ਨਿਊਯਾਰਕ : ਯੋਗ ਦੇ ਸਾਰੇ ਫਾਇਦਿਆਂ ਤੋਂ ਤਾਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ। ਯੋਗ 'ਚ ਤੁਹਾਨੂੰ ਡਿਪ੍ਰੈਸ਼ਨ ਦੀ ਗੰਭੀਰ ਹਾਲਤ ਤੋਂ ਛੁਟਕਾਰਾ ਦਿਵਾਉਣ ਦਾ ਰਾਜ਼ ਲੁਕਿਆ ਹੋਇਆ ਹੈ। ਯੋਗ ਦੀ ਸਾਹਯਿਆ ਤੋਂ ਉਨ੍ਹਾਂ ਪੀੜਤਾਂ ਨੂੰ ਵੀ ਫਾਇਦਾ ਹੋ ਸਕਦਾ ਹੈ ਜਿਨ੍ਹਾਂ 'ਤੇ ਡਿਪ੍ਰੈਸ਼ਨ ਰੋਕੂ ਇਲਾਜ ਪੂਰੀ ਤਰ੍ਹਾਂ ਅਸਰ ਨਹੀਂ ਦਿਖਾ ਪਾਉਂਦਾ।
ਖੋਜਕਰਤਾਵਾਂ ਨੇ ਨਵੇਂ ਅਧਿਐਨ 'ਚ ਮੇਜਰੀ ਡਿਪ੍ਰੈਸਿਵ ਡਿਸਆਰਡਰ (ਐੱਮਡੀਡੀ) ਪੀੜਤਾਂ 'ਚ ਸ਼ਾਨਦਾਰ ਸੁਧਾਰ ਪਾਇਆ। ਇਸ ਤੋਂ ਪਹਿਲਾਂ ਇਨ੍ਹਾਂ ਉਮੀਦਵਾਰਾਂ ਨੂੰ ਯੋਗ ਦੀ ਸੁਦਰਸ਼ਨ ਯਿਆ ਕਰਾਈ ਗਈ ਸੀ। ਪੈਨਸਿਲਵੇਨੀਆ ਯੂਨੀਵਰਸਿਟੀ 'ਚ ਭਾਰਤੀ ਮੂਲ ਦੇ ਖੋਜਕਰਤਾ ਅਨੂਪ ਸ਼ਰਮਾ ਨੇ ਕਿਹਾ ਕਿ ਸੁਦਰਸ਼ਨ ਯਿਆ ਸਰਗਰਮ ਦਾ ਤਰੀਕਾ ਹੈ।
ਇਸ ਦੇ ਕਰਨ ਨਾਲ ਵਿਅਕਤੀ ਧਿਆਨ ਦੀ ਡੂੰਘੀ ਅਵੱਸਥਾ 'ਚ ਚਲਾ ਜਾਂਦਾ ਹੈ। ਪਹਿਲਾਂ ਦੇ ਅਧਿਐਨਾਂ ਤੋਂ ਵੀ ਜ਼ਾਹਿਰ ਹੋ ਚੁੱਕਾ ਹੈਕਿ ਯੋਗ ਅਤੇ ਸਾਹ ਿਯਆਵਾਂ ਨਾਲ ਤੰਤਰਿਕਾ ਤੰਤਰ ਨੂੰ ਸਟ੍ਰੈਸ ਹਾਰਮੋਨ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।