ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਖਰੋਟ ਅਨੇਕਾਂ ਵੱਡੀਆਂ ਸਿਹਤ ਸਮੱਸਿਆਵਾਂ ਨੂੰ ਖ਼ਤਮ ਕਰ ਸਕਦਾ ਹੈ। 2019 'ਚ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਬਾਰੇ ਇੱਕ ਖੋਜ ਕੀਤੀ। ਇਸ ਖੋਜ 'ਚ ਖੋਜਕਰਤਾਵਾਂ ਨੇ ਅਨਸੈਚੂਰਿਟਡ ਫੈਟ ਦੀ ਬਜਾਏ ਅਖਰੋਟ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਬਿਹਤਰ ਸਿਹਤ ਵੇਖੀ।
ਇਸ ਰਿਪੋਰਟ ਵਿਚ ਖੋਜਕਰਤਾਵਾਂ ਨੇ ਇਹ ਵੀ ਦੱਸਿਆ ਕਿ ਅਖਰੋਟ 'ਚ ਅਲਫਾ ਲਿਨੋਲੇਨਿਕ ਐਸਿਡ ਹੁੰਦਾ ਹੈ, ਜੋ ਇੱਕ ਕਿਸਮ ਦਾ ਓਮੇਗਾ-3 ਫੈਟੀ ਐਸਿਡ ਹੁੰਦਾ ਹੈ। ਇਹ ਆਮ ਤੌਰ 'ਤੇ ਪੌਦਿਆਂ 'ਚ ਪਾਇਆ ਜਾਂਦਾ ਹੈ। ਕ੍ਰਿਸਟੀਆਨਾ ਦੀ ਖੋਜ ਵਿੱਚ ਅਖਰੋਟ ਨੂੰ ਸਿਹਤ ਲਈ ਵੀ ਬਹੁਤ ਫਾਇਦੇਮੰਦ ਦੱਸਿਆ ਗਿਆ ਸੀ।
ਕ੍ਰਿਸਟੀਆਨਾ ਪੀਟਰਸਨ ਨੇ ਕਿਹਾ ਕਿ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਕੀ ਅਖਰੋਟ ਨਾਲ ਅੰਤੜੀਆਂ ਦੇ ਸੁਧਾਰ ਦਾ ਦਿਲ ਦੀਆਂ ਬਿਮਾਰੀਆਂ 'ਤੇ ਕੋਈ ਅਸਰ ਪੈਂਦਾ ਹੈ। ਜਰਨਲ ਆਫ਼ ਪੋਸ਼ਣ 'ਚ ਪ੍ਰਕਾਸ਼ਤ ਨਵੀਂ ਰਿਪੋਰਟ 'ਚ ਅਖਰੋਟ ਨੂੰ ਸਿਹਤਮੰਦ ਖੁਰਾਕ ਦੱਸਿਆ ਗਿਆ ਹੈ, ਜੋ ਦਿਲ ਤੇ ਅੰਤੜੀਆਂ ਲਈ ਬਹੁਤ ਵਧੀਆ ਹੈ।