ਮਨੀਲਾ : ਡਬਲਯੂ.ਐਚ.ਓ. ਨੇ ਮੰਗਲਵਾਰ ਨੂੰ ਜੀਕਾ ਇਨਫੈਕਸ਼ਨ ਦੇ ਪੂਰੇ ਏਸ਼ੀਆ ਵਿੱਚ ਫੈਲਣ ਦੀ ਸੰਭਾਵਨਾ ਜਤਾਈ ਹੈ। ਡਬਲਯੂ.ਐਚ.ਓ. ਦੀ ਨਿਰਦੇਸ਼ਕ ਮਾਰਗਰੇਟ ਚਾਨ ਨੇ ਕਿਹਾ ਕਿ ਮਾਹਿਰ ਹਾਲੇ ਵੀ ਇਸ ਵਾਈਰਸ ਨਾਲ ਨਜਿੱਠਣ ਦੇ ਹੱਲ ਦੀ ਭਾਲ ਵਿੱਚ ਹਨ।

ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿੱਚ ਡਬਲਯੂ.ਐਚ.ਏ. ਦੀ ਬੈਠਕ ਵਿੱਚ ਉਨ੍ਹਾਂ ਕਿਹਾ, 'ਮੰਦਭਾਗਾ ਹੈ ਕਿ ਵਿਗਿਆਨੀਆਂ ਕੋਲ ਬਹੁਤ ਸਾਰੇ ਸਵਾਲਾਂ ਦਾ ਜਵਾਬ ਹਾਲੇ ਤੱਕ ਨਹੀਂ ਹੈ।'

ਸਿੰਗਾਪੁਰ ਵਿੱਚ ਇਸ ਵਾਇਰਸ ਨਾਲ ਜੁੜੇ ਸੈਂਕੜੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ ਥਾਈਲੈਂਡ ਵਿੱਚ ਜੀਕਾ ਨਾਲ ਜੁੜੇ ਮਾਈਕ੍ਰੋਸਿਫੇਲੀ ਦੇ ਦੋ ਮਾਮਲਿਆਂ ਦੀ ਪਹਿਲਾ ਹੀ ਪੁਸ਼ਟੀ ਹੋ ਚੁੱਕੀ ਹੈ।

ਜੀਕਾ ਸਾਧਾਰਨ ਤੌਰ 'ਤੇ ਹਲਕੇ ਪ੍ਰਭਾਅ ਪਾਉਂਦਾ ਹੈ। ਪਰ ਇਹ ਗਰਭਵਤੀ ਮਹਿਲਾਵਾਂ ਦੇ ਲਈ ਖ਼ਤਰਨਾਕ ਹੈ। ਡਬਲ ਯੂ.ਐਚ.ਓ. ਮੁਤਾਬਕ, ਦੁਨੀਆ ਭਰ ਦੇ 70 ਦੇਸ਼ਾਂ ਵਿੱਚ ਇਸ ਮੱਛਰ ਜਨਿਤ ਵਿਸ਼ਾਨੂੰ ਦੀ ਪਹਿਚਾਣ ਕੀਤੀ ਗਈ ਹੈ।