Long Life: ਸੰਸਾਰ ਵਿੱਚ ਬਹੁਤ ਸਾਰੇ ਲੋਕ ਹਨ ਜੋ ਲੰਬੀ ਉਮਰ ਭੋਗਦੇ ਹਨ ਤੇ 100 ਸਾਲ ਤੋਂ ਵੱਧ ਜੀਉਂਦੇ ਹਨ। ਦੁਨੀਆ ਦੇ ਅਜਿਹੇ ਲੋਕਾਂ ਵਿੱਚੋਂ ਇੱਕ ਔਰਤਾਂ ਮਾਰਟਾ ਫੇਨਬਰਗ ਹੈ ਜੋ 100 ਸਾਲ ਤੋਂ ਵੱਧ ਉਮਰ ਦੀ ਹੈ। ਉਨ੍ਹਾਂ ਦਾ ਸਿਹਤ ਦੇ ਰਾਜ ਬਾਰੇ ਕਾਫੀ ਚਰਚਾ ਰਹਿੰਦੀ ਹੈ। ਉਨ੍ਹਾਂ ਨੇ ਖੁਦ ਮੰਨਿਆ ਹੈ ਕਿ ਲੰਬੀ ਉਮਰ ਦਾ ਰਾਜ ਭੋਜਨ ਨਾਲ ਜੁੜਿਆ ਹੋਇਆ ਹੈ।



ਦਰਅਸਲ ਜਦੋਂ ਮਾਰਟਾ ਫੇਨਬਰਗ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਇੰਨੀ ਲੰਬੀ ਉਮਰ ਕਿਵੇਂ ਹਾਸਲ ਕੀਤੀ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਨੇ ਕੁਝ ਵੱਖਰਾ ਨਹੀਂ ਕੀਤਾ। ਉਨ੍ਹਾਂ ਨੇ ਕੁਝ ਗੱਲਾਂ ਦਾ ਧਿਆਨ ਰੱਖਿਆ। ਉਨ੍ਹਾਂ ਦੀ ਡਾਈਟ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਕੁਝ ਚੀਜ਼ਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਆਓ ਜਾਣਦੇ ਹਾਂ ਮਾਰਟਾ ਦੀ ਲੰਬੀ ਸਿਹਤ ਦਾ ਰਾਜ਼ ਕੀ ਹੈ।



ਬ੍ਰੈੱਡ ਤੇ ਆਲੂ ਨੂੰ ਕਹੋ ਅਲਵਿਦਾ



ਭਾਰ ਘਟਾਉਣ ਲਈ ਮਾਰਟਾ ਨੇ ਆਲੂ ਤੇ ਬ੍ਰੈੱਡ ਖਾਣਾ ਬੰਦ ਕਰ ਦਿੱਤਾ। ਉਹ ਅਜੇ ਵੀ ਰੋਜ਼ਾਨਾ 1500 ਕਦਮ ਤੁਰਦੀ ਹੈ ਤੇ ਸਾਈਕਲ ਚਲਾਉਣ ਵਰਗੀਆਂ ਕਸਰਤਾਂ ਵੀ ਕਰਦੀ ਹੈ।



ਸ਼ਾਕਾਹਾਰੀ ਬਣੋ


ਮਾਰਟਾ ਨੇ ਲੰਬੇ ਸਮੇਂ ਤੋਂ ਲਾਲ ਮੀਟ ਨਹੀਂ ਖਾਧਾ। ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਬਣ ਗਈ ਹੈ। ਉਹ ਪਨੀਰ ਤੇ ਘੱਟ ਕੈਲੋਰੀ ਵਾਲਾ ਭੋਜਨ ਖਾ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਦੀ ਹੈ।


ਯਾਤਰਾ ਨੂੰ ਰੁਟੀਨ ਵਿੱਚ  ਕਰੋ ਸ਼ਾਮਲ 



ਮਾਰਟਾ ਨੂੰ ਸਫ਼ਰ ਕਰਨਾ ਪਸੰਦ ਹੈ। ਖਾਲੀ ਸਮਾਂ ਮਿਲਦੇ ਹੀ ਉਹ ਸੈਰ ਕਰਨ ਲਈ ਨਿਕਲ ਜਾਂਦੀ ਹੈ। ਉਸ ਨੇ ਵਿਆਹ ਤੋਂ ਬਚਣ ਲਈ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ।



ਘੱਟ ਲੂਣ ਖਾਓ
ਮਾਰਟਾ ਨੇ 30 ਸਾਲ ਦੀ ਉਮਰ ਦੇ ਆਸ-ਪਾਸ ਨਮਕ ਦਾ ਸੇਵਨ ਘਟਾ ਦਿੱਤਾ। ਇਸ ਨਾਲ ਉਸ ਨੂੰ ਕਾਫੀ ਫਾਇਦਾ ਹੋਇਆ। ਮਾਰਟਾ ਦਾ ਮੰਨਣਾ ਹੈ ਕਿ ਆਪਣੇ ਖਾਣ-ਪੀਣ ਤੇ ਰਹਿਣ-ਸਹਿਣ ਵਿੱਚ ਤਬਦੀਲੀ ਕਰਕੇ ਲੰਬੀ ਉਮਰ ਪਾਈ ਜਾ ਸਕਦੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।