How to identify Real honey : ਚਮੜੀ ਦੀ ਖੂਬਸੂਰਤੀ ਵਧਾਉਣ ਤੋਂ ਲੈ ਕੇ ਭਾਰ ਘਟਾਉਣ ਲਈ ਸ਼ਹਿਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਤੁਹਾਡੀ ਚਮੜੀ ਅਤੇ ਸਰੀਰ ਨੂੰ ਕਈ ਫ਼ਾਇਦੇ ਹੋ ਸਕਦੇ ਹਨ ਪਰ ਅੱਜਕਲ ਬਾਜ਼ਾਰ 'ਚ ਮਿਲਾਵਟੀ ਸ਼ਹਿਦ ਮਿਲ ਰਿਹਾ ਹੈ। ਇਹ ਤੁਹਾਡੀ ਸਿਹਤ ਨੂੰ ਲਾਭ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ 'ਚ ਸ਼ਹਿਦ ਖਰੀਦਣ ਤੋਂ ਪਹਿਲਾਂ ਅਸਲੀ ਤੇ ਨਕਲੀ ਸ਼ਹਿਦ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਆਓ


ਜਾਣਦੇ ਹਾਂ ਅਸਲੀ ਅਤੇ ਨਕਲੀ ਸ਼ਹਿਦ (How to check pure honey) ਦੀ ਪਛਾਣ ਕਰਨ ਦਾ ਕੀ ਤਰੀਕਾ ਹੈ?


ਘਰ 'ਚ ਸ਼ੁੱਧ ਸ਼ਹਿਦ ਦੀ ਕਿਵੇਂ ਕਰੀਏ ਜਾਂਚ? (How to Check Pure Honey at Home)


ਗਰਮ ਪਾਣੀ ਨਾਲ ਅਸਲੀ ਅਤੇ ਨਕਲੀ ਸ਼ਹਿਦ ਦੀ ਕਰੋ ਪਛਾਣ
ਕੋਸੇ ਪਾਣੀ ਦੀ ਮਦਦ ਨਾਲ ਤੁਸੀਂ ਸ਼ਹਿਦ ਦੀ ਪਛਾਣ ਕਰ ਸਕਦੇ ਹੋ। ਇਸ ਦੇ ਲਈ 1 ਕੱਚ ਦਾ ਗਲਾਸ ਲਓ। ਹੁਣ ਇਸ 'ਚ ਗਰਮ ਪਾਣੀ ਭਰ ਦਿਓ। ਇਸ ਤੋਂ ਬਾਅਦ ਤੁਸੀਂ ਇਸ 'ਚ 1 ਚਮਚ ਸ਼ਹਿਦ ਮਿਲਾ ਲਓ। ਜੇਕਰ ਸ਼ਹਿਦ ਪਾਣੀ 'ਚ ਘੁਲ ਜਾਵੇ ਤਾਂ ਸਮਝ ਲਓ ਕਿ ਸ਼ਹਿਦ 'ਚ ਕੋਈ ਚੀਜ਼ ਮਿਲੀ ਹੋਈ ਹੈ। ਉੱਥੇ ਹੀ ਜੇਕਰ ਇਹ ਸ਼ਹਿਰ ਗਿਲਾਸ ਦੇ ਹੇਠਾਂ ਬੈਠ ਜਾਵੇ ਤਾਂ ਸਮਝ ਲਓ ਸ਼ਹਿਦ ਅਸਲੀ ਹੈ।


ਬ੍ਰੈੱਡ ਤੋਂ ਕਰੋ ਸ਼ਹਿਦ ਦੀ ਪਛਾਣ
ਬ੍ਰੈੱਡ ਦੀ ਵਰਤੋਂ ਅਸਲੀ ਤੇ ਨਕਲੀ ਸ਼ਹਿਦ ਦੀ ਪਛਾਣ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਜਦੋਂ ਤੁਸੀਂ ਬ੍ਰੈੱਡ 'ਤੇ ਅਸਲੀ ਸ਼ਹਿਦ ਪਾਉਂਦੇ ਹੋ ਤਾਂ ਇਹ ਸਖ਼ਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਮਿਲਾਵਟੀ ਸ਼ਹਿਦ ਬ੍ਰੈੱਡ ਨੂੰ ਨਰਮ ਬਣਾ ਸਕਦਾ ਹੈ।


ਅੰਗੂਠੇ ਰਾਹੀਂ ਅਸਲੀ ਸ਼ਹਿਦ ਨੂੰ ਪਛਾਣੋ
ਅੰਗੂਠੇ ਤੋਂ ਸ਼ਹਿਦ ਦੀ ਪਛਾਣ ਕਰਨ ਲਈ ਅੰਗੂਠੇ 'ਤੇ ਸ਼ਹਿਦ ਦੀਆਂ ਕੁਝ ਬੂੰਦਾਂ ਪਾਓ। ਇਸ ਤੋਂ ਬਾਅਦ ਇਸ ਤੋਂ ਤਾਰ ਬਣਾਉਣ ਦੀ ਕੋਸ਼ਿਸ਼ ਕਰੋ। ਜੇਕਰ ਸ਼ਹਿਦ ਅਸਲੀ ਹੈ ਤਾਂ ਇਹ ਇੱਕ ਮੋਟੀ ਤਾਰ ਬਣਾ ਦੇਵੇਗਾ। ਨਾਲ ਹੀ ਸ਼ਹਿਦ ਅੰਗੂਠੇ 'ਤੇ ਹੀ ਟਿਕਿਆ ਰਹੇਗਾ। ਇਸ ਦੇ ਨਾਲ ਹੀ ਮਿਲਾਵਟੀ ਸ਼ਹਿਦ ਨੂੰ ਅੰਗੂਠੇ 'ਤੇ ਰੱਖਣ ਨਾਲ ਉਹ ਤੁਰੰਤ ਫੈਲ ਜਾਂਦਾ ਹੈ।