦੇ ਬਿਹਤਰ ਸਰੋਤ ਹਨ।

ਇਨ੍ਹਾਂ ਚੀਜ਼ਾਂ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਸਰੀਰ ਵਿੱਚ ਵਿਟਾਮਿਨ B12 ਦੀ ਕਮੀ ਜਲਦੀ ਪੂਰੀ ਹੋ ਜਾਂਦੀ ਹੈ ਅਤੇ ਦਿਮਾਗ ਵੀ ਹੌਲੀ-ਹੌਲੀ ਸ਼ਾਂਤ ਅਤੇ ਸਕਾਰਾਤਮਕ ਮਹਿਸੂਸ ਕਰਨ ਲੱਗਦਾ ਹੈ।

ਵਿਟਾਮਿਨ B12 ਸਰੀਰ ‘ਚ ਕੀ ਕੰਮ ਕਰਦਾ ਹੈ?

ਵਿਟਾਮਿਨ B12 ਨੂੰ ਆਸਾਨ ਸ਼ਬਦਾਂ ‘ਚ ਸਮਝੋ - ਇਹ ਸਰੀਰ ਦਾ ਊਰਜਾ ਸਵਿੱਚ ਹੈ।

ਇਹ ਲਾਲ ਖੂਨ ਦੇ ਸੈੱਲ ਬਣਾਉਂਦਾ ਹੈ, ਜਿਸ ਨਾਲ ਸਰੀਰ ਦੇ ਹਰ ਹਿੱਸੇ ਤੱਕ ਆਕਸੀਜਨ ਸਹੀ ਮਾਤਰਾ ‘ਚ ਪਹੁੰਚਦੀ ਹੈ।

ਇਹ ਨਰਵ ਸੈੱਲਾਂ ਨੂੰ ਤੰਦਰੁਸਤ ਰੱਖਦਾ ਹੈ, ਜਿਸ ਨਾਲ ਦਿਮਾਗ ਅਤੇ ਸਰੀਰ ਦਰਮਿਆਨ ਸੰਪਰਕ ਠੀਕ ਤਰੀਕੇ ਨਾਲ ਬਣਿਆ ਰਹਿੰਦਾ ਹੈ।

ਇਹ ਡੀਐਨਏ ਤਿਆਰ ਕਰਨ ਵਿੱਚ ਵੀ ਮਦਦ ਕਰਦਾ ਹੈ।

ਅਤੇ ਸਭ ਤੋਂ ਜ਼ਰੂਰੀ ਗੱਲ — ਇਹ ਮੂਡ ਅਤੇ ਦਿਮਾਗ ਨੂੰ ਸਥਿਰ ਰੱਖਦਾ ਹੈ, ਤਾਂ ਜੋ ਤੁਸੀਂ ਅੰਦਰੋਂ ਖੁਸ਼ ਅਤੇ ਉਤਸ਼ਾਹੀਤ ਮਹਿਸੂਸ ਕਰੋ।

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।