ਨਵੀਂ ਦਿੱਲੀ: ਲੰਬੀ ਦਾੜ੍ਹੀ ਰੱਖਣਾ ਅੱਜਕੱਲ੍ਹ ਟਰੇਂਡ ਬਣ ਗਿਆ ਹੈ ਬਣ ਗਿਆ ਹੈ। ਕੁੱਝ ਲੋਕ ਬਹੁਤ ਵੱਡੀ ਦਾੜ੍ਹੀ ਰੱਖ ਕੇ ਖ਼ੁਦ ਨੂੰ ਬਹੁਤ ਕੁਲ ਸਮਝਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਹੁਣ ਦਾੜ੍ਹੀ ਰੱਖਣਾ ਸਿਰਫ਼ ਇੱਕ ਸਟੇਟਸ ਸਿੰਬਲ ਹੀ ਨਹੀਂ ਬਲਕਿ ਇਹ ਸਿਹਤ ਦੇ ਲਈ ਵੀ ਫ਼ਾਇਦੇਮੰਦ ਹੈ ਜੀ ਹਾਂ ਹਾਲ ਹੀ ਵਿੱਚ ਆਈ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਰਿਸਰਚ ਦੌਰਾਨ ਖ਼ੋਜੀਆਂ ਨੇ ਪਾਇਆ ਹੈ ਕਿ ਦਾੜ੍ਹੀ ਰੱਖਣਾ ਸਿਹਤ ਲਈ ਫ਼ਾਇਦੇਮੰਦ ਹੈ। ਆਸਟ੍ਰੇਲੀਆ ਕਵੀਂਸਲੈਂਡ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਇੱਕ ਸਟੱਡੀ ਵਿੱਚ ਪਾਇਆ ਹੈ ਕਿ ਦਾੜ੍ਹੀ ਪੁਰਸ਼ਾਂ ਨੂੰ ਹਾਨੀਕਾਰਕ ਯੂਵੀ ਰੇਜ ਤੋਂ 90-95% ਤੋਂ ਬਚਾ ਸਕਦੀ ਹੈ।ਹਾਲਾਂਕਿ ਰਿਸਰਚ ਵਿੱਚ ਇਹ ਇਹ ਵੀ ਪਾਇਆ ਗਿਆ ਹੈ ਕਿ ਸਨ ਸਕਰੀਨ ਦੇ ਮੁਕਾਬਲੇ ਦਾੜ੍ਹੀ ਉਨ੍ਹੀਂ ਸੁਰੱਖਿਅਤ ਨਹੀਂ ਹੈ ਪਰ ਇਹ ਯੂਵੀ ਰੇਂਜ ਨੂੰ ਸਕਿਨ ਉੱਤੇ ਪਹੁੰਚਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ।
ਸਕਿਨ ਨੂੰ ਯੂਵੀ ਰੇਂਜ ਤੋਂ ਕੰਮ ਐਕਸੇਪੋਜ਼ਰ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਦਾੜ੍ਹੀ ਉਮਰ ਵਧਾਉਣ ਦੀ ਪ੍ਰਕਿਰਿਆ ਨੂੰ ਘੱਟ ਕਰ ਦਿੰਦੀ ਹੈ। ਜਿਹੜਾ ਕਿ ਸਕਿਨ ਨੂੰ ਜ਼ਬਾਨ ਅਤੇ ਝੂੜੀਆਂ ਤੋਂ ਮੁਕਤ ਰੱਖਦੀ ਹੈ। ਇਸ ਦੇ ਇਲਾਵਾ ਦਾੜ੍ਹੀ ਵਾਲੇ ਲੋਕਾਂ ਨੂੰ ਸਕਿਨ ਕੈਂਸਰ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਡਮਾਰਟਾਲੋਜਿਸਟ ਡਾ. ਐਡਮ ਫ੍ਰੇਡਮੇਨ ਦਾ ਕਹਿਣਾ ਹੈ ਕਿ ਸਨ ਐਕਸਪੋਜ਼ਰ ਏਜਿੰਗ ਅਤੇ ਸਕਿਨ ਨੂੰ ਡੈਮੇਜ ਕਰਨ ਦਾ ਮੁੱਖ ਕਾਰਨ ਹੈ। ਅਜਿਹੇ ਵਿੱਚ ਜੇਕਰ ਤੁਹਾਨੂੰ ਚਿਹਰਾ ਦਾੜ੍ਹੀ ਨਾਲ ਢਕਿਆ ਹੋਇਆ ਹੋਵੇ ਤਾਂ ਇਹ ਤੁਹਾਡੀ ਸਿਹਤ ਨੂੰ ਬੁਢਾਪੇ ਦੇ ਲੱਛਣਾਂ ਤੋਂ ਬਚ ਸਕਦਾ ਹੈ। ਇੱਕ ਡਾਕਟਰ ਦਾ ਕਹਿਣਾ ਹੈ ਕਿ ਯੂਵੀ ਰੇਜ ਤੋਂ ਪ੍ਰੋਟੈਕਸ਼ਨ ਦਾੜ੍ਹੀ ਦੀ ਥਿਕਨੇਸ ਉੱਤੇ ਨਿਰਭਰ ਕਰਦਾ ਹੈ।