ਬਰਲਿਨ: ਜਰਮਨੀ ਦੀ ਏਅਰਲਾਈਨਜ਼ ਨਿਊਰਮਬਰਗ ਯੂਨੀਵਰਸਿਟੀ ਦੇ ਖੋਜੀਆਂ ਦੇ ਅਧਿਐਨ ਵਿੱਚ ਦਾਅਵਾ ਕੀਤਾ ਹੈ ਕਿ ਜ਼ਿੰਕ ਨੂੰ ਵਾਈਨ, ਕਾਫ਼ੀ ਤੇ ਚਾਕਲੇਟ ਵਰਗੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਪਾਏ ਜਾਣ ਵਾਲੇ ਪਦਾਰਥਾਂ ਨਾਲ ਲਿਆ ਜਾਏ ਤਾਂ ਇਹ ਆਕਸੀਡੇਟਿਵ ਤਣਾਓ ਤੋਂ ਬਚਣ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।

ਖੋਜੀਆਂ ਨੇ ਕਿਹਾ ਹੈ ਕਿ ਬੁਢਾਪੇ ਤੇ ਘਟਦੀ ਉਮਰ ਪਿੱਛੇ ਕੁਝ ਹੱਦ ਤਕ ਆਕਸੀਡੇਟਿਵ ਤਣਾਓ ਜ਼ਿੰਮੇਵਾਰ ਹੁੰਦਾ ਹੈ। ਇਸ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜ਼ਿੰਕ ਇੱਕ ਜੈਵਿਕ ਅਣੂ ਨੂੰ ਸਰਗਰਮ ਕਰਦਾ ਹੈ ਜੋ ਆਕਸੀਡੇਟਿਵ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।

ਏਅਰਲਾਈਨਜ਼ ਨਿਊਰਮਬਰਗ ਯੂਨੀਵਰਸਿਟੀ ਦੇ ਖੋਜੀ ਈਵਾਨੋਵੀ ਬਰਮਾਜੋਵ ਨੇ ਦੱਸਿਆ ਕਿ ਇਹ ਨਿਸ਼ਚਿਤ ਤੌਰ ’ਤੇ ਸੰਭਵ ਹੈ ਕਿ ਭਵਿੱਖ ਵਿੱਚ ਚਾਹ, ਕਾਫ਼ੀ, ਵਾਈਨ ਜਾਂ ਚਾਕਲੇਟ ਜ਼ਿੰਕ ਨਾਲ ਉਪਲੱਬਧ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿੰਕ ਅਜਿਹਾ ਖਣਿਜ ਹੈ ਜਿਸ ਦੀ ਥੋੜੀ ਜਿਹੀ ਮਾਤਰਾ ਵੀ ਲਈ ਜਾਏ ਤਾਂ ਮਨੁੱਖ ਤੰਦਰੁਸਤ ਤੇ ਜਵਾਨ ਰਹਿ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਖੋਜ ਨੇਚਰ ਕੈਮਿਸਟ੍ਰੀ ਮੈਗਜ਼ੀਨ ਵਿੱਚ ਵੀ ਪ੍ਰਕਾਸ਼ਤ ਹੋਈ ਹੈ।